13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਦੀਵਾਲੀ ਲਈ ਯਾਤਰਾ, ਵਿਆਹ ਰੱਦ ਟਰੰਪ ਦੇ ਫ਼ੈਸਲੇ ਕਾਰਨ ਭਾਰਤੀ ਐੱਚ-1ਬੀ ਧਾਰਕਾਂ 'ਚ ਘਬਰਾਹਟ

ਅਜੀਤ ਡੈਸਕ 21-09-2025
ਨਿਊਯਾਰਕ/ਵਾਸ਼ਿੰਗਟਨ, 20 ਸਤੰਬਰ (ਪੀ.ਟੀ.ਆਈ.) ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਰਕ ਵੀਜ਼ਾ 'ਤੇ 1,00,000 ਅਮਰੀਕੀ ਡਾਲਰ ਦੀ ਹੈਰਾਨੀਜਨਕ ਫੀਸ ਲਗਾਉਣ ਦੇ ਆਦੇਸ਼ ਤੋਂ ਕੁਝ ਘੰਟਿਆਂ ਬਾਅਦ ਸਨਿਚਰਵਾਰ ਨੂੰ ਅਮਰੀਕਾ ਵਿਚ ਐੱਚ-1ਬੀ ਵੀਜ਼ਾ ਧਾਰਕਾਂ ਵਿਚ ਵਿਆਪਕ ਘਬਰਾਹਟ, ਉਲਝਣ ਅਤੇ ਚਿੰਤਾ ਫੈਲ ਗਈ, ਜਿਸ ਕਾਰਨ ਕਈਆਂ ਨੇ ਭਾਰਤ ਯਾਤਰਾ ਕਰਨ ਦੀਆਂ ਆਪਣੀਆਂ ਯੋਜਨਾਵਾਂ ਰੱਦ ਕਰ ਦਿੱਤੀਆਂ¢ਜਦੋਂ ਕਿ ਬਹੁਤ ਸਾਰੇ ਲੋਕਾਂ ਨੇ ਭਾਰਤ ਲਈ ਉਡਾਣਾਂ ਚੜ੍ਹਨ ਦੀ ਉਡੀਕ ਕਰਦੇ ਹੋਏ ਆਖਰੀ ਸਮੇਂ 'ਤੇ ਯਾਤਰਾ ਕਰਨ ਦੀਆਂ ਯੋਜਨਾਵਾਂ ਰੱਦ ਕਰ ਦਿੱਤੀਆਂ, ਭਾਰਤ ਵਿੱਚ ਪਹਿਲਾਂ ਤੋਂ ਹੀ ਕਈ ਹੋਰ ਲੋਕ ਸਪੱਸ਼ਟਤਾ ਦੀ ਘਾਟ ਕਾਰਨ ਵਾਪਸ ਜਾਣ ਲਈ ਝਿਜਕ ਰਹੇ ਹਨ ਕਿਉਂਕਿ ਟਰੰਪ ਨੇ ਸ਼ੁੱਕਰਵਾਰ ਨੂੰ ਭਾਰਤੀ ਪੇਸ਼ੇਵਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਦੀਵਾਲੀ ਅਤੇ ਹੋਰ ਸਾਲ ਦੇ ਅੰਤ ਦੀਆਂ ਛੁੱਟੀਆਂ ਲਈ ਭਾਰਤ ਦੀ ਯਾਤਰਾ ਕਰਨ ਤੋਂ ਹਫ਼ਤੇ ਪਹਿਲਾਂ ਐੱਚ-1ਬੀ ਵੀਜ਼ਾ ਫੀਸਾਂ ਵਧਾਉਣ ਦੇ ਐਲਾਨ 'ਤੇ ਦਸਤਖਤ ਕੀਤੇ ਸਨ¢

ਪਿਛਲੀ ਖ਼ਬਰ ਐੱਚ-1ਬੀ ਮਾਮਲਾ <br> ਰਸਤਾ ਲੱਭਣ ਲਈ ਅਮਰੀਕੀ ਪ੍ਰਸ਼ਾਸਨ ਤੇ ਆਈ.ਟੀ. ਉਦਯੋਗ ਨਾਲ ਕੀਤੀ ਜਾ ਰਹੀ ਹੈ ਗੱਲਬਾਤ ਅਗਲੀ ਖ਼ਬਰ ਮਾਧੋਪੁਰ ਹੈੱਡ ਵਰਕਸ ਦੇ ਗੇਟ ਟੁੱਟਣ ਮਾਮਲੇ 'ਚ ਐਕਸੀਅਨ, ਐਸ.ਡੀ.ਓ. ਤੇ ਜੇ.ਈ. ਮੁਅੱਤਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।