ਅੱਡਾ ਸਰਾਂ, 21 ਅਕਤੂਬਰ (ਮਸੀਤੀ)-ਕੰਧਾਲਾ ਜੱਟਾਂ ਦੇ ਬੀ. ਐਨ. ਡੀ. ਸਕੂਲ 'ਚ ਦੀਵਾਲੀ ਦਾ ਤਿਉਹਾਰ ਮਨਾਇਆ | ਸੰਸਥਾ ਦੇ ਮੈਨੇਜਰ ਇੰਜੀਨੀਅਰ ਅਨਿਲ ਕੁਮਾਰ ਮਹਿਤਾ ਦੀ ਅਗਵਾਈ ਹੇਠ ਤੇ ਪਿ੍ੰਸੀਪਲ ਜੈ ਕਿਸ਼ਨ ਮਹਿਤਾ ਦੀ ਅਗਵਾਈ ਹੇਠ ਬੱਚਿਆਂ ਲਈ ਵੱਖ-ਵੱਖ ਮੁਕਾਬਲੇ ਕਰਵਾਏ ਗਏ | ਮੁਕਾਬਲਿਆਂ 'ਚ ਕਲਾਸ ਸਜਾਵਟ, ਦੀਵਾ, ਮੋਮਬੱਤੀ ਬਣਾਉਣਾ ਤੇ ਰੰਗੋਲੀ ਸਜਾਵਟ ਸ਼ਾਮਿਲ ਸੀ | ਸਾਰੀਆਂ ਕਲਾਸਾਂ ਦੇ ਬੱਚਿਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਸਕੂਲ ਪ੍ਰਬੰਧਨ ਨੇ ਮੁਕਾਬਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ | ਪਿ੍ੰਸੀਪਲ ਜੈ ਕਿਸ਼ਨ ਮਹਿਤਾ ਨੇ ਸਕੂਲ ਪ੍ਰਬੰਧਨ ਵਲੋਂ ਬੱਚਿਆਂ ਨੂੰ ਹਰੀ ਦੀਵਾਲੀ ਮਨਾਉਣ ਲਈ ਉਤਸ਼ਾਹਿਤ ਕੀਤਾ, ਇਸ ਤਿਉਹਾਰ ਨੂੰ ਧਾਰਮਿਕ ਏਕਤਾ ਦਾ ਪ੍ਰਤੀਕ ਦੱਸਿਆ | ਇਸ ਮੌਕੇ ਮੈਡਮ ਰੁਕਸਾਨਾ, ਅਮਨਪ੍ਰੀਤ, ਜਨਵੀਰ, ਹਰਪ੍ਰੀਤ, ਕੋਮਲ, ਸਵਾਤੀ, ਮੋਨਿਕਾ, ਰਾਜਵਿੰਦਰ ਕੌਰ, ਪਰਮਜੀਤ ਕੌਰ, ਵੰਦਨਾ ਤੇ ਹੋਰ ਸਟਾਫ਼ ਮੈਂਬਰ ਵੀ ਮੌਜੂਦ ਸਨ |