18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਚੀਨ 'ਚ ਰੱਖਿਆ ਮੰਤਰੀਆਂ ਦੀ ਮੀਟਿੰਗ 'ਚ ਹਿੱਸਾ ਲੈਣਗੇ ਰਾਜਨਾਥ

ਅਜੀਤ ਡੈਸਕ 21-06-2025
ਨਵੀਂ ਦਿੱਲੀ, 20 ਜੂਨ (ਜਗਤਾਰ ਸਿੰਘ)-ਰੱਖਿਆ ਮੰਤਰੀ ਰਾਜਨਾਥ ਸਿੰਘ ਅਗਲੇ ਹਫ਼ਤੇ 25 ਤੋਂ 27 ਜੂਨ ਤੱਕ ਚੀਨ ਦੇ ਕਿੰਗਦਾਓ ਸ਼ਹਿਰ ਵਿਚ ਹੋਣ ਵਾਲੀ ਸ਼ੰਘਾਈ ਸਹਿਯੋਗ ਸੰਗਠਨ ਦੇ ਰੱਖਿਆ ਮੰਤਰੀਆਂ ਦੀ ਮੀਟਿੰਗ ਵਿਚ ਹਿੱਸਾ ਲੈਣਗੇ ¢ 2020 ਦੇ ਗਲਵਾਨ ਸੰਘਰਸ਼ ਦੇ ਬਾਅਦ ਕਿਸੇ ਭਾਰਤੀ ਰੱਖਿਆ ਮੰਤਰੀ ਦੀ ਚੀਨ ਦੀ ਪਹਿਲੀ ਅਧਿਕਾਰਤ ਯਾਤਰਾ ਹੋਵੇਗੀ ¢ ਪਾਕਿਸਤਾਨ ਦੇ ਰੱਖਿਆ ਮੰਤਰੀ ਖ਼ਵਾਜਾ ਆਸਿਫ਼ ਵੀ ਇਸ ਮੀਟਿੰਗ 'ਚ ਸ਼ਾਮਿਲ ਹੋਣਗੇ ਪਰ ਉਨ੍ਹਾਂ ਨਾਲ ਕੋਈ ਦੁਵੱਲੀ ਗੱਲਬਾਤ ਨਹੀਂ ਹੋਵੇਗੀ ¢ ਐਸ.ਸੀ.ਓ. ਦੀ ਇਸ ਬੈਠਕ ਵਿਚ ਭਾਰਤ, ਚੀਨ, ਰੂਸ, ਪਾਕਿਸਤਾਨ, ਈਰਾਨ, ਬੇਲਾਰੂਸ, ਕਜ਼ਾਕਿਸਤਾਨ, ਕਿਰਗਿਸਤਾਨ, ਤਾਜਿਕਸਤਾਨ ਅਤੇ ਉਜ਼ਬੇਕਿਸਤਾਨ ਸਮੇਤ 10 ਦੇਸ਼ਾਂ ਦੇ ਰੱਖਿਆ ਮੰਤਰੀ ਹਿੱਸਾ ਲੈਣਗੇ ¢ ਦੱਸਣਯੋਗ ਹੈ ਕਿ 7 ਸਾਲਾਂ ਬਾਅਦ ਕਿਸੇ ਵੀ ਭਾਰਤੀ ਮੰਤਰੀ ਦਾ ਚੀਨ ਦਾ ਪਹਿਲਾ ਦੌਰਾ ਹੋਵੇਗਾ¢ ਇਸ ਤੋਂ ਪਹਿਲਾਂ ਤਤਕਾਲੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅਪ੍ਰੈਲ 2018 ਵਿਚ ਚੀਨ ਦਾ ਦੌਰਾ ਕੀਤਾ ਸੀ ¢ ਇਹ ਦੌਰਾ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਭਾਰਤ ਅਤੇ ਚੀਨ ਵਿਚਕਾਰ ਸੰਬੰਧਾਂ ਨੂੰ ਆਮ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ¢ ਰਾਜਨਾਥ ਸਿੰਘ ਇਸ ਬੈਠਕ ਦੌਰਾਨ ਆਪਣੀ ਚੀਨੀ ਹਮਰੁਤਬਾ ਐਡਮਿਰਲ ਡੋਂਗ ਜੁਨ ਅਤੇ ਰੂਸੀ ਹਮਰੁਤਬਾ ਆਂਦਰੇਈ ਬੇਲੌਸੋਵ ਦੇ ਨਾਲ ਦੁਵੱਲੀ ਗੱਲਬਾਤ ਕਰ ਸਕਦੇ ਹਨ ¢

ਪਿਛਲੀ ਖ਼ਬਰ ਜੰਮੂ 'ਚ ਸੋਕੇ ਵਰਗੇ ਹਾਲਾਤ, ਪੰਜਾਬ ਨੂੰ ਪਾਣੀ ਦੇਣ ਦੇ ਹੱਕ 'ਚ ਨਹੀਂ-ਉਮਰ ਅਬਦੁੱਲਾ ਅਗਲੀ ਖ਼ਬਰ ਅਮਰੀਕਾ ਵਲੋਂ ਈਰਾਨ 'ਤੇ ਹਵਾਈ ਹਮਲਿਆਂ ਲਈ ਪਾਕਿ ਤੋਂ ਫ਼ੌਜੀ ਅੱਡੇ ਮੰਗਣ ਦੀ ਚਰਚਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।