02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2024

ਗੀਤ

ਅਜੀਤ ਡੈਸਕ 01-01-2024

* ਹਰੀ ਕ੍ਰਿਸ਼ਨ ਮਾਇਰ *
ਆ ਨਵੇਂ ਵਰ੍ਹਿਆ ਤੂੰ ਆ
ਸੁੱਖੀਂ ਸਾਂਦੀਂ ਆ
ਲੋਕ ਉਡੀਕਾਂ ਕਰਨ ਤੇਰੀਆਂ
ਤੈਨੂੰ ਦੇਖਣ ਦਾ ਹੈ ਚਾਅ
ਕੋਸੀ ਕੋਸੀ ਧੁੱਪ ਲੈਆਈਂ
ਗ਼ਰੀਬਣ ਨੂੰ ਗਲ ਨਾਲ ਲਾਈਂ
ਧਰਤ ਨਿਮਾਣੀ ਹੋਈ ਨਿਤਾਣੀ
ਅੱਥਰੂ ਰਹੀ ਲੁਕਾ
ਗਏ ਵਰ੍ਹੇ ਸਾਡੇ ਖੇਤ ਉਜਾੜੇ
ਦਿਨ ਦੇਖੇ ਅਸੀਂ ਡਾਢੇ ਮਾੜੇ
ਅਸੀਂਜਾਣਦੇ ਕਿੱਦਾਂ ਕੋਈ
ਪਿਆ ਸਿਵੇ ਦੇ ਰਾਹ
ਉਂਝ ਕੀਤੀ ਅਸੀਂ ਬੜੀ ਤਰੱਕੀ
ਦੁਨੀਆ ਰਹਿ ਗਈ ਹੱਕੀ-ਬੱਕੀ
'ਚੰਦਰਯਾਨ' ਚੰਨ 'ਤੇੇ ਜਾ ਕੇ
ਬਣਿਆ ਸਾਡਾ ਗਵਾਹ
ਰਲ਼ ਅਸੀਂ ਜੰਗਲ਼ਾਂ ਨੂੰ ਵੱਢਿਆ
ਪਾਣੀ ਨੂੰ ਮੈਲ਼ਾ ਕਰ ਛੱਡਿਆ
ਹੁਣ ਧੁਆਂਖੀਆਂ ਪੌਣਾਂ ਕੋਲ਼ੋਂ
ਸਾਨੂੰ ਮੰਗਣੇ ਪੈ ਗੇ ਸਾਹ
ਆਹ ਵਰ੍ਹਾ ਆਵੇ ਰੱਬ ਕਰੇ
ਟੋਏ ਟਿੱਬਿਆਂ ਨੂੰ ਇਕ ਕਰੇ
ਕੁਲ ਧਰਤੀ ਨੂੰ ਇਕੋ ਵਰਗੀ
ਦੇਵੇ ਕਿਤੇਬਣਾ
ਜਦ ਢਾਰਿਆਂ ਕੋਲ ਸੂਰਜ ਆਉਣਾ
ਨਵੀਂ ਸੋਚ ਮੋੜਾ ਖਾ ਜਾਣਾ
ਉਦੋਂ ਜਸ਼ਨਮਨਾਉਣਗੇਲੋਕੀ
ਨਵਾਂ ਸਾਲ ਗਲ਼ਲਾ...
ਤੈਥੋਂ ਲੱਪ ਕਿਰਨਾਂ ਦਾ ਫੜਨਾ
ਲੋਕਾਂ ਗ਼ੁਰਬਤ ਦੇ ਨਾਲ ਲੜਨਾ
ਭੋਲੇ ਭਾਲਿਆਂ ਨੂੰ ਨਹੀਂ ਦੀਹਦਾ
ਕਿਹੜਾਕਿੱਧਰ ਜਾਂਦਾ ਰਾਹ
ਕੰਧਾਂ ਉੱਪਰ ਲਟਕੀਂ ਨਾ ਤੂੰ
ਉੱਚੇ ਮਹਿਲੀਂ ਅਟਕੀ ਨਾ ਤੂੰ
ਸਾਰਲਈਲੋਕਾਂ ਦੀ
ਰੱਖੀਂ ਦੁੱਖ ਸੁੱਖ ਦੀ ਪ੍ਰਵਾਹ
ਆ ਨਵੇਂ ਵਰ੍ਹਿਆ ਤੂੰ ਆ
ਆ ਨਵੇਂ ਵਰ੍ਹਿਆ ਤੂੰ ਆ..

ਮੋਬਾਈਲ : +91 9780667686

ਪਿਛਲੀ ਖ਼ਬਰ ਨਵੇਂ ਵਰ੍ਹੇ ਦੇ ਸੂਰਜ ਨੂੰ ਦੁਆ ਅਗਲੀ ਖ਼ਬਰ ਸਾਲ ਮੁਬਾਰਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।