21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਦਸਮੇਸ਼ ਗਰਲਜ਼ ਕਾਲਜ ਮੁਕੇਰੀਆਂ ਵਲੋਂ 'ਵਿਗਿਆਨ ਤੇ ਤਕਨਾਲੋਜੀ ਵਿਚ ਬਦਲਦਾ ਰੁਝਾਨ' ਵਿਸ਼ੇ 'ਤੇ ਰਾਸ਼ਟਰੀ ਸੈਮੀਨਾਰ

ਅਜੀਤ ਡੈਸਕ 07-11-2025
ਮੁਕੇਰੀਆਂ, 6 ਨਵੰਬਰ (ਰਾਮਗੜ੍ਹੀਆ)- ਦਸਮੇਸ਼ ਗਰਲਜ਼ ਕਾਲਜ ਮੁਕੇਰੀਆਂ ਦੇ ਵਿਗਿਆਨ ਵਿਭਾਗ ਵਲੋਂ ਕਾਲਜ ਡਿਵੈਲਪਮੈਂਟ ਕੌਂਸਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਹਿਯੋਗ ਨਾਲ ਵਿਗਿਆਨ ਅਤੇ ਤਕਨਾਲੋਜੀ ਵਿਚ ਬਦਲਦਾ ਪੈਰਾਡਾਈਮ ਵਿਸ਼ੇ 'ਤੇ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ | ਇਸ ਸੈਮੀਨਾਰ ਦਾ ਉਦੇਸ਼ ਆਧੁਨਿਕ ਵਿਗਿਆਨ ਅਤੇ ਤਕਨਾਲੋਜੀ ਵਿਚ ਉਭਰ ਰਹੀਆਂ ਨਵੀਆਂ ਦਿਸ਼ਾਵਾਂ ਅਤੇ ਨਵੀਂ ਪ੍ਰਵਿਰਤੀਆਂ ਬਾਰੇ ਵਿਚਾਰ-ਵਟਾਂਦਰਾ ਕਰਨਾ ਸੀ | ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਹੋਈ | ਇਸ ਤੋਂ ਬਾਅਦ ਕਾਲਜ ਦੀ ਪਿ੍ੰਸੀਪਲ ਡਾ. ਕਰਮਜੀਤ ਕੌਰ ਨੇ ਸਵਾਗਤੀ ਸੰਬੋਧਨ ਕੀਤਾ ਅਤੇ ਵਿਭਿੰਨ ਵਿਸ਼ਿਆਂ ਦੇ ਸਾਂਝੇ ਅਧਿਐਨ ਤੇ ਨਵੀਨਤਾ ਦੀ ਮਹੱਤਤਾ 'ਤੇ ਰੌਸ਼ਨੀ ਪਾਈ | ਸੈਮੀਨਾਰ ਦਾ ਕੁੰਜੀਵਤ ਭਾਸ਼ਣ ਡਾ. ਅਰਵਿੰਦ, ਪ੍ਰੋਫੈਸਰ ਆਈ.ਆਈ.ਐਸ.ਈ.ਆਰ. ਮੋਹਾਲੀ ਅਤੇ ਸਾਬਕਾ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਦਿੱਤਾ ਗਿਆ | ਉਨ੍ਹਾਂ ਨੇ ਕੁਆਂਟਮ ਦੁਨੀਆ ਵਿਚ ਇਕ ਝਲਕ-ਪਰਮਾਣੂ ਸਪੈਕਟਰਾ ਤੋਂ ਕੁਵਾਂਟਮ ਤੱ ਵਿਸ਼ੇ 'ਤੇ ਵਿਚਾਰ ਸਾਝੇ ਕੀਤੇ ਅਤੇ ਕਵਾਂਟਮ ਭੌਤਿਕ ਦੇ ਵਿਕਾਸ, ਕਵਾਂਟਮ ਕਮਪਿਊਟੇਸ਼ਨ ਅਤੇ ਭਵਿੱਖ ਦੇ ਕਵਾਂਟਮ ਸੈਂਸਰਾਂ ਦੀ ਸੰਭਾਵਨਾ ਬਾਰੇ ਜਾਣਕਾਰੀ ਸਾਂਝੀ ਕੀਤੀ | ਡਾ. ਰੋਹਿਤ ਸ਼ਰਮਾ ਰਸਾਇਣ ਵਿਗਿਆਨ ਵਿਭਾਗ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਪੇਪਟਾਇਡ-ਅਧਾਰਤ ਨੈਨੋਕਨਜੁਗੇਟਸ ਸੈੱਲ ਇੰਟਰਨਲਾਈਜ਼ੇਸ਼ਨ, ਬਾਇਓਸੈਂਸਿੰਗ ਅਤੇ ਸਵੈ-ਅਸੈਂਬਲਡ ਬਾਇਓ-ਪ੍ਰੇਰਿਤ ਸਮੱਗਰੀ ਲਈ ਨਵੇਂ ਯੁੱਗ ਦੇ ਹਰੇ ਸਕੈਫੋਲਡU ਵਿਸ਼ੇ 'ਤੇ ਵਿਸਤਾਰ ਨਾਲ ਵਿਚਾਰ ਪ੍ਰਗਟ ਕੀਤੇ ਅਤੇ ਹਰੇ ਭਰੇ ਰਸਾਇਣ ਵਿਗਿਆਨ ਦੀ ਸਥਾਈ ਵਿਕਾਸ ਵਿਚ ਭੂਮਿਕਾ ਬਾਰੇ ਚਰਚਾ ਕੀਤੀ | ਡਾ. ਹਰੀਸ਼ ਚੰਦਰ ਦੱਤ ਬੋਟਨੀ ਵਿਭਾਗ, ਜੰਮੂ ਐਂਡ ਕਸ਼ਮੀਰ ਯੂਨੀਵਰਸਿਟੀ ਨੇ Tਡੈਕਟੀਲੋਰਹਿਜ਼ਾ ਹਾਟਾਗਿਰੀਆ ਦੇ ਨਿਵਾਸ ਸਥਾਨ ਅਨੁਕੂਲਤਾ ਅਤੇ ਸੰਭਾਲ ਤਰਜੀਹਾਂ ਦਾ ਮੁਲਾਂਕਣ ਕਰਨਾU ਵਿਸ਼ੇ 'ਤੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਜੈਵਿਕ ਵਿਭਿੰਨਤਾ ਦੀ ਸੰਭਾਲ ਤੇ ਮੌਸਮੀ ਤਬਦੀਲੀ ਦੇ ਪ੍ਰਭਾਵਾਂ ਬਾਰੇ ਜਾਗਰੂਕਤਾ ਦੀ ਲੋੜ 'ਤੇ ਜ਼ੋਰ ਦਿੱਤਾ | ਦੂਜੇ ਸੈਸ਼ਨ ਦੀ ਪ੍ਰਧਾਨਗੀ ਡਾਕਟਰ ਸੁਖਵਿੰਦਰ ਸਿੰਘ ਕੰਗ ਰਿਟਾਇਰਡ ਪ੍ਰੋਫੈਸਰ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਚੰਡੀਗੜ੍ਹ ਵਲੋਂ ਕੀਤੀ ਗਈ | ਉਨ੍ਹਾਂ ਨੇ ਭੌਤਿਕ ਵਿਗਿਆਨ ਦੇ ਅਰਥ ਨੂੰ ਰੁਚੀ ਭਰਪੂਰ ਅਤੇ ਸੋਚਣ ਯੋਗ ਢੰਗ ਨਾਲ ਪੇਸ਼ ਕੀਤਾ | ਸੈਸ਼ਨ ਦੀ ਸ਼ੁਰੂਆਤ ਡਾ. ਰਾਕੇਸ਼ ਕੁਮਾਰ ਅਸਿਸਟੈਂਟ ਪ੍ਰੋਫੈਸਰ ਸੈਂਟਰਲ ਯੂਨੀਵਰਸਿਟੀ ਹਿਮਾਚਲ ਪ੍ਰਦੇਸ਼ ਵਲੋਂ ਵਿਗਿਆਨਕ ਖੋਜ ਅਤੇ ਨਵੀਨਤਾ ਵਿੱਚ ਨਕਲੀ ਬੁੱਧੀ ਵਿਸ਼ੇ 'ਤੇ ਚਰਚਾ ਕੀਤੀ ਗਈ, ਜਿਸ ਵਿਚ ਉਨ੍ਹਾਂ ਨੇ ਵਿਗਿਆਨਕ ਖੋਜ ਵਿਚ 19 ਦੀ ਵਧਦੀ ਭੂਮਿਕਾ 'ਤੇ ਚਰਚਾ ਕੀਤੀ | ਡਾ. ਸੰਜੀਵ ਚੰਦੇਲ ਪਿ੍ੰਸੀਪਲ ਦਸਮੇਸ਼ ਪਬਲਿਕ ਸਕੂਲ ਮੁਕੇਰੀਆਂ ਨੇ ਵਾਤਾਵਰਨ ਚੁਣੌਤੀਆਂ ਵਿਸ਼ੇ 'ਤੇ ਚਾਨਣਾ ਪਾਇਆ, ਵਰਖਾ ਜਲ ਸੰਭਾਲ, ਗਲੋਬਲ ਵਾਰਮਿੰਗ ਅਤੇ ਪਲਾਸਟਿਕ ਪ੍ਰਦੂਸ਼ਣ ਵਰਗੀਆਂ ਸਮੱਸਿਆਵਾਂ 'ਤੇ ਵਿਚਾਰ ਸਾਂਝੇ ਕੀਤੇ | ਸੈਮੀਨਾਰ ਵਿਚ ਵਿਦਿਆਰਥੀਆਂ ਦੁਆਰਾ ਖੋਜ ਪੱਤਰ ਪੜਨਾ ਸੈਮੀਨਾਰ ਦੀ ਸਫਲਤਾ ਨੂੰ ਯਕੀਨੀ ਬਣਾਉਂਦਾ ਹੈ | ਅੰਤ ਵਿਚ ਫਿਜਿਕਸ ਵਿਭਾਗ ਦੀ ਮੁਖੀ ਸਹਾਇਕ ਪ੍ਰੋਫੈਸਰ ਨੀਨਾ ਰਿਸ਼ੀ ਨੇ ਧੰਨਵਾਦ ਕੀਤਾ | ਸੈਮੀਨਾਰ ਦੌਰਾਨ ਡਾ. ਏਕਤਾ ਅਤੇ ਸਾਇੰਸ ਵਿਭਾਗ ਦੀ ਪੂਰੀ ਟੀਮ ਨੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਮਹੱਤਵਪੂਰਣ ਯੋਗਦਾਨ ਪਾਇਆ | ਇਹ ਸੈਮੀਨਾਰ ਕੇਵਲ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਨਾਲ ਹੀ ਸੰਬੰਧਿਤ ਨਹੀਂ ਸਗੋਂ ਇਸ ਦਾ ਘੇਰਾ ਅੰਤਰ ਅਨੁਸ਼ਾਸਨੀ ਵੀ ਹੈ | ਇਸ ਮੌਕੇ ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਰਵਿੰਦਰ ਸਿੰਘ ਚੱਕ ਅਤੇ ਕਮੇਟੀ ਦੇ ਸਮੂਹ ਮੈਂਬਰ ਸਾਹਿਬਾਨਾਂ ਨੇ ਵਿਗਿਆਨ ਵਿਭਾਗ ਦੇ ਪ੍ਰੋਫੈਸਰ ਸਾਹਿਬਾਨ ਨੂੰ ਅਤੇ ਵਿਦਿਆਰਥਣਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ |
ਪਿਛਲੀ ਖ਼ਬਰ ਧਾਮੀ ਦੇ 5ਵੀਂ ਵਾਰ ਪ੍ਰਧਾਨ ਬਣਨ 'ਤੇ ਹਲਕਾ ਸ਼ਾਮਚੁਰਾਸੀ 'ਚ ਖ਼ੁਸ਼ੀ ਦੀ ਲਹਿਰ <br/> ਅਗਲੀ ਖ਼ਬਰ ਯੁੱਧ ਨਸ਼ਿਆਂ ਵਿਰੁੱਧ ਤਹਿਤ ਟਾਂਡਾ ਵਿਖੇ ਵਿਸ਼ੇਸ਼ ਸੈਮੀਨਾਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।