ਬੀਣੇਵਾਲ, 4 ਨਵੰਬਰ (ਬੈਜ ਚੌਧਰੀ)-ਪੁਲਿਸ ਚੌਕੀ ਬੀਣੇਵਾਲ ਦੇ ਇੰਚਾਰਜ ਉਂਕਾਰ ਸਿੰਘ ਏ.ਐਸ.ਆਈ. ਦੀ ਅਗਵਾਈ ਵਿਚ ਪੁਲਿਸ ਪਾਰਟੀ ਨੇ ਸੀ.ਐਚ.ਸੀ. ਅੱਡਾ ਝੁੰਗੀਆਂ (ਬੀਣੇਵਾਲ) ਲਾਗੇ ਇਕ ਮਹਿਲਾ ਪ੍ਰੀਤੀ ਉਰਫ ਸੋਨੀਆ ਪਤਨੀ ਨਵਦੀਪ ਕੁਮਾਰ ਉਰਫ਼ ਮਨੀ ਵਾਸੀ ਦੇਨੋਵਾਲ ਖ਼ੁਰਦ ਨੂੰ 5 ਗ੍ਰਾਮ ਹੈਰੋਇਨ ਨੁਮਾ ਪਦਾਰਥ ਸਮੇਤ ਗਿ੍ਫ਼ਤਾਰ ਕਰਕੇ ਮਾਮਲਾ ਦਰਜ ਕੀਤਾ ਹੈ |