13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਭਾਰਤ ਤੇ ਕੈਨੇਡਾ ਸੰਬੰਧਾਂ 'ਚ 'ਨਵੇਂ ਅਧਿਆਏ' ਵੱਲ ਕੰਮ ਕਰਨ ਲਈ ਸਹਿਮਤ <br/>

ਅਜੀਤ ਡੈਸਕ 21-09-2025

ਡੋਵਾਲ ਵਲੋਂ ਕੈਨੇਡਾ ਦੀ ਹਮਰੁਤਬਾ ਨਾਲ ਵਿਆਪਕ ਗੱਲਬਾਤ
ਨਵੀਂ ਦਿੱਲੀ, 20 ਸਤੰਬਰ (ਉਪਮਾ ਡਾਗਾ ਪਾਰਥ)-ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਕੈਨੇਡਾ ਦੀ ਰਾਸ਼ਟਰੀ ਸੁਰੱਖਿਆ ਅਤੇ ਖ਼ੁਫੀਆ ਸਲਾਹਕਾਰ ਨਾਲ ਸ਼ੁੱਕਰਵਾਰ ਨੂੰ ਦਿੱਲੀ ਵਿਖੇ ਮੁਲਾਕਾਤ ਕੀਤੀ | ਇਸ ਸਾਲ ਜੀ-7 ਸੰਮੇਲਨ 'ਚ ਪ੍ਰਧਾਨ ਮੰਤਰੀ ਪੱਧਰ ਦੀ ਚਰਚਾ ਤੋਂ ਬਾਅਦ ਇਹ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੀ ਮੀਟਿੰਗ ਸੀ | ਦੋਹਾਂ ਦੇਸ਼ਾਂ ਨੇ ਅੱਤਵਾਦ, ਸੰਗਠਤ ਜੁਰਮ ਅਤੇ ਖ਼ੁਫੀਆ ਸਾਂਝੇਦਾਰੀ ਜਿਹੇ ਵਿਸ਼ਿਆਂ 'ਤੇ ਸਹਿਮਤੀ ਪ੍ਰਗਟਾਈ | ਇਹ ਮੁਲਾਕਾਤ ਦੋਹਾਂ ਦੇਸ਼ਾਂ ਦਰਮਿਆਨ ਨਿਯਮਿਤ ਦੁਵੱਲੇ ਸੁਰੱਖਿਆ ਸੰਵਾਦ ਦਾ ਹਿੱਸਾ ਸੀ | ਵਿਦੇਸ਼ ਮੰਤਰਾਲੇ ਮੁਤਾਬਿਕ ਦੋਹਾਂ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਨੇ ਭਵਿੱਖ ਦੇ ਸਹਿਯੋਗ ਦੇ ਖੇਤਰਾਂ 'ਚ ਵਿਚਾਰ-ਵਟਾਂਦਰਾ ਕੀਤਾ ਅਤੇ ਖੇਤਰੀ ਅਤੇ ਆਲਮੀ ਹਾਲਾਤਾਂ 'ਤੇ ਵੀ ਆਪਣੇ ਵਿਚਾਰ ਸਾਂਝੇ ਕੀਤੇ | ਦੋਹਾਂ ਧਿਰਾਂ ਨੇ ਦੁਵੱਲੇ ਸੰਬੰਧਾਂ ਦੇ ਨਵੇਂ ਅਧਿਆਏ ਲਈ ਕਰੀਬੀ ਸਹਿਯੋਗ ਕਰਨ ਪ੍ਰਤੀ ਸਹਿਮਤੀ ਪ੍ਰਗਟਾਈ | ਕੈਨੇਡਾ ਦੀ ਐਨ.ਐਸ.ਏ. ਨਥਾਲੀ ਦੇ ਇਸ ਭਾਰਤ ਦੌਰੇ ਨੂੰ ਜੂਨ 'ਚ ਅਲਬਰਟਾ ਦੇ ਕਨਾਨਾਮਿਕਸ 'ਚ ਹੋਏ ਜੀ-7 ਸਿਖ਼ਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਕੈਨੇਡੀਅਨ ਹਮਰੁਤਬਾ ਮਾਰਕ ਕਾਰਨੀ ਦਰਮਿਆਨ ਹੋਈ ਚਰਚਾ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਮੰਨਿਆ ਜਾ ਰਿਹਾ ਹੈ | ਦੋਵੇਂ ਆਗੂਆਂ ਨੇ ਸੰਬੰਧਾਂ 'ਚ ਸਥਿਰਤਾ ਬਹਾਲ ਕਰਨ ਅਤੇ ਇਕ ਰਚਨਾਤਮਕ ਅਤੇ ਸੰਤੁਲਤ ਸਾਂਝੇਦਾਰੀ ਨੂੰ ਅੱਗੇ ਵਧਾਉਣ ਲਈ ਵਪਾਰ, ਰੱਖਿਆ, ਊਰਜਾ, ਨਾਗਰਿਕ ਪ੍ਰਮਾਣੂ, ਸੁਰੱਖਿਆ ਪੁਲਾੜ, ਸਾਇੰਸ ਅਤੇ ਤਕਨਾਲੋਜੀ ਤੇ ਖੇਤੀਬਾੜੀ ਜਿਹੇ ਵੱਖ-ਵੱਖ ਖੇਤਰਾਂ 'ਚ ਦੁਵੱਲੇ ਸੰਵਾਦ ਤੰਤਰ ਨੂੰ ਮੁੜ ਤੋਂ ਸੁਰਜੀਤ ਕਰਨ ਲਈ ਲੋੜੀਂਦੇ ਕਦਮ ਚੁੱਕਣ 'ਤੇ ਰਜ਼ਾਮੰਦੀ ਪ੍ਰਗਟਾਈ ਸੀ |

ਪਿਛਲੀ ਖ਼ਬਰ ਲਾਲੂ ਪਰਿਵਾਰ ਦਾ ਝਗੜਾ ਖੁੱਲ੍ਹ ਕੇ ਆਉਣ ਲੱਗਾ ਸਾਹਮਣੇ ਅਗਲੀ ਖ਼ਬਰ ਐੱਚ-1ਬੀ ਮਾਮਲਾ <br> ਰਸਤਾ ਲੱਭਣ ਲਈ ਅਮਰੀਕੀ ਪ੍ਰਸ਼ਾਸਨ ਤੇ ਆਈ.ਟੀ. ਉਦਯੋਗ ਨਾਲ ਕੀਤੀ ਜਾ ਰਹੀ ਹੈ ਗੱਲਬਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।