01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਸਕੂਲੀ ਸਿੱਖਿਆ ਨੂੰ ਹੋਰ ਬਿਹਤਰ ਬਣਾਉਣ ਲਈ ਫਿੱਟਨੈੱਸ, ਫੂਡ, ਟੈਕਨਾਲੋਜੀ, ਵਰਕ ਕਲਚਰ ਤੇ ਆਧੁਨਿਕ ਤਕਨੀਕਾਂ ਨੂੰ ਆਧਾਰ ਬਣਾਇਆ ਜਾਵੇ-ਪਿ੍ੰਸੀਪਲ ਬਾਵਾ <br/>

ਅੰਤਰਰਾਸ਼ਟਰੀ ਸੰਮੇਲਨ ਸਮੇਂ ਆਪਣਾ ਪੰਜਾਬ ਫਾਊਾਡੇਸ਼ਨ ਦੇ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਦਾ ਸਨਮਾਨ ਕਰਨ ਸਮੇਂ ਪੰਜਾਬ ਫਾਊਾਡੇਸ਼ਨ ਦੇ ਡੈਲੀਗੇਟ ਬਲਦੇਵ ਬਾਵਾ (ਪਿ੍ੰਸੀਪਲ ਐੱਮ.ਐੱਲ.ਡੀ ਸਕੂਲ ਤਲਵੰਡੀ ਕਲਾਂ) ਅਤੇ ਹੋਰ | ਅਜੀਤ ਤਸਵੀਰ <br/> 19-06-2025
ਚੌਂਕੀਮਾਨ, 18 ਜੂਨ (ਤੇਜਿੰਦਰ ਸਿੰਘ ਚੱਢਾ)-ਚੌਥਾ ਅੰਤਰਰਾਸ਼ਟਰੀ ਸੰਮੇਲਨ ਡਾ. ਜਗਜੀਤ ਸਿੰਘ ਧੂਰੀ ਪ੍ਰਧਾਨ ਆਪਣਾ ਪੰਜਾਬ ਫਾਊਾਡੇਸ਼ਨ ਅਤੇ ਫੈਪ ਦੀ ਅਗਵਾਈ ਹੇਠ ਕੁਆਲਾਲੰਪੁਰ (ਮਲੇਸ਼ੀਆ) ਵਿਖੇ ਕਰਵਾਇਆ ਗਿਆ | ਜਿਸ ਵਿਚ ਆਪਣਾ ਪੰਜਾਬ ਫਾਊਾਡੇਸ਼ਨ ਦੇ ਡੈਲੀਗੇਟਸ ਤੋਂ ਇਲਾਵਾ ਜਤਿੰਦਰ ਸਿੰਘ ਆਸਟ੍ਰੇਲੀਆ ਅਤੇ ਮੈਡਮ ਅੰਮਿ੍ਤ ਕੌਰ ਆਸਟ੍ਰੇਲੀਆ ਨੇ ਵੀ ਆਪਣੇ ਵਿਚਾਰ ਰੱਖੇ | ਸੰਮੇਲਨ ਦਾ ਵਿਸ਼ਾ ਪੰਜਾਬ ਦੇ ਸਕੂਲੀ ਸਿਸਟਮ ਨੂੰ ਅੰਤਰਰਾਸ਼ਟਰੀ ਸਕੂਲੀ ਸਿੱਖਿਆ ਦੇ ਮੁਕਾਬਲੇ ਹੋਰ ਬਿਹਤਰ ਕਿਵੇਂ ਬਣਾਇਆ ਜਾਵੇ? ਡਾ: ਜਗਜੀਤ ਸਿੰਘ ਧੂਰੀ ਨੇ ਕਿਹਾ ਕਿ 55 ਫ਼ੀਸਦੀ ਵਿਦਿਆਰਥੀ ਸੈਲਫ ਫੰਡਿੰਗ ਸਕੂਲਾਂ ਵਿਚ ਪੜ੍ਹਦੇ ਹਨ | ਜਿੱਥੇ ਸਰਕਾਰ ਦਾ ਇਕ ਵੀ ਪੈਸਾ ਨਹੀਂ ਲੱਗਦਾ | ਅਸੀਂ ਸੈਲਫ ਫੰਡਿੰਗ ਸੰਸਥਾਵਾਂ ਵਿਚ ਪੜ੍ਹ ਰਹੇ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਵਿਅਕਤੀਤਵ ਵਿਕਾਸ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਹੋਰ ਬਿਹਤਰ ਬਣਾਉਣ ਲਈ ਅਧਿਐਨ ਅਤੇ ਵਿਚਾਰ ਚਰਚਾ ਕਰਕੇ ਉਸ ਨੂੰ ਬਿਹਤਰੀ ਵੱਲ ਲੈ ਕੇ ਜਾਣ ਦਾ ਅਹਿਦ ਕਰਦੇ ਹਾਂ | ਇਸ ਮੌਕੇ ਪੰਜਾਬ ਫਾਊਾਡੇਸ਼ਨ ਦੇ ਡੈਲੀਗੇਟ ਬਲਦੇਵ ਬਾਵਾ (ਪਿ੍ੰਸੀਪਲ ਐੱਮ.ਐੱਲ.ਡੀ ਸਕੂਲ ਤਲਵੰਡੀ ਕਲਾਂ) ਨੇ ਕਿਹਾ ਕਿ ਅਸੀਂ ਵਿਕਸਿਤ ਦੇਸ਼ਾਂ ਦੇ ਮੁਕਾਬਲੇ ਪੰਜਾਬ ਦੀ ਸਕੂਲੀ ਸਿੱਖਿਆ ਨੂੰ ਹੋਰ ਬਿਹਤਰ ਬਣਾਉਣਾ ਹੈ ਤਾਂ ਜੋ ਸਾਡੇ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਚੰਗੀਆਂ ਯੂਨੀਵਰਸਿਟੀਆਂ ਵਿਚ ਉੱਚ ਸਿੱਖਿਆ ਲਈ ਦਾਖ਼ਲਾ ਮਿਲ ਸਕੇ | ਉਨ੍ਹਾਂ ਕਿਹਾ ਕਿ ਸਾਡੇ ਸਿਲੇਬਸ ਅਤੇ ਸਿੱਖਿਆ ਤਕਨੀਕਾਂ ਵਿਚ ਹਰ ਵਿਦਿਆਰਥੀ ਲਈ ਫਿੱਟਨੈੱਸ, ਫੂਡ, ਟੈਕਨਾਲੋਜ਼ੀ, ਵਰਕਰ ਕਲਚਰ ਅਤੇ ਸਕਿੱਲ ਅਧਾਰਿਤ ਆਧੁਨਿਕ ਤਕਨੀਕਾਂ ਨੂੰ ਸ਼ਾਮਿਲ ਕਰਨ ਦੀ ਵੱਡੀ ਜ਼ਰੂਰਤ ਹੈ ਤਾਂ ਜੋ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਹੋ ਸਕੇ | ਇਸ ਮੌਕੇ ਡਾ: ਜਗਜੀਤ ਸਿੰਘ ਧੂਰੀ ਨੇ ਆਏ ਡੈਲੀਗੇਟਸ ਦਾ ਸਨਮਾਨ ਕੀਤਾ ਅਤੇ ਅਗਲਾ ਅੰਤਰਰਾਸ਼ਟਰੀ ਸੰਮੇਲਨ ਕੈਨੇਡਾ ਵਿਚ ਕਰਵਾਏ ਜਾਣ ਲਈ ਮਤਾ ਪਾਸ ਕੀਤਾ |

ਪਿਛਲੀ ਖ਼ਬਰ ਲੋਹਟਬੱਦੀ ਤੇ ਆਸਪਾਸ ਵਪਾਰਕ ਦੁਕਾਨਾਂ 'ਤੇ ਘਰੇਲੂ ਗੈਸ ਸਿਲੰਡਰਾਂ ਦੀ ਦੁਰਵਰਤੋਂ ਜ਼ੋਰਾਂ 'ਤੇ ਅਗਲੀ ਖ਼ਬਰ ਸੁਖਦੇਵ ਸਿੰਘ/ਕੌਂਸਲਰ ਬੱਸਣ ਹੋਰਨਾਂ ਨੇ ਸੰਜੀਵ ਅਰੋੜਾ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।