23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਇਜ਼ਰਾਈਲ-ਈਰਾਨ ਜੰਗ 'ਤੇ ਭਾਰਤ ਦੀ ਚੁੱਪ ਨੂੰ ਲੈ ਕੇ ਸੋਨੀਆ ਗਾਂਧੀ ਨੇ ਚੁੱਕੇ ਸਵਾਲ

ਅਜੀਤ ਡੈਸਕ 22-06-2025
ਨਵੀਂ ਦਿੱਲੀ, 21 ਜੂਨ (ਜਗਤਾਰ ਸਿੰਘ)- ਕਾਂਗਰਸ ਦੀ ਸੀਨੀਅਰ ਆਗੂ ਸੋਨੀਆ ਗਾਂਧੀ ਨੇ ਇਜ਼ਰਾਈਲ-ਈਰਾਨ ਜੰਗ ਦੇ ਮਾਮਲੇ 'ਚ ਭਾਰਤ ਦੀ ਚੁੱਪ ਨੂੰ ਲੈ ਕੇ ਮੋਦੀ ਸਰਕਾਰ 'ਤੇ ਸਵਾਲ ਚੁੱਕੇ ਹਨ ¢ ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੀ ਚੁੱਪ ਸਿਰਫ਼ ਕੂਟਨੀਤਕ ਨਹੀਂ, ਬਲਕਿ ਇਕ ਨੈਤਿਕ ਨਾਕਾਮੀ ਹੈ ¢ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਗਾਜ਼ਾ ਦੀ ਸਥਿਤੀ ਅਤੇ ਇਜ਼ਰਾਈਲ-ਈਰਾਨ ਫ਼ੌਜੀ ਟਕਰਾਅ 'ਤੇ ਚੁੱਪ ਰਹਿ ਕੇ ਭਾਰਤ ਦੇ ਨੈਤਿਕ ਅਤੇ ਰਵਾਇਤੀ ਪੱਖ ਤੋਂ ਦੂਰੀ ਬਣਾ ਲਈ ਹੈ ਅਤੇ ਕਦਰਾਂ-ਕੀਮਤਾਂ ਨੂੰ ਵੀ ਦਾਅ 'ਤੇ ਲਗਾ ਦਿੱਤਾ ਹੈ ¢ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਬੋਲਣਾ ਚਾਹੀਦਾ ਹੈ ਅਤੇ ਪੱਛਮੀ ਏਸ਼ੀਆ ਵਿਚ ਗੱਲਬਾਤ ਨੂੰ ਉਤਸ਼ਾਹਿਤ ਕਰਨ ਲਈ ਉਪਲਬਧ ਹਰ ਕੂਟਨੀਤਕ ਸਾਧਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ ¢ ਸਾਬਕਾ ਕਾਂਗਰਸ ਪ੍ਰਧਾਨ ਨੇ ਇਕ ਰੋਜ਼ਾਨਾ ਅੰਗਰੇਜ਼ੀ ਅਖ਼ਬਾਰ ਵਿਚ ਲਿਖੇ ਲੇਖ ਵਿਚ ਦੋਸ਼ ਲਗਾਇਆ ਕਿ ਮੋਦੀ ਸਰਕਾਰ ਨੇ ਇਜ਼ਰਾਈਲ ਅਤੇ ਫ਼ਿਲਸਤੀਨ ਦੇ ਰੂਪ 'ਚ ਦੋ-ਰਾਸ਼ਟਰ ਵਾਲੇ ਸਮਾਧਾਨ ਨਾਲ ਜੁੜੇ ਭਾਰਤ ਦੇ ਸਿਧਾਂਤਕ ਰੁਖ਼ ਨੂੰ ਤਿਆਗ ਦਿੱਤਾ ਹੈ ¢ ਉਨ੍ਹਾਂ ਨੇ ਕਿਹਾ ਕਿ ਭਾਰਤੀ ਰਾਸ਼ਟਰੀ ਕਾਂਗਰਸ ਨੇ ਬੰਬਾਂ ਦੀ ਵਰਖਾ ਅਤੇ ਮਿੱਥ ਕੇ ਕੀਤੀਆਂ ਹੱਤਿਆਵਾਂ ਦੀ ਨਿੰਦਾ ਕੀਤੀ ਜੋ ਈਰਾਨੀ ਜ਼ਮੀਨ 'ਤੇ ਕੀਤੀ ਗਈ ¢ ਉਨ੍ਹਾਂ ਨੇ ਇਜ਼ਰਾਈਲ ਦੀ ਗਾਜ਼ਾ ਵਿਚ ਚੱਲ ਰਹੀ ਫ਼ੌਜੀ ਕਾਰਵਾਈ ਨੂੰ ਵੀ ਧੱਕੇਸ਼ਾਹੀ ਅਤੇ ਅਸੰਤੁਲਿਤ ਦੱਸਦੇ ਹੋਏ ਉਸ ਦੀ ਆਲੋਚਨਾ ਕੀਤੀ ¢

ਪਿਛਲੀ ਖ਼ਬਰ ਆਪ੍ਰੇਸ਼ਨ ਸਿੰਧੂ : ਹੁਣ ਤੱਕ 1117 ਭਾਰਤੀ ਨਾਗਰਿਕ ਈਰਾਨ ਤੋਂ ਵਾਪਸ ਲਿਆਂਦੇ ਅਗਲੀ ਖ਼ਬਰ ਭਾਰਤੀ ਧਰਤੀ 'ਤੇ ਅੱਤਵਾਦੀ ਹਮਲੇ ਦੇ ਗੰਭੀਰ ਨਤੀਜੇ ਹੋਣਗੇ-ਰਾਜਨਾਥ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।