07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਧੁੱਸੀ ਬੰਨ੍ਹ ਨੂੰ ਲੱਗੀ ਢਾਹ

ਅਜੀਤ ਡੈਸਕ 01-09-2025
ਬਿਆਸ ਸਤਲੁਜ ਦਰਿਆਵਾਂ ਦਾ ਸੰਗਮ ਹਰੀਕੇ ਹੈੱਡ ਵਰਕਸ ਵਿਖੇ ਅੱਜ ਫਿਰ ਹੋਈ ਭਰਵੀਂ ਬਾਰਿਸ਼ ਤੋਂ ਬਾਅਦ ਪਾਣੀ ਦਾ ਪੱਧਰ ਵਧ ਗਿਆ | ਇਸ ਵਧੇ ਪਾਣੀ ਨੇ ਡਾਊਨ ਸਟਰੀਮ ਵਾਲੇ ਪਾਸੇ ਧੁੱਸੀ ਬੰਨ੍ਹ ਅਤੇ 2 ਨੋਚਾ ਨੂੰ ਢਾਹ ਲਾ ਦਿੱਤੀ ਜਿਸ ਕਾਰਨ ਧੁੱਸੀ ਬੰਨ੍ਹ ਤੋੋਂ ਬਾਹਰ ਪੈਂਦੇ ਪਿੰਡਾਂ 'ਚ ਅਫਰਾ ਤਫਰੀ ਦਾ ਮਾਹੌਲ ਪੈਦਾ ਹੋ ਗਿਆ | ਹਰੀਕੇ ਹਥਾੜ ਖੇਤਰ ਵਿਚ ਪਿੰਡ ਘੜੁੰਮ ਨਜ਼ਦੀਕ ਜਿਥੇ ਹੜਾਂ ਨੇ 2023 'ਚ ਢਾਹ ਲਾਈ ਸੀ, ਉਸੇ ਜਗ੍ਹਾ 'ਤੇ ਹੀ ਅੱਜ ਪਾਣੀ ਦੇ ਤੇਜ਼ ਵਹਾਅ ਨੇ ਫਿਰ ਢਾਹ ਲਾ ਦਿੱਤੀ | ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਸੇਵਾਦਾਰ ਧੁੱਸੀ ਬੰਨ੍ਹ ਨੂੰ ਲੱਗੀ ਢਾਹ ਨੂੰ ਰੋਕਣ ਲਈ ਲੋਹੇ ਦੇ ਜਾਲ ਬਣਾ ਕੇ ਤੇ ਮਿੱਟੀ ਦੀਆਂ ਬੋਰੀਆਂ ਲਾ ਕੇ ਨੋਚ ਬੰਨ੍ਹ ਰਹੇ ਸਨ | ਇਸਦੇ ਨਾਲ ਸੈਂਕੜੇ ਇਲਾਕਾ ਨਿਵਾਸੀ ਸੰਗਤ ਵੀ ਮਿੱਟੀ ਦੀਆਂ ਬੋਰੀਆਂ ਤੇ ਹੋਰ ਸੇਵਾ ਵੀ ਕਰ ਰਹੀਆਂ ਸਨ | ਇਸ ਤੋਂ ਇਲਾਵਾ ਗੱਟੀ ਹਰੀਕੇ ਅਤੇ ਇਸਦੇ ਨਜ਼ਦੀਕ ਵੀ 2 ਜਗਾ ਤੇ ਸਤਲੁਜ ਦਰਿਆ ਨੇ ਨੋਚਾ ਨੂੰ ਢਾਹ ਲਾਈ ਅਤੇ ਵੱਡੇ-ਵੱਡੇ ਪੱਥਰਾਂ ਦੇ ਕਰੇਟ ਵੀ ਪਾਣੀ ਦਾ ਤੇਜ਼ ਵਹਿਣ ਵਹਾਅ ਕੇ ਲੈ ਗਿਆ |

ਪਿਛਲੀ ਖ਼ਬਰ ਫ਼ੌਜ ਨੇ ਪਿੰਡ 'ਚ ਫਸੇ ਨਵਜੰਮੇ ਬੱਚੇ ਤੇ ਉਸਦੀ ਮਾਂ ਨੂੰ ਬਚਾਇਆ ਅਗਲੀ ਖ਼ਬਰ 14 ਲੱਖ ਕਿਊਸਿਕ ਪਾਣੀ ਨਾਲ ਦਹਿਲਿਆ ਸੂਬਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।