15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

11ਵੀਂ ਤੇ 12ਵੀਂ ਦੇ ਪਾਠਕ੍ਰਮ 'ਚ ਸ਼ਾਮਿਲ ਹੋਵੇਗੀ ਹੁਨਰ ਆਧਾਰਿਤ ਸਿੱਖਿਆ

ਅਜੀਤ ਡੈਸਕ 22-09-2025
ਚੇਨਈ, 21 ਸਤੰਬਰ (ਪੀ.ਟੀ.ਆਈ.)-ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਹੈ ਕਿ ਸਰਕਾਰ ਰਾਸ਼ਟਰੀ ਸਿੱਖਿਆ ਨੀਤੀ 2020 ਦੀਆਂ ਸਿਫ਼ਾਰਸ਼ਾਂ ਅਨੁਸਾਰ 11ਵੀਂ ਤੇ 12ਵੀਂ ਜਮਾਤ ਦੇ ਪਾਠਕ੍ਰਮ 'ਚ ਹੁਨਰ ਆਧਾਰਿਤ ਸਿੱਖਿਆ ਨੂੰ ਸ਼ਾਮਿਲ ਕਰਨ 'ਤੇ ਵਿਚਾਰ ਕਰ ਰਹੀ ਹੈ | ਕੇਂਦਰੀ ਸਿੱਖਿਆ ਮੰਤਰੀ ਨੇ ਕਿਹਾ ਕਿ ਢੁਕਵੇਂ ਪੱਧਰ 'ਤੇ ਸਿੱਖਣ ਵਿਧੀ 'ਚ ਇਕ ਮਿਸਾਲੀ ਤਬਦੀਲੀ ਹੋਣੀ ਚਾਹੀਦੀ ਹੈ ਤੇ ਰਾਸ਼ਟਰੀ ਸਿੱਖਿਆ ਨੀਤੀ 2020 ਇਸ ਦੀ ਸਿਫ਼ਾਰਸ਼ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਐਨ.ਈ.ਪੀ. 2020 ਦੀਆਂ ਮੁੱਖ ਸਿਫ਼ਾਰਸ਼ਾਂ 'ਚੋਂ ਇਕ ਹੁਨਰ ਆਧਾਰਤ ਸਿੱਖਿਆ ਹੈ | ਪ੍ਰਧਾਨ ਨੇ ਕਿਹਾ ਕਿ ਮੰਤਰਾਲਾ ਛੇਵੀਂ ਜਮਾਤ ਤੋਂ ਬਾਅਦ ਵੀ ਹੁਨਰ ਆਧਾਰਿਤ ਸਿੱਖਿਆ ਸ਼ੁਰੂ ਕਰਨ 'ਤੇ ਕੰਮ ਕਰ ਰਿਹਾ ਹੈ | ਪਹਿਲਾਂ ਹੁਨਰ ਆਧਾਰਿਤ ਸਿੱਖਿਆ ਬਦਲਵੀਂ ਤੇ ਚੋਣਵੀਂ ਸੀ, ਪਰ ਹੁਣ ਤੋਂ ਹੁਨਰ ਇਕ ਵਿਸ਼ੇ ਵਜੋਂ ਸਿੱਖਿਆ ਦਾ ਇਕ ਰਸਮੀ ਹਿੱਸਾ ਹੋਵੇਗਾ | 11ਵੀਂ ਤੇ 12ਵੀਂ ਜਮਾਤ ਲਈ ਨਵਾਂ ਪਾਠਕ੍ਰਮ ਤਿਆਰ ਕਰਨ ਬਾਰੇ ਉਨ੍ਹਾਂ ਕਿਹਾ ਕਿ ਇਹ ਇਕ ਨਵਾਂ ਯੁੱਗ ਹੈ ਜਿਥੇ ਹੁਨਰ ਵਜੋਂ ਕੋਡਿੰਗ, ਡਰੋਨ ਤਕਨਾਲੋਜੀ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਸਿਖਲਾਈ ਸ਼ਾਮਿਲ ਹੈ |

ਪਿਛਲੀ ਖ਼ਬਰ ਜੀ.ਐਸ.ਟੀ. ਸੁਧਾਰ ਆਤਮਨਿਰਭਰ ਭਾਰਤ ਲਈ ਵੱਡਾ ਤੇ ਮਹੱਤਵਪੂਰਨ ਕਦਮ-ਮੋਦੀ ਅਗਲੀ ਖ਼ਬਰ ਕੈਨੇਡਾ ਤੇ ਬਰਤਾਨੀਆ ਨੇ ਫਿਲਸਤੀਨੀ ਰਾਜ ਨੂੰ ਦਿੱਤੀ ਮਾਨਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।