06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਪੁਰਾਣੀ ਪੈਨਸ਼ਨ ਪ੍ਰਾਪਤੀ ਫ਼ਰੰਟ ਵਲੋਂ ਮਿੰਨੀ ਸਕੱਤਰੇਤ ਸਾਹਮਣੇ ਰੋਸ ਪ੍ਰਦਰਸ਼ਨ <br/>

ਅਜੀਤ ਡੈਸਕ 05-11-2025

ਹੁਸ਼ਿਆਰਪੁਰ, 4 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਭਗਵੰਤ ਮਾਨ ਸਰਕਾਰ ਦੇ ਕਾਰਜਕਾਲ ਵਿਚ ਸਿਰਫ਼ ਇੱਕ ਸਾਲ ਬਾਕੀ ਬਚਿਆ ਹੈ, ਪਰ ਸਰਕਾਰ ਤਿੰਨ ਸਾਲ ਪਹਿਲਾਂ ਜਾਰੀ ਕੀਤਾ ਪੁਰਾਣੀ ਪੈਨਸ਼ਨ ਦਾ ਆਪਣਾ ਹੀ ਨੋਟੀਫ਼ਿਕੇਸ਼ਨ ਲਾਗੂ ਕਰਨ ਵਿਚ ਨਾਕਾਮ ਰਹੀ ਹੈ | ਜਿਸਦੇ ਰੋਸ ਵਜੋਂ ਆਪ ਸਰਕਾਰ ਖ਼ਿਲਾਫ਼ ਪੁਰਾਣੀ ਪੈਨਸ਼ਨ ਪ੍ਰਾਪਤੀ ਫ਼ਰੰਟ (ਪੀ.ਪੀ.ਪੀ.ਐੱਫ਼.) ਪੰਜਾਬ ਜ਼ਿਲ੍ਹਾ ਇਕਾਈ ਹੁਸ਼ਿਆਰਪੁਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਮਿੰਨੀ ਸਕੱਤਰੇਤ ਹੁਸ਼ਿਆਰਪੁਰ ਸਾਹਮਣੇ ਰੋਸ ਧਰਨਾ ਦੇ ਕੇ ਸਰਕਾਰ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ | ਇਸ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਫ਼ਰੰਟ ਦੇ ਦੋਆਬਾ ਜ਼ੋਨ ਦੇ ਕਨਵੀਨਰ ਇੰਦਰ ਸੁਖਦੀਪ ਸਿੰਘ ਓਢਰਾ, ਜ਼ਿਲ੍ਹਾ ਕਨਵੀਨਰ ਮਨਜੀਤ ਸਿੰਘ ਦਸੂਹਾ, ਜਨਰਲ ਸਕੱਤਰ ਬਲਜੀਤ ਸਿੰਘ ਮਹਿਮੋਵਾਲ, ਰਜਿੰਦਰ ਹੇਜਮਾਂ, ਬਲਜਿੰਦਰ ਸਹੋਤਾ ਅਤੇ ਡੀ.ਟੀ.ਐੱਫ਼. ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਡਾਨਸੀਵਾਲ ਨੇ ਕਿਹਾ ਕਿ ਸੂਬੇ ਦੇ ਹੱਕਾਂ ਦੀ ਰਾਖੀ ਕਰਨ ਵਿਚ ਨਕਾਮ ਰਹੀ ਭਗਵੰਤ ਸਰਕਾਰ ਖ਼ਿਲਾਫ਼ ਪੁਰਾਣੀ ਪੈਨਸ਼ਨ ਨੂੰ ਲੈ ਕੇ ਸੂਬੇ ਦੇ ਮੁਲਾਜ਼ਮਾਂ ਵਿਚ ਤਿੱਖੀ ਨਾਰਾਜ਼ਗੀ ਹੈ ਕਿਉਂਕਿ ਤਿੰਨ ਸਾਲ ਬੀਤਣ ਮਗਰੋਂ ਵੀ ਇੱਕ ਵੀ ਐੱਨ.ਪੀ.ਐੱਸ. ਮੁਲਾਜ਼ਮ ਨੂੰ ਪੁਰਾਣੀ ਪੈਨਸ਼ਨ ਦਾ ਲਾਭ ਨਹੀਂ ਮਿਲਿਆ | ਉਨ੍ਹਾਂ ਕੇਂਦਰੀ ਮੋਦੀ ਹਕੂਮਤ ਦੀ ਪੁਰਾਣੀ ਪੈਨਸ਼ਨ ਵੱਲ ਵਧਣ ਵਾਲੇ ਸੂਬਿਆਂ ਦੀ ਆਰਥਿਕ ਘੇਰਾਬੰਦੀ ਕਰਕੇ ਸੂਬਾ ਸਰਕਾਰਾਂ ਨੂੰ ਪੁਰਾਣੀ ਪੈਨਸ਼ਨ ਤੋਂ ਪਿੱਛੇ ਹਟਣ ਲਈ ਮਜਬੂਰ ਕਰਨ ਦੀ ਬਾਂਹ ਮਰੋੜਨ ਵਾਲੀ ਨੀਤੀ ਦੀ ਵੀ ਸਖ਼ਤ ਨਿਖੇਧੀ ਕੀਤੀ ਹੈ | ਧਰਨੇ ਨੂੰ ਸੰਬੋਧਨ ਕਰਦਿਆਂ ਜੁਆਇੰਟ ਸਕੱਤਰ ਪ੍ਰਵੀਨ ਸ਼ੇਰਪੁਰ, ਜਸਮੀਤ ਸਿੰਘ ਮਠਾਰੂ, ਮੈਡਮ ਅੰਜੂ ਸਹਿਗਲ, ਕੰਪਿਊਟਰ ਅਧਿਆਪਕ ਯੂਨੀਅਨ ਦੇ ਆਗੂ ਵਿਸ਼ਾਲ ਬਿੰਨੀ, ਪੰਜਾਬ ਪੇ ਸਕੇਲ ਬਹਾਲੀ ਮੋਰਚੇ ਦੇ ਆਗੂ ਸੰਦੀਪ ਗਿੱਲ, ਕਰਨੈਲ ਸਿੰਘ ਅਤੇ ਰਾਜਵਿੰਦਰ ਸਿੰਘ ਬੁੱਢੀ ਪਿੰਡ ਨੇ ਕਿਹਾ ਕਿ ਆਪ ਸਰਕਾਰ ਦੀ ਪੈਨਸ਼ਨ ਲਾਗੂ ਕਰਨ ਦੀ ਨਾਕਾਮੀ ਖ਼ਿਲਾਫ਼ ਫ਼ਰੰਟ ਵੱਲੋਂ ਐੱਨ.ਪੀ.ਐੱਸ ਮੁਲਾਜ਼ਮਾਂ ਨੂੰ ਤਿੱਖੇ ਸੰਘਰਸ਼ ਲਈ ਲਾਮਬੰਦ ਕੀਤਾ ਜਾਵੇਗਾ | ਇਸ ਮੌਕੇ ਵਰਿੰਦਰ ਸੈਣੀ, ਰਾਕੇਸ਼ ਕੁਮਾਰ, ਜਸਵਿੰਦਰ ਝਿੰਗੜ, ਜੀਵਨ ਕੁਮਾਰ ਸੰਧੂ, ਸੰਦੀਪ ਸਿੰਘ ਲਾਂਬੜਾ, ਰੇਸ਼ਮ ਸਿੰਘ ਧੁੱਗਾ, ਬਲਬੀਰ ਸਿੰਘ ਧਾਮੀ, ਜਰਨੈਲ ਡਘਾਮ, ਅਜੇ ਕੁਮਾਰ, ਮੈਡਮ ਪ੍ਰੀਆ ਮਠਾਰੂ, ਜਸਪ੍ਰੀਤ ਕੌਰ, ਨਿਸ਼ਾ, ਸਪਨਾ, ਸਰਬਜੀਤ ਕੌਰ, ਸੁਰਜੀਤ ਕੌਰ, ਮਧੂ ਬਾਲਾ, ਨਰਿੰਦਰ ਕੌਰ, ਸੁਰਜੀਤ ਕੁਮਾਰੀ, ਬਲਕਾਰ ਪੁਰਿਕਾ, ਸਤਪਾਲ ਕਲੇਰ, ਅਜੈ ਕੁਮਾਰ, ਸੁਖਦੇਵ ਕੁਮਾਰ, ਪਵਨ ਸਿੰਘ, ਗੁਰਪ੍ਰੀਤ ਸਾਹਰੀ, ਬਲਕਾਰ ਮਘਾਣੀਆ, ਮਨਪ੍ਰੀਤ ਸਿੰਘ, ਜਸਵੀਰ ਬੋਦਲ, ਮੁਨੀਸ਼ ਕੁਮਾਰ, ਬਲਜੀਤ ਸਿੰਘ, ਹਰਵਿੰਦਰ ਕਲਸੀ, ਨਿਰਮਲ ਸਿੰਘ ਨਿਹਾਲਪੁਰ, ਦਲਜਿੰਦਰ ਜਲੋਟਾ, ਬਲਵਿੰਦਰ ਬਾਜਵਾ, ਰਵਿੰਦਰ ਰਵੀ, ਸੰਦੀਪ ਕੁਮਾਰ, ਰਾਜਦੀਪ ਸਿੰਘ, ਅਨਮੋਲ ਸਿੰਘ, ਵਿਨੇ ਕੁਮਾਰ, ਭੁਪਿੰਦਰ ਸਿੰਘ ਅਤੇ ਕੁਮਾਰ ਗੌਰਵ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਰੌਸ਼ਨੀ ਮੇਲਾ ਅੱਜ ਤੋਂ, ਨਾਮੀ ਕਲਾਕਾਰ ਕਰਨਗੇ ਸ਼ਿਰਕਤ ਅਗਲੀ ਖ਼ਬਰ ਹੈਰੋਇਨ ਸਮੇਤ ਮਹਿਲਾ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।