04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਢਾਕਾ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਲੱਗੀ ਅੱਗ

ਅਜੀਤ ਡੈਸਕ 19-10-2025
ਢਾਕਾ, 18 ਅਕਤੂਬਰ (ਪੀ. ਟੀ. ਆਈ.)-ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਸਥਿਤ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਕਾਰਗੋ ਕੰਪਲੈਕਸ 'ਚ ਸਨਿਚਰਵਾਰ ਨੂੰ ਭਿਆਨਕ ਅੱਗ ਲੱਗ ਗਈ, ਜਿਸ ਕਰਕੇ ਅਧਿਕਾਰੀਆਂ ਨੂੰ ਸਾਰੀਆਂ ਉਡਾਣਾਂ ਦਾ ਸੰਚਾਲਨ ਮੁਲਤਵੀ ਕਰਨਾ ਪਿਆ, ਕਿਉਂਕਿ ਇਲਾਕੇ 'ਚ ਸੰਘਣਾ ਕਾਲਾ ਧੂੰਆਂ ਫੈਲ ਗਿਆ ਸੀ | ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ | ਬੰਗਲਾਦੇਸ਼ ਦੀ ਸਿਵਲ ਏਵੀਏਸ਼ਨ ਅਥਾਰਟੀ ( ਸੀ ਏ ਏ ਬੀ) ਨੇ ਕਿਹਾ ਕਿ ਹਜ਼ਰਤ ਸ਼ਾਹਜਲਾਲ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਦੁਪਹਿਰ 'ਚ ਅੱਗ ਲੱਗ ਗਈ, ਜਿਸ ਤੋਂ ਬਾਅਦ ਦਰਜਨ ਤੋਂ ਜ਼ਿਆਦਾ ਅੱਗ ਬੁਝਾਊ ਯੂਨਿਟ ਤਾਇਨਾਤ ਕੀਤੇ ਗਏ ਅਤੇ ਵਾਧੂ ਟੀਮਾਂ ਘਟਨਾ ਸਥਾਨ 'ਤੇ ਪਹੁੰਚੀਆਂ | ਸੀ ਏ ਏ ਬੀ ਦੇ ਇਕ ਬੁਲਾਰੇ ਨੇ ਕਿਹਾ ਕਿ ਸਾਰੀਆਂ ਉਡਾਣਾਂ ਦੀ ਲੈਂਡਿੰਗ ਅਤੇ ਟੇਕਆਫ ਮੁਲਤਵੀ ਕਰ ਦਿੱਤੇ ਗਏ | ਸਾਰੇ ਜਹਾਜ਼ ਸੁਰੱਖਿਅਤ ਹਨ |

ਪਿਛਲੀ ਖ਼ਬਰ ਪਾਕਿ ਨੇ ਅਫ਼ਗਾਨਾਂ ਨੂੰ ਦੇਸ਼ ਛੱਡਣ ਲਈ ਕਿਹਾ ਅਗਲੀ ਖ਼ਬਰ ਨੈਸ਼ਨਲ ਹੈਰਾਲਡ ਮਾਮਲੇ 'ਚ 29 ਨਵੰਬਰ ਨੂੰ ਹੋਵੇਗੀ ਮੁੜ ਸੁਣਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।