06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਐਡ.ਧਾਮੀ ਦੇ ਪ੍ਰਧਾਨ ਬਣਨ ਨਾਲ ਹਲਕੇ 'ਚ ਖ਼ੁਸ਼ੀ ਦੀ ਲਹਿਰ <br/>

ਅਜੀਤ ਡੈਸਕ 05-11-2025

ਬੁੱਲ੍ਹੋਵਾਲ, 4 ਨਵੰਬਰ (ਲੁਗਾਣਾ)-ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੰਜਵੀਂ ਵਾਰ ਪ੍ਰਧਾਨ ਬਣਨ ਨਾਲ ਹਲਕਾ ਸ਼ਾਮਚੁਰਾਸੀ ਵਿਚ ਖ਼ੁਸ਼ੀ ਦੀ ਲਹਿਰ ਦੇਖੀ ਜਾ ਰਹੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰੋ. ਸੰਦੀਪ ਸਿੰਘ ਸੀਕਰੀ ਇੰਚਾਰਜ ਹਲਕਾ ਸ਼ਾਮਚੁਰਾਸੀ ਸ੍ਰੋ.ਅ.ਦ ਬਾਦਲ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਸਨਮਾਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਐਡਵੋਕੇਟ ਧਾਮੀ ਸਾਰੀਆਂ ਧਿਰਾਂ ਦੇ ਸਰਬ ਪ੍ਰਮਾਣਿਤ ਪ੍ਰਧਾਨ ਹਨ ਜੋ ਕਿ ਸਿੱਖ ਪੰਥ ਨੂੰ ਆ ਰਹੀਆਂ ਦਰਪੇਸ਼ ਚੁਣੌਤੀਆਂ, ਉਨ੍ਹਾਂ ਦੇ ਹੱਲ ਤੇ ਪੰਥ ਵਿਰੋਧੀ ਬਾਹਰੀ ਤਾਕਤਾਂ ਦਾ ਮੁਕਾਬਲਾ ਕਰਨ ਤੇ ਕੌਮ ਨੂੰ ਇੱਕਜੁੱਟ ਕਰਨ ਦੇ ਸਮਰੱਥ ਹਨ | ਇਸ ਮੌਕੇ ਅਮਰੀਕ ਸਿੰਘ ਭਾਗੋਵਾਲ ਡੈਲੀਗੇਟ ਪੰਜਾਬ, ਪ੍ਰੇਮ ਸਿੰਘ ਪਿੱਪਲਾਂਵਾਲਾ, ਰਵਿੰਦਰਪਾਲ ਸਿੰਘ ਰਾਜੂ ਸੂਸ, ਸੇਵਾ ਸਿੰਘ ਭੱਕਲਾਂ, ਬਿਕਰਮ ਸਿੰਘ ਕਲਸੀ, ਤਰਨਜੀਤ ਸਿੰਘ ਗਿੱਲ, ਹਰਮਿੰਦਰ ਸਿੰਘ, ਅਮਨ ਹੁਸੈਨਪੁਰ, ਪਿ੍ਤਪਾਲ ਸਿੰਘ ਢੱਡਾ ਵੀ ਮੌਜੂਦ ਸਨ |

ਪਿਛਲੀ ਖ਼ਬਰ ਹੈਰੋਇਨ ਸਮੇਤ ਮਹਿਲਾ ਗਿ੍ਫ਼ਤਾਰ ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੀ ਸੈਨਿਟ ਭੰਗ ਕਰਨ ਦਾ ਫ਼ੈਸਲਾ ਲੋਕਤੰਤਰੀ ਕਦਰਾਂ-ਕੀਮਤਾਂ 'ਤੇ ਹਮਲਾ- ਡਾ. ਅਵਤਾਰ ਸਿੰਘ ਕਰੀਮਪੁਰੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।