ਹੰਬੜਾਂ, 18 ਜੂਨ (ਮੇਜਰ ਹੰਬੜਾਂ)-ਸੂਬੇ ਦੀ ਬਿਹਤਰੀ ਲਈ ਵੱਖ-ਵੱਖ ਖੇਤਰਾਂ'ਚ ਅਹਿਮ ਯੋਗਦਾਨ ਪਾਉਣ ਵਾਲੀਆਂ ਪੰਜਾਬ ਭਰ ਦੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਨ ਲਈ ਸਾਕਾ ਐਸੋਸੀਏਸ਼ਨ ਵੱਲੋਂ ਨਿਰਵਾਣਾ ਕਲੱਬ ਵਿਖੇ ਸਲਾਨਾ ਸਮਾਗਮ ਕਰਵਾਇਆ ਗਿਆ | ਸਮਾਗਮ'ਚ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਮੁੱਖ ਤੌਰ 'ਤੇ ਸ਼ਾਮਿਲ ਹੋਏ | ਉਨ੍ਹਾਂ ਜਿੱਥੇ ਪ੍ਰਬੰਧਕਾਂ ਨੂੰ ਸਮਾਗਮ ਦੀ ਵਧਾਈ ਦਿੱਤੀ, ਉੱਥੇ ਹੋਰ ਸ਼ਖ਼ਸੀਅਤ ਸਮੇਤ ਐਜ਼ੂ: ਪਰਲ ਇੰਮੀਗ੍ਰੇਸ਼ਨ ਸਰਵਿਸਜ਼ ਹੰਬੜਾਂ (ਲੁਧਿਆਣਾ) ਦੇ ਐੱਮ.ਡੀ. ਦਵਿੰਦਰ ਸਿੰਘ ਵਲੀਪੁਰ ਕਲਾਂ ਨੂੰ ਉਨ੍ਹਾਂ ਦੁਆਰਾ ਪੰਜਾਬ ਦੀ ਬਿਹਤਰੀ 'ਚ ਯੋਗਦਾਨ ਪਾਉਣ ਅਤੇ ਬੱਚਿਆਂ ਨੂੰ ਵਿਦੇਸ਼ੀ ਸਿੱਖਿਆ ਪ੍ਰਦਾਨ ਕਰਵਾਏ ਜਾਣ 'ਚ ਪਾਏ ਜਾ ਰਹੇ ਅਹਿਮ ਯੋਗਦਾਨ ਬਦਲੇ ਸਨਮਾਨਿਤ ਕੀਤਾ ਗਿਆ | ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਹੋਰ ਕਿਹਾ ਕਿ ਸੂਬੇ ਭਰ ਦੀ ਤਰੱਕੀ ਵਿਚ ਪੰਜਾਬ ਭਰ ਦੇ ਕਾਰੋਬਾਰੀਆਂ ਦਾ ਵੱਡਾ ਯੋਗਦਾਨ ਰਿਹਾ ਹੈ, ਜਿਨ੍ਹਾਂ ਵਲੋਂ ਪੰਜਾਬ ਨੂੰ ਵੱਖ-ਵੱਖ ਖੇਤਰਾਂ 'ਚ ਅੱਗੇ ਲੈ ਕੇ ਜਾਣ 'ਚ ਅਹਿਮ ਯੋਗਦਾਨ ਰਿਹਾ ਹੈ | ਇਸ ਮੌਕੇ ਐੱਮ.ਡੀ. ਦਵਿੰਦਰ ਸਿੰਘ ਵਲੀਪੁਰ ਕਲਾਂ ਨੇ ਪ੍ਰਬੰਧਕਾਂ ਅਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ | ਜਿਨ੍ਹਾਂ ਵਲੋਂ ਸਾਡੇ 'ਚ ਭਰੋਸਾ ਜਿਤਾਉਂਦਿਆਂ ਸਾਨੂੰ ਸਾਡੇ ਖੇਤਰ 'ਚ ਹੋਰ ਜੋਸ਼ ਨਾਲ ਕੰਮ ਕਰਨ ਵੱਲ ਪ੍ਰੇਰਿਤ ਕੀਤਾ ਤੇ ਮਾਣ ਸਨਾਮਨ ਦਿੱਤਾ ਹੈ | ਉਨ੍ਹਾਂ ਕਿਹਾ ਕਿਹਾ ਕਿ ਐਜੂ: ਪਰਲ ਕੰਨਸਲਟਿੰਗ ਨੌਜਵਾਨਾਂ ਦੇ ਬਿਹਤਰੀਨ ਭਵਿੰਖ ਲਈ ਅੱਗੇ ਵੀ ਯੋਗਦਾਨ ਪਾਉਂਦਾ ਰਹੇਗਾ | ਇਸ ਮੌਕੇ ਪ੍ਰਬੰਧਕਾਂ ਤੋਂ ਇਲਾਵਾ ਮੈਡਮ ਅਨੁਦੀਪ ਕੌਰ ਹਾਜ਼ਰ ਸਨ |