ਜਗਰਾਉਂ, 18 ਜੂਨ (ਗਾਲਿਬ)- ਪਾਵਰਕਾਮ ਬਾਕਸੇ ਵਿਚ ਸ਼ਾਰਟ ਸਰਕਟ ਕਾਰਨ ਬਿਜਲੀ ਮੀਟਰਾਂ ਸ਼ਹਿਰ ਦੇ ਮੁਹੱਲਾ ਪ੍ਰਤਾਪ ਨਗਰ ਵਿਚ ਸ਼ਾਰਟ ਸਰਕਟ ਕਾਰਨ ਬਿਜਲੀ ਮੀਟਰਾਂ ਨੂੰ ਅੱਗ ਲੱਗ ਗਈ | ਜਿਸ ਵਿਚ 20 ਮੀਟਰ ਸੜ ਕੇ ਸੁਆਹ ਹੋ ਗਏ | ਜਿਸ ਕਾਰਨ ਏਰੀਏ ਦੀ ਬਿਜਲੀ ਸਪਲਾਈ ਕੱਟ ਦਿੱਤੀ ਗਈ | ਅੱਗ ਇੰਨੀ ਤੇਜ਼ ਸੀ ਕਿ ਕੁਝ ਹੀ ਸਮੇਂ ਵਿੱਚ ਅੱਗ ਦੀਆਂ ਲਪਟਾਂ ਉੱਠਣ ਲੱਗੀਆਂ | ਇਸ ਨਾਲ ਆਲੇ-ਦੁਆਲੇ ਦੇ ਏਰੀਏੇ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਈ | ਏਰੀਏ ਦੇ ਵਸਨੀਕਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ, ਪਰ ਅੱਗ 'ਤੇ ਕਾਬੂ ਪਾਉਣ ਤੋਂ ਪਹਿਲਾਂ ਹੀ ਲਗਭਗ 20 ਮੀਟਰ ਸੜ ਚੁੱਕੇ ਸਨ | ਮੁਹੱਲਾ ਵਾਸੀਆਂ ਨੇ ਤੁਰੰਤ ਪਾਵਰਕਾਮ ਨੂੰ ਸੂਚਿਤ ਕੀਤਾ | ਪਾਵਰਕਾਮ ਦੇ ਕਰਮਚਾਰੀ ਮੌਕੇ 'ਤੇ ਪਹੁੰਚੇ ਅਤੇ ਬਿਜਲੀ ਸਪਲਾਈ ਕੱਟ ਦਿੱਤੀ | ਲੋਕਾਂ ਨੂੰ ਰਾਹਤ ਦੇਣ ਲਈ ਅਸਥਾਈ ਬਿਜਲੀ ਸਪਲਾਈ ਦਾ ਪ੍ਰਬੰਧ ਕੀਤਾ ਗਿਆ | ਐੱਸ.ਡੀ.ਓ ਨੇ ਕਿਹਾ ਕਿ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਨਵੇਂ ਮੀਟਰ ਲਗਾਉਣ ਵਿਚ ਇਕ ਹਫ਼ਤਾ ਲੱਗੇਗਾ |