02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2022

ਫਿਰ ਦੇਵਾਂਗਾ ਵਧਾਈ ਦੋਸਤੋ <h4>*ਮਦਨ ਬੰਗੜ * </h4>

ਅਜੀਤ ਡੈਸਕ 01-01-2022

ਜਦੋਂ ਭਰੇ ਜਾਤਾਂ-ਪਾਤਾਂ ਵਾਲੀ ਖਾਈ ਦੋਸਤੋ,
ਨਵੇਂ ਸਾਲ ਦੀ ਫਿਰ ਦੇਵਾਂਗਾ ਵਧਾਈ ਦੋਸਤੋ।
ਜਦੋਂ ਅੰਧ-ਵਿਸ਼ਵਾਸ ਦੇ ਨਿਬੇੜੇ ਹੋਣਗੇ,
ਜਦੋਂ ਦੂਰ ਅਗਿਆਨਤਾ ਹਨੇਰੇ ਹੋਣਗੇ।
ਜਦੋਂ ਰਹੂ ਨਾ ਕੋਈ ਇਥੇ ਕਰਜ਼ਾਈ ਦੋਸਤੋ,
ਨਵੇਂ ਸਾਲ ਦੀ ਫਿਰ ਦੇਵਾਂਗਾ ਵਧਾਈ ਦੋਸਤੋ।
ਊਚ-ਨੀਚ ਰੰਗ ਭੇਦ ਵਾਲਾ ਪਾਟੂ ਕਦੋਂ ਸਫ਼ਾ,
ਹਰ ਗੱਲ ਪਿੱਛੇ ਲੋਚਣਾ ਹੈ ਛੱਡ ਦੇਈਏ ਨਫ਼ਾ,
ਅੱਗ ਧਰਮਾਂ ਦੀ ਜਾਵੇ ਇਹ ਬੁਝਾਈ ਦੋਸਤੋ,
ਨਵੇਂ ਸਾਲ ਦੀ ਫਿਰ ਦੇਵਾਂਗਾ ਵਧਾਈ ਦੋਸਤੋ।
ਪੈਣੇ ਆਪ ਹੀ ਜਗਾਉਣੇ ਭਾਗ ਸਦੀਆਂ ਦੇ ਸੁੱਤੇ
ਅਸੀਂ ਆਸ ਲਗਾਈ ਝੂਠੇ ਲੀਡਰਾਂ ਦੇ ਉਤੇ
ਰਹੇ ਲੀਡਰ ਹਮੇਸ਼ਾ ਹੀ ਕਸਾਈ ਦੋਸਤੋ
ਨਵੇਂ ਸਾਲ ਦੀ ਫਿਰ ਦੇਵਾਂਗਾ ਵਧਾਈ ਦੋਸਤੋ।
ਤੋਲ ਹੋਵੇ ਤੇਰਾ ਤੇਰਾ ਨਾ ਹੀ ਤੇਰਾ ਨਾ ਹੀ ਮੇਰਾ,
ਮਹਿਲਾਂ ਕੋਠੀਆਂ ਤੋਂ ਬਿਨਾਂ ਹੋਵੇ ਦਿਲਾਂ 'ਚ ਬਸੇਰਾ
ਹੋਵੇ ਦਸਾਂ ਨਹੁੰਆਂ ਵਾਲੀ ਹੀ ਕਮਾਈ ਦੋਸਤੋ
ਨਵੇੇਂ ਸਾਲ ਦੀ ਫਿਰ ਦੇਵਾਂਗਾ ਵਧਾਈ ਦੋਸਤੋ।
ਜਦੋਂ ਭਰੇ ਜਾਤਾਂ ਪਾਤਾਂ ਵਾਲੀ ਖਾਈ ਦੋਸਤੋ,
ਨਵੇਂ ਸਾਲ ਦੀ ਫਿਰ ਦੇਵਾਂਗਾ ਵਧਾਈ ਦੋਸਤੋ।

ਪਿੰਡ ਸਿਕੰਦਰਪੁਰ, ਵਾਇਆ ਅਲਾਵਲਪੁਰ, ਜ਼ਿਲ੍ਹਾ ਜਲੰਧਰ।
ਮੋਬਾਈਲ : 95015-75511.

ਪਿਛਲੀ ਖ਼ਬਰ ਨਵੇਂ ਵਰ੍ਹੇ ਦਿਆ ਸੂਰਜਾ <h4>* ਡਾ. ਸਰਬਜੀਤ ਕੌਰ ਸੰਧਾਵਾਲੀਆ * </h4> ਅਗਲੀ ਖ਼ਬਰ ਕੈਲੰਡਰ 2022 <h4>* ਜੁਗਰਾਜ 'ਗਿੱਲ' (ਬਠਿੰਡਾ) * </h4>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।