03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2021

ਆ ਨੀ ਵਿਸਾਖੀਏੇ <h4>* ਗੁਰਦੀਸ਼ ਕੌਰ ਗਰੇਵਾਲ * </h4>

ਅਜੀਤ ਡੈਸਕ 13-04-2021

ਆ ਨੀ ਵਿਸਾਖੀਏ, ਤੂੰ ਆ ਨੀ ਵਿਸਾਖੀਏ।
ਸੁਨੇਹਾ ਦਸਮੇਸ਼ ਦਾ, ਸੁਣਾ ਨੀ ਵਿਸਾਖੀਏ।
ਪੰਜੇ ਨੇ ਪਿਆਰੇ ਵਿਚੋਂ, ਵੱਖ-ਵੱਖ ਜਾਤਾਂ ਦੇ।
ਗੋਬਿੰਦ ਚਲਾਏ ਦੇਖੋ, ਰਾਜ ਪੰਚਾਇਤਾਂ ਦੇ।
ਜਾਤ ਪਾਤ ਭੇਦ ਨੂੰ, ਮਿਟਾ ਨੀ ਵਿਸਾਖੀਏ।
ਆ.....
ਆਪੇ ਗੁਰੂ ਆਪੇ ਹੀ ਉਹ, ਬਣ ਬੈਠਾ ਚੇਲਾ ਏ।
ਗੁਰੂ ਅਤੇ ਚੇਲੇ ਵਿਚ, ਰਿਹਾ ਨਾ ਝਮੇਲਾ ਏ।
ਏਹੋ ਜਿਹਾ ਸਭ ਨੂੰ, ਬਣਾ ਨੀ ਵਿਸਾਖੀਏ।
ਆ.......
ਸੀਸ ਭੇਟ ਕਰ ਜਿਹਨਾਂ, ਆਪਾ ਏ ਮਿਟਾ ਲਿਆ।
ਸਿੰਘ ਸਜ ਇਕ-ਇਕ, ਲੱਖਾਂ ਨੂੰ ਮੁਕਾ ਲਿਆ।
ਮੁੜ ਓਹੀ ਸ਼ਕਤੀ, ਜਗਾ ਨੀ ਵਿਸਾਖੀਏ।
ਆ........
ਗੋਬਿੰਦ ਗੁਲਾਮੀ ਵਾਲਾ, ਜੂਲਾ ਗਲੋਂ ਲਾਹ ਗਿਆ।
ਸੁੱਤੀ ਹੋਈ ਕੌਮ ਨੂੰ, ਝੰਜੋੜ ਕੇ ਜਗਾ ਗਿਆ।
ਮੁੜ ਓਹੀ ਬਿਗਲ ਵਜਾ ਨੀ ਵਿਸਾਖੀਏ।
ਆ.........
ਸਿੰਘ ਸਜ ਗੁਰੂ ਦੀਆਂ, ਖੁਸ਼ੀਆਂ ਨੂੰ ਮਾਣੀਏਂ।
ਬਾਣੀ ਅਤੇ ਬਾਣੇ ਦੀ, ਕਦਰ 'ਦੀਸ਼' ਜਾਣੀਏਂ।
ਆ ਕੇ 'ਪਾਹੁਲ ਖੰਡੇ', ਵਰਤਾ ਨੀ ਵਿਸਾਖੀਏ।
ਆ......

-ਕੈਲਗਰੀ (ਕੈਨੇਡਾ)
ਵੱਟਸਐਪ : +91 98728-60488

ਪਿਛਲੀ ਖ਼ਬਰ ਸਾਡੇ ਘਰ ਦਾਣੇ ਵੀ ਲਿਆਈਂ ਨੀ ਵਿਸਾਖੀਏ <h4>* ਬੂਟਾ ਗੁਲਾਮੀ ਵਾਲਾ * </h4> ਅਗਲੀ ਖ਼ਬਰ ਵੈਸਾਖੁ ਸੁਹਾਵਾ <h4>* ਡਾ: ਸਰਬਜੀਤ ਕੌਰ ਸੰਧਾਵਾਲੀਆ * </h4>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।