ਗੜ੍ਹਸ਼ੰਕਰ, 6 ਨਵੰਬਰ (ਧਾਲੀਵਾਲ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਦੌਰਾਨ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ, ਹੋਰ ਅਹੁਦੇਦਾਰਾਂ ਅਤੇ ਅੰਤਿ੍ੰਗ ਕਮੇਟੀ ਦੀ ਚੋਣ ਵਿਚ ਗੜ੍ਹਸ਼ੰਕਰ ਹਲਕੇ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਡਾ. ਜੰਗ ਬਹਾਦਰ ਸਿੰਘ ਰਾਏ ਨੂੰ ਮੈਂਬਰ ਅੰਤਿ੍ੰਗ ਕਮੇਟੀ ਚੁਣੇ ਜਾਣ ਦਾ ਵੱਖ-ਵੱਖ ਆਗੂਆਂ ਵੱਲੋਂ ਸਵਾਗਤ ਕੀਤਾ ਗਿਆ | ਡਾ. ਜੰਗ ਬਹਾਦਰ ਸਿੰਘ ਰਾਏ ਨੇ ਮੈਂਬਰ ਅੰਤਿ੍ੰਗ ਕਮੇਟੀ ਚੁਣੇ ਜਾਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ, ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਕਮੇਟੀ, ਡਾ. ਦਲਜੀਤ ਸਿੰਘ ਚੀਮਾ ਸਾਬਕਾ ਮੰਤਰੀ ਦਾ ਧੰਨਵਾਦ ਕਰਦਿਆਂ ਸੌਂਪੀ ਗਈ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਦਾ ਭਰੋਸਾ ਦਿੱਤਾ | ਉਨ੍ਹਾਂ ਵਿਸ਼ੇਸ਼ ਤੌਰ 'ਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਪੰਜਵੀਂ ਵਾਰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਚੁਣੇ ਜਾਣ 'ਤੇ ਵਧਾਈ ਦਿੱਤੀ | ਡਾ. ਜੰਗ ਬਹਾਦਰ ਸਿੰਘ ਰਾਏ ਦਾ ਅੰਤਿ੍ੰਗ ਕਮੇਟੀ ਚੁਣੇ ਜਾਣ 'ਤੇ ਢਾਡੀ ਤਰਸੇਮ ਸਿੰਘ ਮੋਰਾਂਵਾਲੀ, ਗਿਆਨ ਸਿੰਘ ਸਮੁੰਦੜਾ, ਮੰਗਤ ਸਿੰਘ ਬਕਾਪੁਰ ਗੁਰੂ, ਤਰਸੇਮ ਸਿੰਘ ਜੱਸੋਵਾਲ, ਮਿਹਰਬਾਨ ਸਿੰਘ ਰਸੂਲਪੁਰ, ਤਰਸੇਮ ਸਿੰਘ ਜੱਸੋਵਾਲ, ਜਗਦੇਵ ਸਿੰਘ ਮਨਸੋਵਾਲ , ਇੰਦਰਜੀਤ ਸਿੰਘ ਬਰਿਆਣਾ, ਹਰਪ੍ਰੀਤ ਸਿੰਘ ਸਾਧੋਵਾਲ, ਨਿਰਮਲ ਸਿੰਘ ਬੋੜਾ, ਜੋਗਾ ਸਿੰਘ ਮਹਿਤਾਬਪੁਰ, ਪਿ੍ੰਸੀਪਲ ਰਾਜਵਿੰਦਰ ਸਿੰਘ ਸਾਧੋਵਾਲ, ਜਸਵਿੰਦਰ ਸਿੰਘ ਪੋਸੀ, ਅਵਤਾਰ ਸਿੰਘ ਪੋਸੀ, ਅਮਰਜੀਤ ਸਿੰਘ ਪੁਰਖੋਵਾਲ, ਬਖ਼ਸ਼ੀਸ਼ ਸਿੰਘ ਫ਼ੌਜੀ ਤੇ ਹੋਰਾਂ ਨੇ ਸਵਾਗਤ ਕਰਦਿਆਂ ਡਾ. ਜੰਗ ਬਹਾਦਰ ਸਿੰਘ ਰਾਏ ਨੂੰ ਵਧਾਈ ਦਿੱਤੀ |