21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਵੈੱਲਫੇਅਰ ਸੁਸਾਇਟੀ ਨੇ ਹਰਿਆਣਾ ਕਾਲਜ 'ਚ ਸੰਵਿਧਾਨ ਦਿਵਸ ਮਨਾਇਆ <br/>

ਅਜੀਤ ਡੈਸਕ 04-12-2025
ਹਰਿਆਣਾ, 3 ਦਸੰਬਰ (ਹਰਮੇਲ ਸਿੰਘ ਖੱਖ)-ਬੁੱਧਾ ਐਂਡ ਭੀਮ ਐਜੂਕੇਸ਼ਨ ਵੈੱਲਫੇਅਰ ਸੁਸਾਇਟੀ ਵਲੋਂ ਜੀ.ਜੀ.ਡੀ.ਐਸ.ਡੀ ਕਾਲਜ ਹਰਿਆਣਾ ਵਿਖੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਸੰਵਿਧਾਨ ਦਿਵਸ ਮਨਾਇਆ ਗਿਆ, ਜਿਸ ਵਿਚ ਹਲਕਾ ਸ਼ਾਮ ਚੁਰਾਸੀ ਦੇ ਵਿਧਾਇਕ ਤੇ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ | ਇਸ ਮੌਕੇ ਉਨ੍ਹਾਂ ਕਿਹਾ ਕਿ ਭਾਰਤ ਦਾ ਸੰਵਿਧਾਨ ਜੋ ਕਿ ਸਰਬ ਉੱਚ ਕਾਨੂੰਨ ਹੈ ਜੋ ਸਾਨੂੰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਦੇਣ ਹੈ | ਇਸ ਮੌਕੇ ਬੁਲਾਰੇ ਕੁਲਦੀਪ ਚੰਦ ਗੜ੍ਹਦੀਵਾਲਾ, ਐਡਵੋਕੇਟ ਸੰਜੀਵ ਕੁਮਾਰ ਭੋਰਾ ਤੇ ਹੋਰ ਵੱਖ ਵੱਖ ਬੁਲਾਰਿਆਂ ਵਲੋਂ ਸੰਵਿਧਾਨ ਬਾਰੇ ਦੱਸਿਆ ਗਿਆ | ਇਸ ਮੌਕੇ ਸਕੂਲੀ ਵਿਦਿਆਰਥੀਆਂ ਵਲੋਂ ਸੰਵਿਧਾਨ ਤੇ ਇਕ ਨਾਟਕ ਪੇਸ਼ ਕੀਤਾ ਗਿਆ | ਨਾਟਕ ਵਿਚ ਅਨਿਲ ਕੁਮਾਰ ਵਲੋਂ ਸੰਵਿਧਾਨ ਨੂੰ ਲੈ ਕੇ ਵਿਸ਼ੇਸ਼ ਰੌਲ ਅਦਾ ਕੀਤਾ ਗਿਆ, ਜਿਸ ਦੀ ਵਿਧਾਇਕ ਡਾ. ਰਵਜੋਤ ਸਿੰਘ ਵਲੋਂ ਪ੍ਰਸ਼ੰਸਾ ਕੀਤੀ ਗਈ | ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਸੰਜੇ ਕਪਿਲਾ, ਡਾ. ਸੁਦੇਸ਼ ਰਾਜਨ ਐਸ.ਐਮ.ਓ. ਭੂੰਗਾ, ਡਾ. ਜਗਤਾਰ ਸਿੰਘ, ਬਲਵਿੰਦਰ ਬਸਰਾ, ਸਿਟੀ ਪ੍ਰਧਾਨ ਮੁਕੇਸ਼ ਡਡਵਾਲ, ਪ੍ਰਧਾਨ ਆਪ ਸਤਨਾਮ ਸਿੰਘ, ਕਮੇਟੀ ਪ੍ਰਧਾਨ ਬਲਵੰਤ ਸਿੰਘ, ਪਰਮਿੰਦਰ ਸਿੰਘ, ਮਲਕੀਤ ਸਿੰਘ, ਬਲਵੰਤ ਸਿੰਘ ਸੈਕਟਰੀ, ਕਰਨੈਲ ਸਿੰਘ, ਬੇਅੰਤ ਸਿੰਘ, ਬਲਵੀਰ ਸਿੰਘ ਭਟੋਆ, ਡਾ. ਹਰਤੇਸ਼ ਭਾਟੀਆ, ਸੁਰਿੰਦਰ ਸਿੰਘ ,ਤਲਵਿੰਦਰ ਸਿੰਘ ਨਵਜੋਤ ਸਿੰਘ, ਸੰਜੀਵ ਕੁਮਾਰ, ਜਸਪਾਲ ਸਿੰਘ ਬੰਟੀ, ਗੁਰਮੇਲ ਸਿੰਘ ਸਰਪੰਚ, ਮਨਦੀਪ ਸਿੰਘ ਸਰਪੰਚ, ਰਿੰਕੂ ਕਬੀਰਪੁਰ ਸ਼ੇਖਾ ਪੰਚ, ਡਾ. ਹਰਦੀਪ ਸਿੰਘ, ਜਸਵੀਰ ਸਿੰਘ, ਜਸਪਾਲ ਸਿੰਘ, ਜਗਤਜੀਤ ਸਿੰਘ, ਡਾ. ਅਰਵਿੰਦ ਧੂਤ, ਮੋਹਨ ਸਿੰਘ ਧੁੱਗਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਧਾਮੀ ਦੀ ਅਗਵਾਈ 'ਚ ਅਕਾਲੀ ਦਲ ਦੀ ਕੋਰ ਕਮੇਟੀ ਦਾ ਮੈਂਬਰ ਬਣਨ 'ਤੇ ਬਾਜਵਾ ਦਾ ਸਨਮਾਨ <br/> ਅਗਲੀ ਖ਼ਬਰ ਠੇਕੇਦਾਰ ਨੇ ਗਲੀਆਂ ਤੇ ਨਾਲੀਆਂ ਦੀ ਉਸਾਰੀ ਦਾ ਕੰਮ ਛੱਡਿਆ ਅਧੂਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।