13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਐੱਚ-1ਬੀ ਮਾਮਲਾ <br> ਰਸਤਾ ਲੱਭਣ ਲਈ ਅਮਰੀਕੀ ਪ੍ਰਸ਼ਾਸਨ ਤੇ ਆਈ.ਟੀ. ਉਦਯੋਗ ਨਾਲ ਕੀਤੀ ਜਾ ਰਹੀ ਹੈ ਗੱਲਬਾਤ

ਅਜੀਤ ਡੈਸਕ 21-09-2025

ਨਵੀਂ ਦਿੱਲੀ, 20 ਸਤੰਬਰ ( ਪੀ ਟੀ ਆਈ)-ਸਰਕਾਰੀ ਸੂਤਰਾਂ ਨੇ ਸਨਿਚਰਵਾਰ ਨੂੰ ਦੱਸਿਆ ਕਿ ਭਾਰਤ ਸਰਕਾਰ ਐੱਚ-1ਬੀ ਮੁੱਦੇ 'ਤੇ ਅੱਗੇ ਵਧਣ ਦਾ ਰਸਤਾ ਲੱਭਣ ਲਈ ਅਮਰੀਕੀ ਪ੍ਰਸ਼ਾਸਨ ਅਤੇ ਆਈ ਟੀ ਉਦਯੋਗ ਨਾਲ ਗੱਲਬਾਤ ਕਰ ਰਹੀ ਹੈ¢ ਉਨ੍ਹਾਂ ਕਿਹਾ ਕਿ ਅਰਜ਼ੀ ਫੀਸਾਂ ਵਿੱਚ ਵਾਧੇ ਦਾ ਅਮਰੀਕੀ ਕੰਪਨੀਆਂ 'ਤੇ ਵਧੇਰੇ ਪ੍ਰਭਾਵ ਪਵੇਗਾ, ਕਿਉਂਕਿ ਉਹ ਉੱਚ ਹੁਨਰਮੰਦ ਪੇਸ਼ੇਵਰਾਂ ਲਈ ਇਨ੍ਹਾਂ ਵੀਜ਼ਿਆਂ ਦੇ ਮੁੱਖ ਉਪਭੋਗਤਾ ਹਨ¢ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਇਕ ਐਲਾਨ 'ਤੇ ਦਸਤਖਤ ਕੀਤੇ ਜਿਸ ਨਾਲ ਐੱਚ-1ਬੀ ਵੀਜ਼ਾ ਅਰਜ਼ੀਆਂ ਦੀ ਫੀਸ ਸਾਲਾਨਾ 100,000 ਡਾਤਰ ਤੱਕ ਵਧ ਜਾਵੇਗੀ¢ ਐੱਚ-1ਬੀ ਵੀਜ਼ਾ ਫੀਸ ਲਗਭਗ 2000 ਤੋਂ 5,000 ਡਾਲਰ ਤੱਕ ਹੁੰਦੀ ਹੈ, ਜੋ ਕਿ ਮਾਲਕ ਦੇ ਆਕਾਰ ਅਤੇ ਹੋਰ ਲਾਗਤਾਂ 'ਤੇ ਨਿਰਭਰ ਕਰਦੀ ਹੈ¢ ਸੂਤਰਾਂ ਨੇ ਦੱਸਿਆ ਕਿ ਭਾਰਤ ਸਰਕਾਰ ਅੱਗੇ ਵਧਣ ਦਾ ਰਸਤਾ ਲੱਭਣ ਲਈ ਅਮਰੀਕੀ ਸਰਕਾਰ, ਆਈ ਟੀ ਉਦਯੋਗ ਅਤੇ ਨੈਸਕਾਮ ਐਸੋਸੀਏਸ਼ਨ ਨਾਲ ਸਰਗਰਮੀ ਨਾਲ ਜੁੜ ਰਹੀ ਹੈ¢ ਸੂਤਰਾਂ ਨੇ ਦੱਸਿਆ ਕਿ ਕਿਉਂਕਿ ਅਮਰੀਕੀ ਕੰਪਨੀਆਂ ਇਨ੍ਹਾਂ ਵੀਜ਼ਿਆਂ ਦੀਆਂ ਪ੍ਰਮੁੱਖ ਉਪਭੋਗਤਾ ਹਨ, ਇਸ ਲਈ ਉਹ ਇਸ ਮਾਮਲੇ 'ਤੇ ਅਮਰੀਕੀ ਸਰਕਾਰ ਨਾਲ ਵੀ ਸਰਗਰਮੀ ਨਾਲ ਜੁੜ ਰਹੀਆਂ ਹਨ¢ ਯੂ. ਐੱਸ. ਸੀ. ਆਈ ਐੱਸ ਵੈੱਬਸਾਈਟ 'ਤੇ ਨਜ਼ਰ ਮਾਰਨ ਤੋਂ ਪਤਾ ਲੱਗਦਾ ਹੈ ਕਿ ਵਿੱਤੀ ਸਾਲ 2025 (30 ਜੂਨ, 2025 ਤੱਕ ਦੇ ਅੰਕੜੇ) ਲਈ, ਐਮਾਜ਼ਾਨ 10,044 8-12 ਵੀਜ਼ਾ ਪ੍ਰਵਾਨਗੀਆਂ ਦੇ ਨਾਲ ਸੂਚੀ ਵਿੱਚ ਸਭ ਤੋਂ ਉੱਪਰ ਹੈ¢

ਪਿਛਲੀ ਖ਼ਬਰ ਭਾਰਤ ਤੇ ਕੈਨੇਡਾ ਸੰਬੰਧਾਂ 'ਚ 'ਨਵੇਂ ਅਧਿਆਏ' ਵੱਲ ਕੰਮ ਕਰਨ ਲਈ ਸਹਿਮਤ <br/> ਅਗਲੀ ਖ਼ਬਰ ਦੀਵਾਲੀ ਲਈ ਯਾਤਰਾ, ਵਿਆਹ ਰੱਦ ਟਰੰਪ ਦੇ ਫ਼ੈਸਲੇ ਕਾਰਨ ਭਾਰਤੀ ਐੱਚ-1ਬੀ ਧਾਰਕਾਂ 'ਚ ਘਬਰਾਹਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।