01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਸੁਖਦੇਵ ਸਿੰਘ/ਕੌਂਸਲਰ ਬੱਸਣ ਹੋਰਨਾਂ ਨੇ ਸੰਜੀਵ ਅਰੋੜਾ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ <br/>

ਅਜੀਤ ਡੈਸਕ 19-06-2025
ਮੁੱਲਾਂਪੁਰ-ਦਾਖਾ, 18 ਜੂਨ (ਨਿਰਮਲ ਸਿੰਘ ਧਾਲੀਵਾਲ)-ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਲਈ ਹੋਣ ਜਾ ਰਹੀ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ (ਮੈਂਬਰ ਰਾਜ ਸਭਾ) ਸੰਜੀਵ ਅਰੋੜਾ ਦੇ ਹੱਕ 'ਚ ਚੋਣ ਪ੍ਰਚਾਰ ਲਈ 'ਆਪ' ਪਾਰਟੀ ਦੇ ਬਲਾਕ ਮੁੱਲਾਂਪੁਰ ਪ੍ਰਧਾਨ ਸੁਖਦੇਵ ਸਿੰਘ ਧਾਲੀਵਾਲ, ਕੌਂਸਲਰ ਬਲਵਿੰਦਰ ਸਿੰਘ ਬੱਸਣ, ਨਵਲ ਕਿਸ਼ੋਰ ਦੀ ਅਗਵਾਈ ਹੇਠ ਇਕ ਜਥਾ ਸੰਜੀਵ ਅਰੋੜਾ ਦੇ ਹੱਕ ਵਿਚ ਚੋਣ ਪ੍ਰਚਾਰ ਲਈ ਰਵਾਨਾ ਹੋਇਆ | ਸੁਖਦੇਵ ਸਿੰਘ ਨੇ ਕਿਹਾ ਕਿ ਸ੍ਰੀ ਸੰਜੀਵ ਅਰੋੜਾ ਮੈਂਬਰ ਰਾਜ ਸਭਾ ਬੇਹੱਦ ਨਿਮਰਤਾ ਅਤੇ ਸਮਰਪਿਤ ਭਾਵਨਾ ਵਾਲਾ ਸਿਆਸੀ ਆਗੂ ਹੈ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਦੀ ਆਪਣੀ ਪਾਰਟੀ ਹੈ, ਜੋ ਸੂਬੇ ਦੇ ਸਰਬਪੱਖੀ ਵਿਕਾਸ ਅਤੇ ਹਰ ਇਕ ਨੂੰ ਸਹੂਲਤਾਂ ਦੇਣ ਲਈ ਉਸਾਰੂ ਨੀਤੀਆਂ 'ਤੇ ਚੱਲ ਰਹੀ ਹੈ | ਸੁਖਦੇਵ ਸਿੰਘ ਨੇ ਦੱਸਿਆ ਕਿ ਸੰਜੀਵ ਅਰੋੜਾ ਦੇ ਹੱਕ 'ਚ ਹਲਕਾ ਪੱਛਮੀ ਦਾ ਵੋਟਰ ਚੱਟਾਨ ਵਾਂਗ ਖੜ੍ਹਾ ਹੈ, ਜਿਸ ਦੀ ਮਿਸਾਲ ਸੰਜੀਵ ਅਰੋੜਾ ਦੇ ਚੋਣ ਜਲਸਿਆਂ 'ਚ ਵੇਖਣ ਮਿਲਦੀ ਹੈ | ਆਮ ਆਦਮੀ ਪਾਰਟੀ ਲਈ ਬਲਾਕ ਮੁੱਲਾਂਪੁਰ ਤੋਂ ਸਰਗਰਮ ਵਲੰਟੀਅਰ ਸੰਜੀਵ ਅਰੋੜਾ ਦੇ ਹੱਕ 'ਚ ਜੇ ਬਲਾਕ ਸਰਾਭਾ ਨਗਰ, ਜਵਾਹਰ ਨਗਰ ਕੈਂਪ, ਫੁਹਾਰਾ ਚੌਂਕ ਕਈ ਹੋਰ ਵਾਰਡਾਂ 'ਚ ਝਾੜੂ ਚੋਣ ਨਿਸ਼ਾਨ ਲਈ ਆਪਣੇ ਸਹਿਯੋਗੀਆਂ ਨੂੰ ਵੋਟ ਦੀ ਅਪੀਲ ਕਰ ਰਹੇ ਹਨ | ਕੌਂਸਲਰ ਬਲਵਿੰਦਰ ਸਿੰਘ ਬੱਸਣ ਨੇ ਕਿਹਾ ਕਿ ਉਹ ਪਿਛਲੇ 10 ਦਿਨਾਂ ਤੋਂ ਹਲਕਾ ਪੱਛਮੀ ਜ਼ਿਮਨੀ ਚੋਣ ਵਿਚ ਡਟੇ ਹੋਏ ਹਨ, ਹਲਕੇ ਦੇ ਵੋਟਰਾਂ ਨੇ ਆਮ ਆਦਮੀ ਪਾਰਟੀ ਉਮੀਦਵਾਰ ਸੰਜੀਵ ਅਰੋੜਾ ਨੂੰ ਜੇਤੂ ਬਣਾਉਣ ਦਾ ਮਨ ਬਣਾ ਲਿਆ ਹੈ | ਇਸ ਮੌਕੇ ਸਰਵਣ ਸਿੰਘ ਮੰਡਿਆਣੀ, ਪਰਮਿੰਦਰ ਸਿੰਘ ਮਾਨ, ਮੁਕੇਸ਼ ਕੁਮਾਰ, ਕਿ੍ਸ਼ਨ ਕੁਮਾਰ ਬੰਟੀ, ਮੁਕੇਸ਼ ਬਾਂਸਲ, ਕਰਤਾਰ ਸਿੰਘ ਤੂਰ, ਜਸਪ੍ਰੀਤ ਸਿੰਘ ਜੱਸੀ, ਰਾਹੁਲ ਜੋਸ਼ੀ, ਮਨਜੀਤ ਸਿੰਘ ਥਿੰਦ, ਬਿੱਟੂ ਨਾਗਪਾਲ, ਪਵਨ ਕੁਮਾਰ ਸ਼ਰਮਾ, ਸੁਰੇਸ਼ ਕੁਮਾਰ, ਫੌਜ਼ੀ ਭੁਪਿੰਦਰ ਸਿੰਘ ਭਨੋਹੜ, ਜੈ ਕਿਸ਼ਨ ਭੂਸ਼ਣ, ਜਸਵੰਤ ਸਿੰਘ ਭੱਟੀ, ਹੋਰ ਮੌਜੂਦ ਸਨ |

ਪਿਛਲੀ ਖ਼ਬਰ ਸਕੂਲੀ ਸਿੱਖਿਆ ਨੂੰ ਹੋਰ ਬਿਹਤਰ ਬਣਾਉਣ ਲਈ ਫਿੱਟਨੈੱਸ, ਫੂਡ, ਟੈਕਨਾਲੋਜੀ, ਵਰਕ ਕਲਚਰ ਤੇ ਆਧੁਨਿਕ ਤਕਨੀਕਾਂ ਨੂੰ ਆਧਾਰ... ਅਗਲੀ ਖ਼ਬਰ ਐਤੀਆਣਾ ਡਿਸਪੈਂਸਰੀ ਲਈ ਸ਼ਹੀਦ ਮਾਤਾਵਾਂ ਦੇ ਪਰਿਵਾਰ ਵਲੋਂ ਅਲਮਾਰੀਆਂ ਭੇਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।