ਹੁਸ਼ਿਆਰਪੁਰ, 16 ਅਕਤੂਬਰ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਲਾਇਨਜ਼ ਕਲੱਬ ਹੁਸ਼ਿਆਰਪੁਰ ਪਰਲ ਵਲੋਂ ਪ੍ਰਧਾਨ ਲਾਇਨ ਵਿਜੇ ਅਰੋੜਾ ਦੀ ਅਗਵਾਈ ਹੇਠ ਸਹੁੰ ਚੁੱਕ ਤੇ ਪਰਿਵਾਰ ਮਿਲਣ ਸਮਾਰੋਹ ਕਰਵਾਇਆ, ਜਿਸ 'ਚ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਗਵਰਨਰ ਲਾਇਨ ਵੀ. ਐਮ. ਗੋਇਲ ਤੇ ਵਿਸ਼ੇਸ਼ ਤੌਰ 'ਤੇ ਸਾਬਕਾ ਜ਼ਿਲ੍ਹਾ ਗਵਰਨਰ ਲਾਇਨ ਹਰੀਸ਼ ਬਾਂਗਾ, ਲਾਇਨ ਦਵਿੰਦਰ ਪਾਲ ਅਰੋੜਾ, ਵਾਈਸ ਜ਼ਿਲ੍ਹਾ ਗਵਰਨਰ-1 ਜੀ. ਐਸ. ਭਾਟੀਆ, ਰੀਜ਼ਨ ਚੇਅਰਮੈਨ ਹਰਜੀਤ ਸਿੰਘ ਭਾਟੀਆ ਤੇ ਜ਼ੋਨ ਚੇਅਰਮੈਨ ਭਾਰਤ ਭੂਸ਼ਨ ਤੂਲੀ ਹਾਜ਼ਰ ਸਨ | ਮੰਚ ਸੰਚਾਲਨ ਦਾ ਲਾਇਨ ਸੰਜੀਵ ਅਰੋੜਾ ਨੇ ਕੀਤਾ ਅਤੇ ਪਿਛਲੇ ਸਾਲ ਦੇ ਕੀਤੇ ਗਏ ਕਾਰਜਾਂ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਲਾਇਨਜ਼ ਇੰਟਰਨੈਸ਼ਨਲ ਵਲੋਂ ਆਇਆ ਚਾਰਟਰ ਜ਼ਿਲ੍ਹਾ ਗਵਰਨਰ ਲਾਇਨ ਵੀ. ਐਮ. ਗੋਇਲ ਨੇ ਲਾਇਨਜ਼ ਕਲੱਬ ਹੁਸ਼ਿਆਰਪੁਰ ਦੇ ਪ੍ਰਧਾਨ ਉਮੇਸ਼ ਸ਼ਰਮਾ ਦੀ ਅਗਵਾਈ 'ਚ ਲਾਇਨ ਵਿਜੇ ਅਰੋੜਾ ਤੇ ਉਨ੍ਹਾਂ ਦੀ ਟੀਮ ਨੂੰ ਭੇਟ ਕੀਤਾ, ਜਿਸ ਦੌਰਾਨ ਲਾਇਨ ਵਿਜੇ ਅਰੋੜਾ ਨੇ ਵਿਧੀ ਅਨੁਸਾਰ ਪ੍ਰਧਾਨ ਦਾ ਚਾਰਜ ਸੰਭਾਲਿਆ | ਇਸ ਮੌਕੇ ਸਾਬਕਾ ਜ਼ਿਲ੍ਹਾ ਗਵਰਨਰ ਲਾਇਨ ਹਰੀਸ਼ ਬਾਂਗਾ ਤੇ ਲਾਇਨ ਦਵਿੰਦਰ ਪਾਲ ਅਰੋੜਾ, ਲਾਇਨ ਵਿਜੇ ਅਰੋੜਾ, ਉਮੇਸ਼ ਰਾਣਾ, ਕੁਮਾਰ ਗੌਰਵ, ਡਾ. ਰਜਿੰਦਰ ਗੁਪਤਾ, ਵਿਜੇ ਗੁਪਤਾ, ਅਸ਼ਵਨੀ ਕੁਮਾਰ ਦੱਤਾ, ਐਚ.ਕੇ. ਨਾਕੜਾ, ਅਨਿਲ ਕੁਮਾਰ, ਹਰੀਸ਼ ਚੁਗ, ਰਾਜੇਸ਼ ਨੰਦਾ, ਅਰਵਿੰਦ ਬਿੰਦਰਾ, ਪੰਕਜ ਕੁਮਾਰ, ਸੁਖਵਿੰਦਰ ਸਿੰਘ, ਗੌਰਵ ਖੱਟੜ, ਦੀਪਕ ਨਰੂਲਾ, ਸੁਖਵੰਤ ਸਿੰਘ, ਡਾ. ਈਸ਼ਾ ਰਾਣਾ, ਪ੍ਰਥਮ ਨਰੂਲਾ ਆਦਿ ਹਾਜ਼ਰ ਸਨ |