20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਿਲ ਜਥੇਬੰਦੀਆਂ ਵਲੋਂ ਬਿਜਲੀ ਆਰਡੀਨੈਂਸ 2025 ਖ਼ਿਲਾਫ਼ ਮੀਟਿੰਗ

ਅਜੀਤ ਡੈਸਕ 04-12-2025
ਗੜ੍ਹਸ਼ੰਕਰ, 3 ਦਸੰਬਰ (ਧਾਲੀਵਾਲ)-ਸੰਯੁਕਤ ਕਿਸਾਨ ਮੋਰਚੇ ਵੱਲੋਂ ਬਿਜਲੀ ਆਰਡੀਨੈਂਸ 2025 ਦੀਆਂ ਕਾਪੀਆਂ ਸਾੜਨ ਦੇ ਦਿੱਤੇ ਗਏ ਸੱਦੇ ਸਬੰਧੀ ਗੜ੍ਹਸ਼ੰਕਰ ਦੀਆਂ ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਲ ਜਥੇਬੰਦੀਆਂ ਵੱਲੋਂ ਇੱਥੇ ਗਾਂਧੀ ਪਾਰਕ ਵਿਖੇ ਕਿਸਾਨ ਆਗੂ ਗੁਰਨੇਕ ਸਿੰਘ ਭੱਜਲ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ | ਕਿਸਾਨ ਆਗੂਆਂ ਹਰਮੇਸ਼ ਢੇਸੀ, ਦਰਸ਼ਨ ਸਿੰਘ ਮੱਟੂ, ਕੁਲਭੂਸ਼ਣ ਮਹਿੰਦਵਾਣੀ ਅਤੇ ਮੁਲਾਜ਼ਮ ਆਗੂ ਮੁਕੇਸ਼ ਕੁਮਾਰ ਨੇ ਦੱਸਿਆ ਕਿ ਕਰੋਨਾ ਕਾਲਜ ਵਿਚ ਕੇਂਦਰ ਦੀ ਫਾਸੀ ਸਰਕਾਰ ਨੇ ਬਿਜਲੀ ਆਰਡੀਨੈਂਸ ਲਿਆਉਣ ਦੀ ਕੋਸ਼ਿਸ਼ ਕੀਤੀ ਸੀ, ਉਸ ਵੇਲੇ ਕਿਸਾਨ ਆਗੂ ਸੰਯੁਕਤ ਕਿਸਾਨ ਮੋਰਚੇ ਦੇ ਸੰਘਰਸ਼ ਕਾਰਨ ਇਸਨੂੰ ਲਾਗੂ ਨਹੀਂ ਕਰ ਸਕੇ | ਹੁਣ ਕੇਂਦਰ ਸਰਕਾਰ ਵੱਲੋਂ ਦੁਬਾਰਾ ਬਿਜਲੀ ਆਰਡੀਨੈਂਸ 2025 ਵਿਚ ਇਸ ਨੂੰ ਤਰਮੀਮਾਂ ਕਰਕੇ ਲਾਗੂ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਜਿਸ ਦੇ ਤਹਿਤ ਸਮੂਹ ਲੋਕਾਂ ਨੂੰ ਬਿਜਲੀ 'ਤੇ ਮਿਲਦੀਆਂ ਸਬਸਿਡੀਆਂ, ਸਹੂਲਤਾਂ ਖ਼ਤਮ ਕਰਕੇ ਪੂਰੇ ਬਿਜਲੀ ਸੈਕਟਰ ਨੂੰ ਧਨਾਢ ਕਾਰਪੋਰੇਟਾਂ ਖ਼ਾਸ ਕਰਕੇ ਅਡਾਨੀ ਅਤੇ ਅੰਬਾਨੀ ਨੂੰ ਸੌਂਪਿਆ ਜਾ ਰਿਹਾ ਹੈ ਜਿਸ ਦੇ ਖ਼ਿਲਾਫ਼ ਜਿੱਥੇ ਬਿਜਲੀ ਮੁਲਾਜ਼ਮ ਸੰਘਰਸ਼ ਕਰ ਰਹੇ ਹਨ ਤੇ ਹੁਣ ਸੰਯੁਕਤ ਕਿਸਾਨ ਮੋਰਚੇ ਨੇ ਵੀ ਉਨ੍ਹਾਂ ਦੇ ਸਮਰਥਨ ਵਿਚ ਇਸ ਆਰਡੀਨੈਂਸ ਦੀਆਂ ਕਾਪੀਆਂ 8 ਦਸੰਬਰ ਨੂੰ ਵੱਖ-ਵੱਖ ਸਬ-ਡਵੀਜ਼ਨਾਂ 'ਤੇ ਸਾੜਨ ਦਾ ਫ਼ੈਸਲਾ ਲਿਆ ਗਿਆ ਹੈ | ਇਸ ਮੌਕੇ ਕੁਲਵਿੰਦਰ ਚਾਹਲ, ਚੌਧਰੀ ਅੱਛਰ ਸਿੰਘ, ਸ਼ਿੰਗਾਰਾ ਰਾਮ ਭੱਜਲ, ਕਸ਼ਮੀਰ ਸਿੰਘ ਭੱਜਲ, ਕੁਲਵਿੰਦਰ ਸੰਘਾ, ਗੁਰਮੇਲ ਕਲਸੀ, ਅਮਰਜੀਤ ਸਿੰਘ ਬੰਗੜ, ਸਤਪਾਲ ਕਲੇਰ, ਮੁਲਾਜ਼ਮ ਆਗੂ ਸੁਖਦੇਵ ਡਾਨਸੀਵਾਲ, ਰਮੇਸ਼ ਮਲਕੋਵਾਲ ਆਦਿ ਹਾਜ਼ਰ ਹੋਏ | ਆਗੂਆਂ ਨੇ ਬਿਜਲੀ ਆਰਡੀਨੈਂਸ 2025 ਖ਼ਿਲਾਫ਼ ਲਾਮਬੰਦ ਹੋਣ ਦਾ ਸੱਦਾ ਦਿੱਤਾ |
ਪਿਛਲੀ ਖ਼ਬਰ ਦਸੂਹਾ ਬਲਾਕ ਸੰਮਤੀ ਉਮੀਦਵਾਰ ਪੂਰੀ ਲੀਡ ਨਾਲ ਜਿੱਤਣਗੇ - ਵਿਧਾਇਕ ਘੁੰਮਣ ਅਗਲੀ ਖ਼ਬਰ ਮੈਡਮ ਗੁਰਵੀਰ ਕੌਰ ਨੇ ਟੀਚਰ ਫੈੱਸਟ 2025 ਬਲਾਕ ਟਾਂਡਾ-2 'ਚੋਂ ਪਹਿਲਾ ਸਥਾਨ ਕੀਤਾ ਹਾਸਿਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।