06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਰੌਸ਼ਨੀ ਮੇਲਾ ਅੱਜ ਤੋਂ, ਨਾਮੀ ਕਲਾਕਾਰ ਕਰਨਗੇ ਸ਼ਿਰਕਤ

ਅਜੀਤ ਡੈਸਕ 05-11-2025
ਗੜ੍ਹਸ਼ੰਕਰ, 4 ਨਵੰਬਰ (ਧਾਲੀਵਾਲ)-ਇਲਾਕੇ ਦੇ ਪਿੰਡ ਬੀਰਮਪੁਰ ਵਿਖੇ ਸਾਲਾਨਾ ਇਤਿਹਾਸਕ ਰੌਸ਼ਨੀ ਮੇਲਾ 5 ਨਵੰਬਰ ਤੋਂ 8 ਨਵੰਬਰ ਤੱਕ ਪ੍ਰਬੰਧਕ ਕਮੇਟੀ ਵੱਲੋਂ ਇਲਾਕਾ ਨਿਵਾਸੀਆਂ ਅਤੇ ਐੱਨ.ਆਰ.ਆਈਜ਼ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ | ਪੀਰ ਮੀਆਂ ਬਾਬਾ ਕਾਦਰ ਬਖਸ਼ ਦੇ ਨਾਮ ਨਾਲ ਜਾਣੇ ਜਾਂਦੇ ਅਸਥਾਨ 'ਤੇ ਹਰ ਸਾਲ ਲੱਗਣ ਵਾਲੇ ਚਾਰ ਦਿਨਾਂ ਰੌਸ਼ਨੀ ਮੇਲੇ ਦੇ ਪਹਿਲੇ ਦਿਨ 5 ਨਵੰਬਰ ਸ਼ਾਮ ਨੂੰ ਦਰਬਾਰ ਤੇ ਚਿਰਾਗ਼ ਰੌਸ਼ਨ ਕੀਤੇ ਜਾਣਗੇ ਉਪਰੰਤ ਕਰਾਮਤ ਅਲੀ ਫ਼ਕੀਰ ਮਲੇਰ ਕੋਟਲੇ ਵਾਲਿਆਂ ਵੱਲੋਂ ਦਰਬਾਰ 'ਤੇ ਮਹਿਫ਼ਲ ਸਜਾ ਕੇ ਮੇਲੇ ਦੀ ਸ਼ੁਰੂਆਤ ਕੀਤੀ ਜਾਵੇਗੀ | ਮੇਲੇ ਦੌਰਾਨ 6 ਨੂੰ ਗਾਇਕਾ ਮੈਡੀ ਕਾਲਰਾ, 7 ਨੂੰ ਅਮਨ ਰੋਜ਼ੀ ਅਤੇ 8 ਨੂੰ ਪ੍ਰਵੇਜ਼ ਆਲਮ ਦਰਬਾਰ 'ਤੇ ਪ੍ਰੋਗਰਾਮ ਪੇਸ਼ ਕਰਨਗੇ | 8 ਨਵੰਬਰ ਰਾਤ ਨੂੰ ਧਰਮਵੀਰ ਪਰਦੇਸੀ ਵੱਲੋਂ ਧਾਰਮਿਕ ਨਾਟਕ ਪੇਸ਼ ਕੀਤਾ ਜਾਵੇਗਾ |
ਪਿਛਲੀ ਖ਼ਬਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਵਲੋਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡਾਂ ਨੂੰ ਨਵੇਂ ਜ਼ਿਲ੍ਹੇ ਨਾਲ ਜੋੜਨ ਦੇ ਵਿਰੋਧ 'ਚ ਮੁਕੰਮ... ਅਗਲੀ ਖ਼ਬਰ ਪੁਰਾਣੀ ਪੈਨਸ਼ਨ ਪ੍ਰਾਪਤੀ ਫ਼ਰੰਟ ਵਲੋਂ ਮਿੰਨੀ ਸਕੱਤਰੇਤ ਸਾਹਮਣੇ ਰੋਸ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।