26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਪੰਜਾਬ-ਹਰਿਆਣਾ 'ਚ ਪਰਾਲੀ ਸਾੜਨ 'ਚ ਭਾਰੀ ਗਿਰਾਵਟ

ਅਜੀਤ ਡੈਸਕ 05-11-2025
ਨਵੀਂ ਦਿੱਲੀ, 4 ਨਵੰਬਰ (ਏਜੰਸੀ)-ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ (ਸੀ.ਏ.ਕਿਊ.ਐਮ.) ਨੇ ਅੱਜ ਮÏਜੂਦਾ ਵਾਢੀ ਦੇ ਸੀਜ਼ਨ 'ਚ ਪੰਜਾਬ ਤੇ ਹਰਿਆਣਾ 'ਚ ਪਰਾਲੀ ਦੇ ਸਾੜਨ ਦੇ ਮਾਮਲਿਆਂ 'ਚ ਭਾਰੀ ਗਿਰਾਵਟ ਨੋਟ ਕੀਤੀ | ਪਿਛਲੇ ਸਾਲ ਦੇ ਮੁਕਾਬਲੇ ਅੱਗ ਲੱਗਣ ਦੇ ਘਟਦੇ ਰੁਝਾਨਾਂ ਦੀ ਰਿਪੋਰਟ ਕਰਦੇ ਹੋਏ, ਏਜੰਸੀ ਨੇ ਉਜਾਗਰ ਕੀਤਾ ਕਿ ਇਸ ਸਾਲ 15 ਸਤੰਬਰ ਤੋਂ 3 ਨਵੰਬਰ ਦੇ ਵਿਚਕਾਰ, ਪੰਜਾਬ 'ਚ 2,518 ਅੱਗ ਲੱਗਣ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ, ਜੋ ਕਿ ਪਿਛਲੇ ਸਾਲ ਦੀ ਇਸੇ ਮਿਆਦ 'ਚ 4,132 ਦੀ ਗਿਣਤੀ ਤੋਂ ਲਗਭਗ 40 ਫ਼ੀਸਦ ਘੱਟ ਹਨ | ਹਰਿਆਣਾ 'ਚ ਬਹੁਤ ਜ਼ਿਆਦਾ ਗਿਰਾਵਟ ਦੇਖੀ ਗਈ, 2024 'ਚ 857 ਮਾਮਲਿਆਂ ਤੋਂ, ਇਸ ਸਾਲ ਪਰਾਲੀ ਦੇ ਸਾੜਨ ਦੇ ਮਾਮਲੇ 145 ਰਹੇ | ਏਜੰਸੀ ਨੇ ਖੇਤ ਪੱਧਰ 'ਤੇ ਝੋਨੇ ਦੀ ਪਰਾਲੀ ਸਾੜਨ ਦੀ ਨਿਗਰਾਨੀ ਨੂੰ ਤੇਜ਼ ਕਰਨ ਵੱਲ ਇਸ਼ਾਰਾ ਕੀਤਾ | ਕਮਿਸ਼ਨ ਨੇ ਚੰਡੀਗੜ੍ਹ 'ਚ ਇਕ ਸੈਲ ਖੋਲਿ੍ਹਆ ਹੈ ਅਤੇ ਪੰਜਾਬ ਤੇ ਹਰਿਆਣਾ 'ਚ 31 ਫਲਾਇੰਗ ਸਕੁਐਡ ਵੀ ਤਾਇਨਾਤ ਕੀਤੇ ਹਨ | ਪੰਜਾਬ ਤੋਂ 2,161 ਫੀਲਡ ਨਿਰੀਖਣ ਤੇ ਹਰਿਆਣਾ 'ਚ 121 ਅਜਿਹੀਆਂ ਚੈਕਿੰਗ ਮੁਹਿੰਮਾਂ ਰਾਹੀਂ, ਕਮਿਸ਼ਨ ਨੇ ਹੁਣ ਤੱਕ ਪੰਜਾਬ 'ਚ 52.75 ਲੱਖ ਰੁਪਏ ਤੇ ਹਰਿਆਣਾ 'ਚ 3 ਲੱਖ ਰੁਪਏ ਦੇ ਵਾਤਾਵਰਣ ਮੁਆਵਜ਼ੇ ਵਜੋਂ ਜੁਰਮਾਨੇ ਲਗਾਏ ਹਨ |

ਪਿਛਲੀ ਖ਼ਬਰ ਸੁਪਰੀਮ ਕੋਰਟ ਨੇ 'ਪੋਕਸੋ ਐਕਟ' ਦੀ ਦੁਰਵਰਤੋਂ 'ਤੇ ਜਤਾਈ ਚਿੰਤਾ ਅਗਲੀ ਖ਼ਬਰ ਲਾਈਟ ਐਂਡ ਸਾਊਾਡ ਸ਼ੋਅ ਨੇ ਗੁਰੂ ਤੇਗ਼ ਬਹਾਦਰ ਜੀ ਦੀ ਲਾਸਾਨੀ ਕੁਰਬਾਨੀ ਤੇ ਮਹਾਨ ਫਲਸਫ਼ੇ 'ਤੇ ਚਾਨਣਾ ਪਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।