13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਅਸਾਧਾਰਨ ਯੋਗਤਾ ਵਾਲੇ ਵਿਦੇਸ਼ੀਆਂ ਲਈ ਗੋਲਡ ਕਾਰਡ

ਅਜੀਤ ਡੈਸਕ 21-09-2025
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 'ਦਾ ਗੋਲਡ ਕਾਰਡ' ਨਾਮਕ ਇਕ ਕਾਰਜਕਾਰੀ ਆਦੇਸ਼ 'ਤੇ ਦਸਤਖਤ ਕੀਤੇ ਹਨ, ਜਿਸ ਦਾ ਉਦੇਸ਼ ਅਸਾਧਾਰਨ ਯੋਗਤਾ ਵਾਲੇ ਵਿਦੇਸ਼ੀਆਂ ਲਈ ਇਕ ਨਵਾਂ ਵੀਜ਼ਾ ਮਾਰਗ ਸਥਾਪਿਤ ਕਰਨਾ ਹੈ, ਜੋ ਸੰਯੁਕਤ ਰਾਜ ਅਮਰੀਕਾ ਦਾ ਸਮਰਥਨ ਕਰਨ ਲਈ ਵਚਨਬੱਧ ਹਨ | ਇਸ ਵੀਜ਼ਾ ਪ੍ਰੋਗਰਾਮ ਤਹਿਤ ਵਿਅਕਤੀਆਂ ਲਈ 10 ਲੱਖ ਅਮਰੀਕੀ ਡਾਲਰ ਤੇ ਕਾਰੋਬਾਰਾਂ ਲਈ 20 ਲੱਖ ਅਮਰੀਕੀ ਡਾਲਰ ਦੀ ਫੀਸ ਨਿਰਧਾਰਤ ਕੀਤੀ ਗਈ ਹੈ | ਟਰੰਪ ਨੇ ਕਾਰਜਕਾਰੀ ਆਦੇਸ਼ 'ਤੇ ਦਸਤਖਤ ਕਰਦੇ ਹੋਏ ਕਿਹਾ ਕਿ ਸਾਨੂੰ ਲਗਦਾ ਹੈ ਕਿ ਇਹ ਬਹੁਤ ਸਫਲ ਹੋਵੇਗਾ | ਇਸ ਨਾਲ ਅਰਬਾਂ ਡਾਲਰ ਇਕੱਠੇ ਹੋਣਗੇ, ਜਿਸ ਨਾਲ ਟੈਕਸ ਘੱਟ ਹੋਣਗੇ, ਕਰਜ਼ਾ ਚੁਕਾਇਆ ਜਾਵੇਗਾ ਤੇ ਹੋਰ ਚੰਗੇ ਕੰਮ ਹੋਣਗੇ |

ਪਿਛਲੀ ਖ਼ਬਰ ਯੂਰਪ ਦੇ ਤਿੰਨ ਵੱਡੇ ਹਵਾਈ ਅੱਡਿਆਂ 'ਤੇ ਸਾਈਬਰ ਹਮਲਾ ਅਗਲੀ ਖ਼ਬਰ ਨਵੀਂ ਵੀਜ਼ਾ ਫੀਸ ਸਿਰਫ਼ ਨਵੇਂ ਬਿਨੈਕਾਰਾਂ 'ਤੇ ਹੋਵੇਗੀ ਲਾਗੂ-ਵਾਈਟ ਹਾਊਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।