ਸ਼ਹਿਰੀਕਰਨ ਅਥਾਰਟੀਆਂ ਦੇ ਚੇਅਰਮੈਨ ਹੁਣ ਮੁੱਖ ਸਕੱਤਰ ਹੋਣਗੇ
ਅਜੀਤ ਡੈਸਕ
22-06-2025
• ਸਾਰੀਆਂ ਅਥਾਰਟੀਆਂ ਦੇ ਮੈਂਬਰਾਂ ਵਜੋਂ ਡੀ. ਸੀ. ਤੇ ਨਗਰ ਨਿਗਮ ਕਮਿਸ਼ਨਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ, ਤਾਂ ਜੋ ਸਥਾਨਕ ਵਿਕਾਸ ਦੇ ਮੁੱਦਿਆਂ ਨੂੰ ਅਥਾਰਟੀ ਦੀ ਮੀਟਿੰਗ 'ਚ ਹੀ ਹੱਲ ਕੀਤਾ ਜਾ ਸਕੇ |
• ਬਹੁਤ ਸਾਰੇ ਛੋਟੇ-ਛੋਟੇ ਮੁੱਦੇ ਹੁੰਦੇ ਹਨ, ਜੋ ਅਥਾਰਟੀ ਕੋਲ ਆਉਂਦੇ ਰਹਿੰਦੇ ਹਨ ਅਤੇ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਉਨ੍ਹਾਂ ਨੂੰ ਮੁੱਖ ਸਕੱਤਰ ਪੱਧਰ 'ਤੇ ਆਸਾਨੀ ਨਾਲ ਹੱਲ ਕੀਤਾ ਜਾ ਸਕਦਾ ਹੈ ਤੇ ਉਨ੍ਹਾਂ ਨੂੰ ਮੁੱਖ ਮੰਤਰੀ ਪੱਧਰ 'ਤੇ ਆਉਣ ਦੀ ਜ਼ਰੂਰਤ ਨਹੀਂ ਹੈ |