ਗੜ੍ਹਸ਼ੰਕਰ, 31 ਅਗਸਤ (ਧਾਲੀਵਾਲ)-ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਨਵਾਂਸ਼ਹਿਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਸਾਲਾ ਪ੍ਰਕਾਸ਼ ਪੁਰਬ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਪੁਰਬ (ਸਾਕਾ-ਏ-ਚਾਂਦਨੀ ਚੌਂਕ) ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ 8 ਸਤੰਬਰ ਦਿਨ ਸੋਮਵਾਰ ਨੂੰ ਸ਼ਾਮ 6 ਵਜੇ ਤੋਂ ਦੇਰ ਰਾਤ ਤੱਕ ਗੁਰਦੁਆਰਾ ਯਾਦਗਾਰ ਬਾਬਾ ਬੰਦਾ ਸਿੰਘ ਬਹਾਦਰ ਸ੍ਰੀ ਅਨੰਦਪੁਰ ਸਾਹਿਬ ਰੋਡ ਗੜ੍ਹਸ਼ੰਕਰ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਮੀਟਿੰਗ ਦੌਰਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਬਾਬਾ ਸਤਪਾਲ ਸਿੰਘ ਅੰਮਿ੍ਤਸਰੀ, ਪ੍ਰਧਾਨ ਤਰਲੋਕ ਸਿੰਘ ਅਰੋੜਾ ਅਤੇ ਸੇਵਾ ਸੁਸਾਇਟੀ ਦੇ ਪ੍ਰਧਾਨ ਸੁਰਜੀਤ ਸਿੰਘ ਨੇ ਦੱਸਿਆ ਕਿ ਸਮਾਗਮ ਦੌਾਨ ਪੰਥ ਪ੍ਰਸਿੱਧ ਕਥਾਵਾਚਕ ਗਿਆਨੀ ਸਰਬਜੀਤ ਸਿੰਘ ਲੁਧਿਆਣੇ ਵਾਲੇ ਸੰਗਤਾਂ ਨੂੰ ਕਥਾ ਦੁਆਰਾ ਅਤੇ ਭਾਈ ਹਰਭਜਨ ਸਿੰਘ ਸੋਤਲਾਂ ਵਾਲਿਆਂ ਦਾ ਜਥਾ ਕੀਰਤਨ ਦੁਆਰਾ ਨਿਹਾਲ ਕਰੇਗਾ | ਮੀਟਿੰਗ ਦੌਰਾਨ ਬਾਬਾ ਸਤਪਾਲ ਸਿੰਘ, ਸੁਰਜੀਤ ਸਿੰਘ, ਤਰਲੋਕ ਸਿੰਘ ਅਰੋਡਾ, ਰੋਸ਼ਨ ਸਿੰਘ, ਕ੍ਰਿਪੂਲ ਸਿਘ ਆਨੰਦ, ਧਰਮਜੀਤ ਸਿੰਘ ਰਾਜਾ, ਗੁਰਪ੍ਰੀਤ ਸਿੰਘ, ਪਰਮਜੀਤ ਸਿੰਘ ਬੱਬਰ, ਗੁਰਮੇਲ ਸਿੰਘ, ਕੁਲਜੀਤ ਸਿੰਘ ਆਦਿ ਮੈਂਬਰ ਹਾਜ਼ਰ ਹੋਏ |