18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਪਾਣੀ 'ਤੇ ਫ਼ੈਸਲਾ ਕੇਂਦਰ ਲਵੇਗਾ, ਉਮਰ ਅਬਦੁੱਲਾ ਨਹੀਂ-ਨੀਲ ਗਰਗ

ਅਜੀਤ ਡੈਸਕ 21-06-2025
ਚੰਡੀਗੜ੍ਹ, 20 ਜੂਨ (ਅਜੀਤ ਬਿਊਰੋ)-ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਨੇ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਦੇ ਸਿੰਧੂ ਨਦੀ ਦੇ ਪਾਣੀ ਬਾਰੇ ਦਿੱਤੇ ਬਿਆਨ ਕਿ ਅਸੀਂ ਸੂਬੇ ਦਾ ਪਾਣੀ ਪੰਜਾਬ ਨੂੰ ਨਹੀਂ ਦੇਵਾਂਗੇ, 'ਤੇ ਸਵਾਲ ਚੁੱਕੇ ਹਨ ਤੇ ਅਬਦੁੱਲਾ 'ਤੇ ਪਾਣੀ ਦੇ ਮੁੱਦੇ 'ਤੇ ਜਾਣਬੁੱਝ ਕੇ ਰਾਜਨੀਤੀ ਕਰਨ ਦਾ ਦੋਸ਼ ਲਗਾਇਆ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਨਦੀਆਂ ਦੇ ਪਾਣੀ ਬਾਰੇ ਫੈਸਲਾ ਲੈਣ ਦਾ ਅਧਿਕਾਰ ਹੈ | ਇਸ ਲਈ, ਉਮਰ ਅਬਦੁੱਲਾ ਇਸ ਮੁੱਦੇ 'ਤੇ ਇੱਕਤਰਫ਼ਾ ਫੈਸਲਾ ਨਹੀਂ ਲੈ ਸਕਦੇ | ਉਨ੍ਹਾਂ ਕਿਹਾ ਕਿ ਪਾਕਿ ਨਾਲ ਟਕਰਾਅ ਦੌਰਾਨ ਭਾਰਤ ਸਰਕਾਰ ਨੇ ਸਿੰਧੂ ਜਲ ਸੰਧੀ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਸੀ, ਇਸ ਲਈ ਹੁਣ ਭਾਰਤ ਸਰਕਾਰ ਨੂੰ ਬਾਕੀ ਰਹਿੰਦੇ ਪਾਣੀ ਦੀ ਸਹੀ ਵੰਡ ਕਰਨੀ ਚਾਹੀਦੀ ਹੈ ਤੇ ਸਿੰਧੂ ਨਦੀ ਤੋਂ ਪੰਜਾਬ ਨੂੰ ਵੀ ਪਾਣੀ ਦਿੱਤਾ ਜਾਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਨੂੰ ਪਾਣੀ ਦੀ ਸਖ਼ਤ ਲੋੜ ਹੈ | ਸਾਡੇ ਜ਼ਿਆਦਾਤਰ ਇਲਾਕੇ ਡਾਰਕ ਜ਼ੋਨ 'ਚ ਚਲੇ ਗਏ ਹਨ | ਇਹ ਪਾਣੀ ਨਾ ਸਿਰਫ਼ ਸਾਡੀ ਬੰਜਰ ਜ਼ਮੀਨ ਨੂੰ ਰਾਹਤ ਪ੍ਰਦਾਨ ਕਰੇਗਾ, ਸਗੋਂ ਸਾਡੀ ਖੇਤੀਬਾੜੀ ਨੂੰ ਵੀ ਖੁਸ਼ਹਾਲ ਕਰੇਗਾ¢ ਕਿਸਾਨ ਖੁਸ਼ਹਾਲ ਹੋਵੇਗਾ, ਫਿਰ ਦੇਸ਼ ਖੁਸ਼ਹਾਲ ਹੋਵੇਗਾ |

ਪਿਛਲੀ ਖ਼ਬਰ ਭਗਵਾਨ ਜਗਨਨਾਥ ਦੀ ਧਰਤੀ 'ਤੇ ਆਉਣ ਲਈ ਟਰੰਪ ਦੇ ਸੱਦੇ ਨੂੰ ਠੁਕਰਾਇਆ-ਮੋਦੀ ਅਗਲੀ ਖ਼ਬਰ ਅੰਮਿ੍ਤਸਰ ਨੇ ਸੰਗੀਤ ਜਗਤ ਨੂੰ ਦਿੱਤੇ ਦਰਜਨਾਂ ਵਿਸ਼ਵ ਪ੍ਰਸਿੱਧ ਗਾਇਕ ਤੇ ਸੰਗੀਤਕਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।