02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2024

ਨਵੇਂ ਵਰ੍ਹੇ ਦੇ ਸੂਰਜ ਨੂੰ ਦੁਆ

ਅਜੀਤ ਡੈਸਕ 01-01-2024

* ਪ੍ਰੋ. ਜਸਵੰਤ ਸਿੰਘ ਗੰਡਮ *
ਸੂਰਜ ਨੇ ਤਾਂ ਚੜ੍ਹਨਾ ਹੀ ਹੈ
ਨਾਲ ਹਨੇਰੇ ਲੜਨਾ ਹੀ ਹੈ
ਤੂੰ ਵੀ ਤਾਂ ਹੱਥ-ਪੈਰ ਹਿਲਾ
ਮੇਟਣ ਦੇ ਲਈ ਧੁੰਦ-ਗੁਬਾਰ!

ਕੁੱਲੀਆਂ ਦੇ ਹਿੱਸੇ ਦਾ ਚਾਨਣ
ਮਹਿਲ-ਮੁਨਾਰੇ ਖਾ ਗਏ
ਆਪਣਾ ਹੱਕ ਲੈਣ ਦੀ ਖ਼ਾਤਰ
ਹੀਲਾ ਕਰ, ਕੋਈ ਹੱਲਾ ਮਾਰ!

ਰਾਤ ਦੇ ਘੁੱਪ-ਹਨੇਰੇ ਦੇ ਨਾਲ
ਦੀਵਾ, ਬੱਤੀ, ਜੁਗਨੂੰ ਪੇ ਜੂਝਣ,
ਆਪਣੇ ਹੱਡ ਬਾਲ ਕੇ ਤੂੰ ਵੀ
ਰਲ ਕੇ ਨਾ ਇਕ ਹਮਲਾ ਮਾਰ।

ਨਵੇਂ ਵਰ੍ਹੇ ਦੀ ਸੁਭਾ-ਸਵੇਰੇ
ਸੂਰਜ ਨੂੰ ਸਭ ਕਰੀਏ ਦੁਆ,
ਸੰਸਾਰ-ਅਮਨ ਤੇ ਸਹਿਣਸ਼ੀਲਤਾ
ਦੀ ਮੌਲੇ-ਵਿਗਸੇ ਸਦਾ ਬਹਾਰ!

-ਫਗਵਾੜਾ। ਮੋ: 98766-55055

ਪਿਛਲੀ ਖ਼ਬਰ ਆਓ ਸੁੱਖ ਸਭ ਦੀ ਮਨਾਈਏ ਨਵੇਂ ਸਾਲ 'ਤੇ... ਅਗਲੀ ਖ਼ਬਰ ਗੀਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।