14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਸਾਨੂੰ ਸਮਾਜਿਕ ਬੁਰਾਈਆਂ ਨੂੰ ਛੱਡ ਕੇ ਰਾਸ਼ਟਰ ਲਈ ਜੀਵਨ ਸਮਰਪਿਤ ਕਰਨ ਦੀ ਲੋੜ-ਸੰਦੀਪ ਮਲਿਕ <br/>

ਅਜੀਤ ਡੈਸਕ 23-11-2025
ਹੁਸ਼ਿਆਰਪੁਰ, 22 ਨਵੰਬਰ (ਬਲਜਿੰਦਰਪਾਲ ਸਿੰਘ))-ਜੈਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਦਾ ਸਾਲਾਨਾ ਸਮਾਗਮ ਧੂਮਧਾਮ ਨਾਲ ਸਮਾਪਤ ਹੋ ਗਿਆ | ਦੂਜੇ ਦਿਨ ਦਾ ਪ੍ਰੋਗਰਾਮ ਉੱਠਣ ਦੀ ਹਿੰਮਤ, ਜਿਸਦਾ ਅਰਥ ਹੈ ਮੁਸ਼ਕਲਾਂ ਤੋਂ ਉੱਪਰ ਉੱਠਣ ਦੀ ਹਿੰਮਤ ਇਕ ਕਹਾਣੀ-ਅਧਾਰਤ ਥੀਮ ਦੇ ਰੂਪ 'ਚ ਪੇਸ਼ ਕੀਤਾ ਗਿਆ | ਇਸ ਸਮਾਗਮ 'ਚ ਹੁਸ਼ਿਆਰਪੁਰ ਦੇ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਕੁਮਾਰ ਮਲਿਕ ਮੁੱਖ ਮਹਿਮਾਨ ਅਤੇ ਹਿਤਿਕਾ ਵਾਸਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ | ਇਸ ਮੌਕੇ ਵਾਸਲ ਐਜੂਕੇਸ਼ਨ ਗਰੁੱਪ ਦੇ ਚੇਅਰਮੈਨ ਸੰਜੀਵ ਵਾਸਲ, ਵਾਈਸ ਪੈ੍ਰਜ਼ੀਡੈਂਟ ਈਨਾ ਵਾਸਲ, ਸੀ.ਈ.ਓ. ਰਾਘਵ ਵਾਸਲ ਅਤੇ ਡਾਇਰੈਕਟਰ ਅਦਿਤੀ ਵਾਸਲ ਵੀ ਹਾਜ਼ਰ ਸਨ | ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ ਵੱਲੋਂ ਦੀਪ ਜਗ੍ਹਾ ਕੇ ਕੀਤੀ ਗਈ | ਪ੍ਰੋਗਰਾਮ ਦੀ ਸ਼ੁਰੂਆਤ 'ਚ ਗਣੇਸ਼ ਬੰਦਨਾ ਕੀਤੀ ਗਈ,ਜਿਸਦੇ ਬਾਅਦ ਬੱਚਿਆਂ ਵੱਲੋਂ ਰੰਗਾਰੰਗ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ | ਇਸ ਦੌਰਾਨ ਬੱਚਿਆਂ ਵੱਲੋਂ ਪੇਸ਼ ਕੀਤੇ ਗਏ ਪ੍ਰੋਗਰਾਮ ਸ਼ਾਨ ਏ ਤਿਰੰਗਾ ਨਾਚ ਨੇ ਦੇਸ਼ ਭਗਤੀ ਦੇ ਜੋਸ਼ ਭਰਨ ਦਾ ਕੰਮ ਕੀਤਾ | ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਮਲਿਕ ਨੇ ਬੱਚਿਆਂ ਵੱਲੋਂ ਪੇਸ਼ ਕੀਤੇ ਪੋ੍ਰਗਰਾਮ ਦੀ ਸ਼ਲਾਘਾ ਕਰਦਿਆਂ ਬੱਚਿਆਂ ਨੂੰ ਟੈ੍ਰਫਿਕ ਨਿਯਮਾਂ ਨੂੰ ਜੀਵਨ 'ਚ ਅਪਣਾਉਣ ਲਈ ਕਿਹਾ | ਉਨ੍ਹਾਂ ਨਸ਼ਿਆਂ ਅਤੇ ਹੋਰਨਾਂ ਸਮਾਜਿਕ ਬੁਰਾਈਆਂ ਨੂੰ ਛੱਡ ਕੇ ਸਮਾਜ ਤੇ ਰਾਸ਼ਟਰ ਨੂੰ ਜੀਵਨ ਸਮਰਪਿਤ ਕਰਨ ਲਈ ਪੇ੍ਰਰਿਤ ਕੀਤਾ | ਪਿ੍ੰਸੀਪਲ ਸੰਗੀਤਾ ਨਿਸਤਾਂਦਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਦੀ ਮਹੀਨਿਆਂ ਦੀ ਸਖ਼ਤ ਮਿਹਨਤ ਅਤੇ ਆਤਮ-ਵਿਸ਼ਵਾਸ ਨੇ ਦੋ ਦਿਨਾਂ ਸਾਲਾਨਾ ਤਿਉਹਾਰ ਨੂੰ ਯਾਦਗਾਰੀ ਬਣਾ ਦਿੱਤਾ | ਇਸ ਮੌਕੇ ਵਾਸਲ ਐਜੂਕੇਸ਼ਨ ਗਰੁੱਪ ਦੇ ਚੇਅਰਮੈਨ ਸੰਜੀਵ ਵਾਸਲ ਨੇ ਬੱਚਿਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ੂ ਸ਼ੁੱਭਕਾਮਨਾਵਾਂ ਦਿੰਦੇ ਹੋਏ ਧੰਨਵਾਦ ਕੀਤਾ |

ਪਿਛਲੀ ਖ਼ਬਰ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਦਸੂਹਾ ਵਿਖੇ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਨਗਰ ਕੀਰਤ... ਅਗਲੀ ਖ਼ਬਰ ਗੁਰਦੁਆਰਾ ਟਾਹਲੀ ਸਾਹਿਬ ਮੂਨਕਾਂ ਤੋਂ ਮਹਾਨ ਨਗਰ ਕੀਰਤਨ ਅੱਜ ਸਜਾਇਆ ਜਾਵੇਗਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।