17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਵਿਸ਼ਵ ਖਾਦ ਦਿਵਸ ਦੇ ਮੌਕੇ 'ਤੇ ਅੱਗ ਤੋਂ ਬਗੈਰ ਖਾਣਾ ਬਣਾਉਣ ਦੇ ਮੁਕਾਬਲੇ ਕਰਵਾਏ

ਅਜੀਤ ਡੈਸਕ 17-10-2025
ਮੁਕੇਰੀਆਂ, 16 ਅਕਤੂਬਰ (ਰਾਮਗੜ੍ਹੀਆ)-ਸਟਾਰ ਪਬਲਿਕ ਸਕੂਲ ਮੁਕੇਰੀਆਂ 'ਚ ਵਿਸ਼ਵ ਖਾਦ ਦਿਵਸ ਮੌਕੇ 'ਤੇ ਬਿਨਾਂ ਅੱਗ ਤੋਂ ਤਿਆਰ ਖ਼ਾਣਾ ਬਣਾਉਣ ਦੇ ਮੁਕਾਬਲੇ ਕਰਵਾਏ ਗਏ, ਜਿਸ 'ਚ ਜਮਾਤ 5ਵੀਂ, 6ਵੀਂ ਤੇ 7ਵੀਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਬੱਚਿਆਂ ਨੇ ਬਿਨਾਂ ਅੱਗ ਦੀ ਵਰਤੋਂ ਕੀਤੇ ਵੱਖ-ਵੱਖ ਕਿਸਮਾਂ ਦੇ ਸੁਆਦਲੇ ਭੋਜਨ, ਪੇਅ ਪਦਾਰਥ ਤੇ ਮਿੱਠੀਆਂ ਡਿਸ਼ਾਂ ਤਿਆਰ ਕੀਤੀਆਂ ਅਤੇ ਉਨ੍ਹਾਂ ਨੂੰ ਬਹੁਤ ਹੀ ਰਚਨਾਤਮਿਕ ਢੰਗ ਨਾਲ ਸਜਾਇਆ, ਜਿਸ ਨਾਲ ਉਨ੍ਹਾਂ ਦੀ ਕਲਾ ਤੇ ਪਕਾਉਣ ਦੀ ਹੁਨਰ ਸਪਸ਼ਟ ਤੌਰ 'ਤੇ ਸਾਹਮਣੇ ਆਈ | ਪਿ੍ੰਸੀਪਲ ਮੈਡਮ ਬਬੀਤਾ ਚੌਧਰੀ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨਾਲ ਆਤਮ ਵਿਸ਼ਵਾਸ ਤੇ ਰਚਨਾਤਮਿਕਤਾ ਨੂੰ ਵਾਧਾ ਮਿਲਦਾ ਹੈ | ਸਾਰੇ ਅਧਿਆਪਕਾਂ ਨੇ ਵੀ ਵਿਦਿਆਰਥੀਆਂ ਦੀ ਮਿਹਨਤ ਤੇ ਪ੍ਰਤਿਭਾ ਦੀ ਪ੍ਰਸ਼ੰਸਾ ਕੀਤੀ | ਮੁਕਾਬਲੇ 'ਚ ਜੇਤੂ ਰਹੇ ਜਮਾਤ 5ਵੀਂ ਪਹਿਲਾ ਵਿਨੈ ਸਿੰਘ, ਦੂਜਾ ਤਨਿਸ਼ ਠਾਕੁਰ, ਤੀਜਾ ਰਵਲ ਤੇ ਜਮਾਤ ਛੇਵੀਂ ਪਹਿਲਾ ਪ੍ਰਤੀਕ ਮੋਰਿਆ, ਦੂਜਾ ਰਾਵੀ, ਤੀਜਾ ਈਸ਼ਾਨ ਮਨਹਾਸ ਅਤੇ ਜਮਾਤ 7ਵੀਂ ਪਹਿਲਾ ਸੋਨਾਲੀ ਦੇਵੀ, ਦੂਜਾ ਜਸ਼ਨਦੀਪ ਸਿੰਘ, ਤੀਜਾ ਜਸਲੀਨ ਕੌਰ | ਸਾਰੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਰੌਸ਼ਨ ਭਵਿੱਖ ਦੀ ਕਾਮਨਾ ਕੀਤੀ
ਪਿਛਲੀ ਖ਼ਬਰ ਲਾਇਨਜ਼ ਕਲੱਬ ਹੁਸ਼ਿਆਰਪੁਰ ਪਰਲ ਨੇ ਸਹੁੰ ਚੁੱਕ ਤੇ ਪਰਿਵਾਰ ਮਿਲਣ ਸਮਾਗਮ ਕਰਵਾਇਆ ਅਗਲੀ ਖ਼ਬਰ ਪੁਨਰ ਸੁਰਜੀਤੀ ਪ੍ਰੋਗਰਾਮ ਤਹਿਤ ਸਿੰਘਪੁਰ ਜੱਟਾਂ 'ਚ ਅਕਾਲੀ ਦਲ ਨੂੰ ਮਿਲਿਆ ਵੱਡਾ ਹੁੰਗਾਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।