09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਐਸ.ਸੀ.ਓ. ਸੰਮੇਲਨ ਦੀ ਰਸਮੀ ਸ਼ੁਰੂਆਤ

ਅਜੀਤ ਡੈਸਕ 01-09-2025
25ਵਾਂ ਸ਼ੰਘਾਈ ਸਹਿਯੋਗ ਸੰਗਠਨ (ਐਸ.ਸੀ.ਓ.) ਸੰਮੇਲਨ ਐਤਵਾਰ ਰਾਤ ਨੂੰ ਇੱਥੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੁਆਰਾ ਆਯੋਜਿਤ ਇਕ ਵਿਸ਼ਾਲ ਦਾਅਵਤ ਨਾਲ ਰਸਮੀ ਤੌਰ 'ਤੇ ਸ਼ੁਰੂ ਹੋਇਆ, ਜਿਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੀ ਸ਼ਿਰਕਤ ਕੀਤੀ | ਸ਼ੀ ਨੇ ਆਪਣੀ ਪਤਨੀ ਪੇਂਗ ਲਿਯੂਆਨ ਨਾਲ ਅੰਤਰਰਾਸ਼ਟਰੀ ਮਹਿਮਾਨਾਂ ਦਾ ਸਵਾਗਤ ਕਰਨ ਲਈ ਚੀਨ ਦੇ ਬੰਦਰਗਾਹ ਸ਼ਹਿਰ ਤਿਆਨਜਿਨ 'ਚ ਦਾਅਵਤ ਦੀ ਮੇਜ਼ਬਾਨੀ ਕੀਤੀ | ਇਸ ਸਾਲ ਦੇ ਸੰਮੇਲਨ ਨੂੰ ਸਭ ਤੋਂ ਵੱਡਾ 10-ਮੈਂਬਰੀ ਐਸ.ਸੀ.ਓ. ਸਮੂਹ ਦੱਸਿਆ ਗਿਆ ਹੈ ਕਿਉਂਕਿ ਚੀਨ, ਜੋ ਇਸ ਸਾਲ ਸੰਗਠਨ ਦੀ ਪ੍ਰਧਾਨਗੀ ਸੰਭਾਲ ਰਿਹਾ ਹੈ, ਨੇ 20 ਵਿਦੇਸ਼ੀ ਨੇਤਾਵਾਂ ਤੇ 10 ਅੰਤਰਰਾਸ਼ਟਰੀ ਸੰਗਠਨਾਂ ਦੇ ਮੁਖੀਆਂ ਨੂੰ ਸੱਦਾ ਦਿੱਤਾ ਹੈ, ਜਿਸ 'ਚ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰੇਸ ਵੀ ਸ਼ਾਮਿਲ ਹਨ | ਸਿਖਰ ਸੰਮੇਲਨ ਸੋਮਵਾਰ ਨੂੰ ਇਕ ਵਿਸ਼ੇਸ਼ ਤੌਰ 'ਤੇ ਮਨੋਨੀਤ ਕਨਵੈਨਸ਼ਨ ਸੈਂਟਰ 'ਚ ਹੋਵੇਗਾ ਜਿੱਥੇ 10-ਮੈਂਬਰੀ ਸਮੂਹ ਦੇ ਨੇਤਾ, ਸੱਦੇ ਗਏ ਨੇਤਾਵਾਂ ਨਾਲ, ਭਾਸ਼ਣ ਦੇਣਗੇ |

ਪਿਛਲੀ ਖ਼ਬਰ ਬਿਹਾਰ ਦੇ ਸਾਰੇ ਵੋਟਰਾਂ ਲਈ ਨਵੇਂ ਪਛਾਣ ਪੱਤਰ ਜਾਰੀ ਕਰ ਸਕਦੈ ਚੋਣ ਕਮਿਸ਼ਨ ਅਗਲੀ ਖ਼ਬਰ ਪੰਜਾਬ ਤੇ ਹੋਰ ਸੂਬਿਆਂ ਵਿਚ ਆਉਣਗੀਆਂ ਕੇਂਦਰੀ ਟੀਮਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।