ਗੜ੍ਹਦੀਵਾਲਾ, 3 ਦਸੰਬਰ (ਚੱਗਰ)- ਸਵੱਛ ਭਾਰਤ ਮਿਸ਼ਨ ਅਰਬਨ ਤਹਿਤ ਅੱਜ ਕਾਰਜ ਸਾਧਕ ਅਫਸਰ ਗੜ੍ਹਦੀਵਾਲਾ ਉਮ ਪ੍ਰਕਾਸ਼ ਦੇ ਨਿਰਦੇਸ਼ਾਂ ਤਹਿਤ ਨਗਰ ਕੌਂਸਲ ਗੜ੍ਹਦੀਵਾਲਾ ਵਿਖੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਸ਼ਹਿਰ ਦੇ ਸਾਰੇ ਸਕੂਲਾਂ ਦੇ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਇੱਕ-ਇੱਕ ਵਿਦਿਆਰਥੀ ਦੁਆਰਾ ਭਾਗ ਲਿਆ ਗਿਆ | ਸੀ. ਐਫ਼. ਕਮ ਪ੍ਰੋਗਰਾਮ ਕੋਆਰਡੀਨੇਟਰ ਮੈਡਮ ਤਿ੍ਪਤਾ ਦੇਵੀ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਸਵੱਛਤਾ ਅਤੇ ਸਵੱਛਤਾ ਲੋਗੋ ਸੰਬੰਧੀ ਪੋਸਟਰ ਮੇਕਿੰਗ ਵਿਸ਼ਾ ਦਿੱਤਾ ਗਿਆ ਜਿਸ ਵਿੱਚ ਵਿਦਿਆਰਥੀਆਂ ਦੁਆਰਾ ਬਹੁਤ ਵਧੀਆ ਪੋਸਟਰ ਬਣਾਏ ਗਏ | ਇਸ ਮੌਕੇ ਜੱਜਾਂ ਦੇ ਰੂਪ ਵਿੱਚ ਉੱਤਮ ਸਿੰਘ ਐਸ. ਓ., ਲੱਖਵੀਰ ਸਿੰਘ ਯੂ.ਏ. ਮਿਉਂਸਪਲ ਕੌਂਸਲ ਗੜਦੀਵਾਲਾ ਸ਼ਾਮਿਲ ਹੋਏ , ਜਦ ਕਿ ਡਾ. ਵਿਜੇ ਕੌਸ਼ਲ ਅਤੇ ਸੁਖਵਿੰਦਰ ਕੌਰ ਦੁਆਰਾ ਨਤੀਜਾ ਐਲਾਨਿਆ ਗਿਆ ਜਿਸ ਵਿੱਚ 10ਵੀਂ ਕਲਾਸ ਵਿੱਚੋਂ ਪਹਿਲਾ ਸਥਾਨ ਜਤਿਨ ਪਾਲ ਵਸ਼ਿਸਟ ਲਾਲਾ ਜਗਤ ਨਰਾਇਣ ਸਕੂਲ, ਦੂਜਾ ਸਥਾਨ ਮੰਤਰੀਟ ਕੌਰ ਡੀ.ਏ.ਵੀ. ਸਕੂਲ ਅਤੇ ਤੀਜਾ ਸਥਾਨ ਭਾਵਨਾ ਸੇਂਟ ਸੋਲਜਰ ਸਕੂਲ ਨੇ ਹਾਸਲ ਕੀਤਾ | ਇਸੇ ਤਰ੍ਹਾਂ ਬਾਰਵੀਂ ਕਲਾਸ ਵਿੱਚੋ ਪਹਿਲਾਂ ਸਥਾਨ ਜਸ਼ਨਪ੍ਰੀਤ ਕੌਰ ਲਾਲਾ ਜਗਤ ਨਰਾਇਣ ਸਕੂਲ, ਦੂਜਾ ਸਥਾਨ ਰਾਜਵੀਰ ਕੌਰ ਖਾਲਸਾ ਕਾਲਜ ਸਕੂਲ ਵਿੰਗ ਤੇ ਤੀਜਾ ਸਥਾਨ ਅਨਸ਼ਪ੍ਰੀਤ ਕੌਰ ਸੇੰਟ ਸੋਲਜਰ ਸਕੂਲ ਨੇ ਪ੍ਰਾਪਤ ਕੀਤਾ | ਸਵੱਛ ਭਾਰਤ ਮਿਸ਼ਨ ਅਰਬਨ ਦੇ ਬਰਾਂਡ ਅੰਬੈਸਡਰ ਗੀਤ ਕੌਂਸ਼ਲ ਤੇ ਜੱਜਾਂ ਵੱਲੋਂ ਪਹਿਲੇ, ਦੂਜੇ ਤੇ ਤੀਜੇ ਸਥਾਨ 'ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਬਰਾਂਡ ਅੰਬੈਸਡਰ ਗੀਤਾ ਕੌਸ਼ਲ ਦੁਆਰਾ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ ਤੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਹਰ ਖੇਤਰ ਵਿੱਚ ਅੱਗੇ ਵੱਧਣ ਤੇ ਸਵੱਛਤਾ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ | ਇਸ ਮੌਕੇ ਸਟਾਫ਼ ਮੈਂਬਰ ਸ਼ਾਮ ਲਾਲ, ਪ੍ਰਭਜੋਤ ਕੌਰ, ਰਜਨੀ, ਰਮਨ ਅਤੇ ਵੱਖ-ਵੱਖ ਸਕੂਲਾਂ ਦੇ ਅਧਿਆਪਕ ਤੇ ਵਿਦਿਆਰਥੀ ਹਾਜ਼ਰ ਸਨ |