ਨੰਗਲ ਬਿਹਾਲਾਂ, 16 ਅਕਤੂਬਰ (ਵਿਨੋਦ ਮਹਾਜਨ)-ਜ਼ਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ 'ਚ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਪ੍ਰੋਗਰਾਮ ਨੂੰ ਉਸ ਸਮੇਂ ਵੱਡੀ ਮਜ਼ਬੂਤੀ ਮਿਲੀ ਜਦੋਂ ਪਿੰਡ ਸਿੰਘਪੁਰ ਜੱਟਾਂ ਦੇ ਅਨੇਕਾਂ ਪਰਿਵਾਰ ਸੀਨੀਅਰ ਅਕਾਲੀ ਲੀਡਰ ਮਨਜੀਤ ਸਿੰਘ ਦਸੂਹਾ ਦੀ ਪ੍ਰੇਰਨਾ ਸਦਕਾ ਡਾ. ਜਸਵੰਤ ਸਿੰਘ ਦੇ ਸਪੁੱਤਰ ਨੌਜਵਾਨ ਆਗੂ ਸੁਖਜਿੰਦਰ ਸਿੰਘ ਕੂਕਾ ਸਿੰਘਪੁਰ ਜੱਟਾਂ ਦੀ ਅਗਵਾਈ ਹੇਠ ਵੱਡੀ ਗਿਣਤੀ 'ਚ ਲੋਕ ਹਾਜ਼ਰ ਹੋਏ | ਇਸ ਮੌਕੇ ਸੁਖਜਿੰਦਰ ਸਿੰਘ ਕੂਕਾ ਨੇ ਆਪਣੇ ਵਿਚਾਰਾਂ 'ਚ ਪਾਰਟੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿਚ ਇੱਕੋ ਇਕ ਅਜੇਹੀ ਪੁਨਰ ਸੁਰਜੀਤ ਅਕਾਲੀ ਦਲ ਖੇਤਰੀ ਪਾਰਟੀ ਹੈ ਜੋਕਿ ਪੰਜਾਬ ਪੰਜਾਬੀਅਤ ਦੇ ਹਿਤਾਂ ਦੀ ਲੜਾਈ ਲੜਨ ਲਈ ਮੈਦਾਨ ਵਿਚ ਉੱਤਰੀ ਹੈ | ਇਸ ਪਾਰਟੀ ਵਲੋਂ ਕਿਸੇ ਵੀ ਜਾਤ ਪਾਤ, ਧਰਮ, ਮਜ਼ਹਬ ਦੇ ਮਤਭੇਦ ਨੂੰ ਨਜ਼ਰ ਅੰਦਾਜ਼ ਕਰ ਸਭ ਨੂੰ ਇਕ ਸਾਮਾਨ ਵੇਖਦਿਆਂ ਕੋਈ ਵੀ ਭੇਦਭਾਵ ਨਹੀਂ ਕੀਤਾ ਜਾਂਦਾ | ਇਸ ਮੌਕੇ ਸਵਾਗਤ ਕਰਦਿਆਂ ਸਾਬਕਾ ਵਿਧਾਇਕ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਮਨਜੀਤ ਸਿੰਘ ਦਸੂਹਾ, ਅਵਤਾਰ ਸਿੰਘ ਜੌਹਲ, ਜਥੇਦਾਰ ਹਰਬੰਸ ਸਿੰਘ ਮੰਝਪੁਰ, ਕੁਲਵਿੰਦਰ ਸਿੰਘ ਜੰਡਾਂ, ਸੁਖਵਿੰਦਰ ਸਿੰਘ ਮੂਨਕ, ਚੀਫ਼ ਨਿਰਮਲ ਸਿੰਘ, ਇੰਦਰਜੀਤ ਸਿੰਘ ਖ਼ਾਲਸਾ, ਦਵਿੰਦਰ ਸਿੰਘ ਬਾਜਵਾ, ਬਲਵੀਰ ਸਿੰਘ ਕਹਾਰਪੁਰੀ ਆਦਿ ਹਾਜ਼ਰ ਸਨ |