01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਐਤੀਆਣਾ ਡਿਸਪੈਂਸਰੀ ਲਈ ਸ਼ਹੀਦ ਮਾਤਾਵਾਂ ਦੇ ਪਰਿਵਾਰ ਵਲੋਂ ਅਲਮਾਰੀਆਂ ਭੇਟ <br/>

ਅਜੀਤ ਡੈਸਕ 19-06-2025
ਹਲਵਾਰਾ, 18 ਜੂਨ (ਮਨਦੀਪ ਸਿੰਘ ਉੱਭੀ)-ਖੁਸ਼ਹੈਸੀਅਤ ਟੈਕਸ ਵਿਰੋਧੀ ਮੋਰਚੇ ਦੀਆਂ ਸ਼ਹੀਦ ਮਾਤਾਵਾਂ ਸ਼ਹੀਦ ਮਾਤਾ ਚੰਦ ਕੌਰ, ਸ਼ਹੀਦ ਮਾਤਾ ਬਚਨ ਕੌਰ ਦੀ ਯਾਦ ਵਿਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਮਹਿੰਦਰ ਸਿੰਘ ਬੈਂਸ ਕੈਨੇਡਾ, ਸੁਰਜੀਤ ਸਿੰਘ ਬੈਂਸ, ਕੁਲਜੀਤ ਸਿੰਘ ਬੈਂਸ, ਨਿਰਮਲ ਸਿੰਘ ਬੈਂਸ ਵਲੋਂ ਪਿੰਡ ਐਤੀਆਣਾ ਦੀ ਸਰਕਾਰੀ ਡਿਸਪੈਂਸਰੀ ਲਈ ਤਿੰਨ ਅਲਮਾਰੀਆਂ ਭੇਟ ਕੀਤੀਆਂ ਗਈਆਂ, ਜਦਕਿ ਨੰਬਰਦਾਰ ਸਰਵਣ ਸਿੰਘ ਪਰਿਵਾਰ ਵਲੋਂ ਕੁਰਸੀਆਂ ਦੀ ਸੇਵਾ ਕੀਤੀ ਗਈ | ਜ਼ਿਕਰਯੋਗ ਹੈ ਕਿ ਡਿਸਪੈਂਸਰੀ ਅੰਦਰ ਸਟਾਫ਼ ਤੇ ਡਾਕਟਰਾਂ ਵਲੋਂ ਦਵਾਈਆਂ ਤੇ ਹੋਰ ਸਾਮਾਨ ਨੂੰ ਸੰਭਾਲਣ ਲਈ ਅਲਮਾਰੀਆਂ ਦੀ ਮੰਗ ਕੀਤੀ ਜਾ ਰਹੀ ਸੀ | ਸਾਬਕਾ ਸਰਪੰਚ ਗੁਰਮੀਤ ਸਿੰਘ ਗਿੱਲ, ਸਾਬਕਾ ਸਰਪੰਚ ਲਖਵੀਰ ਸਿੰਘ ਤੇ ਪ੍ਰਧਾਨ ਇੰਦਰਜੀਤ ਸਿੰਘ ਸਿੱਧੂ ਨੇ ਇਸ ਮੌਕੇ ਦਾਨੀ ਪਰਿਵਾਰ ਦਾ ਧੰਨਵਾਦ ਕਰਨ ਸਮੇਤ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ | ਇਸ ਮੌਕੇ ਗੁਰਮੀਤ ਸਿੰਘ ਗਿੱਲ, ਲਖਵੀਰ ਸਿੰਘ (ਦੋਵੇਂ ਸਾਬਕਾ ਸਰਪੰਚ), ਪਰਧਾਨ ਇੰਦਰਜੀਤ ਸਿੱਧੂ, ਰਛਵਿੰਦਰ ਸਿੰਘ ਘੋਲਾ, ਮੇਜਰ ਸਿੰਘ, ਨੰਬਰਦਾਰ ਰਜਿੰਦਰ ਸਿੰਘ, ਪਿ੍ਤਪਾਲ ਸਿੰਘ, ਸੀ.ਐੱਚ.ਓ. ਲਖਵੀਰ ਕੌਰ, ਏ.ਐੱਨ.ਐੱਮ. ਗੁਰਿੰਦਰ ਕੌਰ, ਡਾ. ਗੁਰਪਾਲ ਸਿੰਘ, ਸੁਰਿੰਦਰ ਕੌਰ, ਪ੍ਰਭਜੋਤ ਕੌਰ, ਕਰਮਜੀਤ ਕੌਰ, ਰਵਿੰਦਰ ਕੌਰ (ਚਾਰੇ ਆਸ਼ਾ ਵਰਕਰਜ਼), ਕੁੱਲ ਹਿੰਦ ਕਿਸਾਨ ਸਭਾ ਦੇ ਬਲਜੀਤ ਸਿੰਘ ਬੁਰਜ ਹਰੀ ਸਿੰਘ, ਤਹਿਸੀਲ ਕਮੇਟੀ ਮੈਂਬਰ ਨਛੱਤਰ ਸਿੰਘ ਆਦਿ ਸਮੇਤ ਹੋਰ ਪਿੰਡ ਵਾਸੀ ਹਾਜ਼ਰ ਸਨ |

ਪਿਛਲੀ ਖ਼ਬਰ ਸੁਖਦੇਵ ਸਿੰਘ/ਕੌਂਸਲਰ ਬੱਸਣ ਹੋਰਨਾਂ ਨੇ ਸੰਜੀਵ ਅਰੋੜਾ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ <br/> ਅਗਲੀ ਖ਼ਬਰ ਤਾਜ ਮੁਹੰਮਦ ਛੱਜਾਵਾਲ ਨੂੰ ਰਾਸ਼ਟਰੀ ਮੰਚ ਦਾ ਪ੍ਰੈੱਸ ਸਕੱਤਰ ਕੀਤਾ ਨਿਯੁਕਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।