09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਏਅਰ ਇੰਡੀਆ ਦੀ ਇੰਦੌਰ ਜਾ ਰਹੀ ਉਡਾਣ ਇੰਜਣ 'ਚ 'ਅੱਗ ਦੇ ਸੰਕੇਤ' ਮਗਰੋਂ ਵਾਪਸ ਪਰਤੀ

ਅਜੀਤ ਡੈਸਕ 01-09-2025
ਨਵੀਂ ਦਿੱਲੀ, 31 ਅਗਸਤ (ਏਜੰਸੀ)-ਇੰਦÏਰ ਜਾ ਰਹੇ ਏਅਰ ਇੰਡੀਆ ਦੇ ਜਹਾਜ਼ ਨੂੰ ਐਤਵਾਰ ਨੂੰ ਕÏਮੀ ਰਾਜਧਾਨੀ 'ਚ ਹੰਗਾਮੀ ਹਾਲਤ 'ਚ ਉਤਾਰਨਾ ਪਿਆ ਕਿਉਂਕਿ ਪਾਇਲਟ ਨੂੰ ਜਹਾਜ਼ ਦੇ ਸੱਜੇ ਇੰਜਣ 'ਚ 'ਅੱਗ ਲੱਗਣ ਦਾ ਸੰਕੇਤ' ਮਿਲਿਆ | ਏਅਰ ਇੰਡੀਆ ਨੇ ਇਕ ਬਿਆਨ 'ਚ ਕਿਹਾ ਕਿ ਏ320 ਨਿਓ ਜਹਾਜ਼ ਦਾ ਇਕ ਇੰਜਣ ਬੰਦ ਹੋ ਗਿਆ ਅਤੇ ਜਹਾਜ਼ ਦਿੱਲੀ ਹਵਾਈ ਅੱਡੇ 'ਤੇ ਸੁਰੱਖਿਅਤ ਉਤਰ ਗਿਆ | ਜਹਾਜ਼ ਵਿਚ 90 ਤੋਂ ਵੱਧ ਲੋਕ ਸਵਾਰ ਸਨ | ਉਡਾਣ ਏ. ਆਈ.2913 ਚਲਾਉਣ ਵਾਲੇ ਜਹਾਜ਼ ਨੂੰ ਜਾਂਚ ਲਈ ਜ਼ਮੀਨ 'ਤੇ ਉਤਾਰ ਦਿੱਤਾ ਗਿਆ | ਟਾਟਾ ਗਰੁੱਪ ਦੀ ਮਾਲਕੀ ਵਾਲੀ ਏਅਰਲਾਈਨ ਨੇ ਹੋਰ ਵੇਰਵੇ ਦੱਸੇ ਬਿਨਾਂ ਕਿਹਾ ਕਿ 31 ਅਗਸਤ ਨੂੰ ਦਿੱਲੀ ਤੋਂ ਇੰਦÏਰ ਲਈ ਉਡਾਣ ਏ. ਆਈ.2913, ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਦਿੱਲੀ ਵਾਪਸ ਆ ਗਈ, ਕਿਉਂਕਿ ਕਾਕਪਿਟ ਚਾਲਕ ਦਲ ਨੂੰ ਸੱਜੇ ਇੰਜਣ 'ਚ ਅੱਗ ਲੱਗਣ ਦਾ ਸੰਕੇਤ ਮਿਲਿਆ | ਏਅਰਲਾਈਨ ਨੇ ਕਿਹਾ ਕਿ ਨਿਰਧਾਰਿਤ ਪ੍ਰੋਟੋਕਾਲ ਦੀ ਪਾਲਣਾ ਕਰਦੇ ਹੋਏ ਕਾਕਪਿਟ ਚਾਲਕ ਦਲ ਨੇ ਇੰਜਣ ਨੂੰ ਬੰਦ ਕਰਨ ਦਾ ਫ਼ੈਸਲਾ ਕੀਤਾ ਅਤੇ ਦਿੱਲੀ ਵਾਪਸ ਆ ਗਿਆ ਜਿਥੇ ਉਡਾਣ ਸੁਰੱਖਿਅਤ ਢੰਗ ਨਾਲ ਉਤਰ ਗਈ |

ਪਿਛਲੀ ਖ਼ਬਰ ਅਮਿਤ ਸ਼ਾਹ ਵਿਰੁੱਧ ਟਿੱਪਣੀ ਕਰਨ 'ਤੇ ਮਹੂਆ ਮੋਇਤਰਾ ਵਿਰੁੱਧ ਐੱਫ.ਆਈ.ਆਰ. ਦਰਜ ਅਗਲੀ ਖ਼ਬਰ ਬਿਹਾਰ ਦੇ ਸਾਰੇ ਵੋਟਰਾਂ ਲਈ ਨਵੇਂ ਪਛਾਣ ਪੱਤਰ ਜਾਰੀ ਕਰ ਸਕਦੈ ਚੋਣ ਕਮਿਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।