30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਜਗਰਾਉਂ ਪੈਨਸ਼ਨਰਜ਼ ਫਰੰਟ ਇਲਾਕਾ ਜਗਰਾਉਂ ਵਿਖੇ ਹੋਈ ਮੀਟਿੰਗ

ਅਜੀਤ ਡੈਸਕ 22-09-2025
ਜਗਰਾਉਂ, 21 ਸਤੰਬਰ (ਸ਼ਮਸ਼ੇਰ ਸਿੰਘ ਗਾਲਿਬ)-ਜਗਰਾਉਂ ਪੈਨਸ਼ਨਰਜ਼ ਫਰੰਟ ਇਲਾਕਾ ਜਗਰਾਉਂ ਦੀ ਅਹਿਮ ਮੀਟਿੰਗ ਅਸ਼ੋਕ ਭੰਡਾਰੀ ਦੀ ਪ੍ਰਧਾਨਗੀ ਹੇਠ ਜਗਰਾਉਂ ਵਿਖੇ ਹੋਈ, ਇਸ ਮੀਟਿੰਗ ਦੌਰਾਨ ਸਾਰੇ ਸਾਥੀਆਂ ਨੇ ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਦੀ ਮਦਦ ਕਰਨ ਦਾ ਫ਼ੈਸਲਾ ਕੀਤਾ ਹੈ | ਇਸ ਮੀਟਿੰਗ ਸਬੰਧੀ ਮਾ. ਜਸਵੰਤ ਸਿੰਘ ਸਕੱਤਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੀਟਿੰਗ ਦੌਰਨ ਮੌਕੇ 'ਤੇ ਹੀ 31 ਹਜ਼ਾਰ ਰੁਪਏ ਇਕੱਤਰ ਹੋ ਗਏ ਹਨ, ਜਲਦੀ ਹੀ ਹੋਰ ਫੰਡ ਇਕੱਤਰ ਕਰਕੇ ਲੋੜਵੰਦਾਂ ਦੀ ਮਦਦ ਕਰਨ ਲਈ ਕਮੇਟੀ ਬਣਾ ਕੇ ਪਹੁੰਚਾ ਦਿੱਤੀ ਜਾਵੇਗੀ | ਮੀਟਿੰਗ 'ਚ ਹਾਜ਼ਰ ਮੈਂਬਰਾਂ ਨੇ ਹੁਸ਼ਿਆਰਪੁਰ ਵਿਖੇ ਹੋਏ ਅਤਿ ਘਿਰਣਤ ਅਪਰਾਧ ਕਰਨ ਵਾਲੇ ਅਨਸਰ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ | ਮੀਟਿੰਗ 'ਚ ਪੰਜਾਬ ਦੀਆਂ ਜਮਹੂਰੀ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਅਪਰਾਧ ਖ਼ਿਲਾਫ਼ ਜਨਤਕ ਅਤੇ ਕਾਨੂੰਨੀ ਲੜਾਈ ਲੜਨੀ ਚਾਹੀਦੀ ਹੈ, ਪਰ ਪੈਨਸ਼ਨਰਜ਼ ਨੇ ਮਹਿਸੂਸ ਕੀਤਾ ਕਿ ਇਕ ਅਪਰਾਧੀ ਨੂੰ ਤਾਂ ਸਖ਼ਤ ਸਜ਼ਾ ਮਿਲੇ, ਪਰ ਪੰਜਾਬ 'ਚ ਭਾਈਚਾਰਕ ਸਾਂਝ ਵੀ ਬਰਕਰਾਰ ਰੱਖਣੀ ਚਾਹੀਦੀ ਹੈ, ਪ੍ਰਵਾਸੀ ਮਜ਼ਦੂਰਾਂ ਬਾਰੇ ਵੀ ਸਾਨੂੰ ਸੋਚ ਸਮਝ ਕੇ ਫ਼ੈਸਲਾ ਲੈਣਾ ਚਾਹੀਦਾ ਹੈ, ਨਾ ਕਿ ਮਾਹੌਲ ਨੂੰ ਵਿਗਣ ਦਿੱਤਾ ਜਾਵੇ | ਇਸ ਮੌਕੇ ਜੋਗਿੰਦਰ ਆਜਾਦ, ਅਵਤਾਰ ਸਿੰਘ, ਜਗਦੀਸ਼ ਮਹਿਤਾ, ਜਰਨੈਲ ਸਿੰਘ ਅਤੇ ਹਰਭਜਨ ਸਿੰਘ ਨੇ ਕਿਹਾ ਕਿ ਸਰਕਾਰਾਂ ਪੰਜਾਬ ਦੇ ਮਸਲਿਆਂ ਤੋਂ ਲੋਕਾਂ ਨੂੰ ਭਟਕਾ ਰਹੀਆਂ ਹਨ | ਸਾਨੂੰ ਇਸ ਮਸਲਿਆਂ 'ਤੇ ਇਕਮਤ ਹੋ ਕੇ ਸੰਜਮ ਵਰਤਕੇ ਫ਼ੈਸਲੇ ਲੈਣੇ ਚਾਹੀਦੇ ਹਨ |
ਪਿਛਲੀ ਖ਼ਬਰ ਲੋਕ ਵੱਧ ਤੋਂ ਵੱਧ ਖ਼ੂਨਦਾਨ ਕਰਨ-ਵਿਧਾਇਕ ਠੇਕੇਦਾਰ ਹਾਕਮ ਸਿੰਘ ਅਗਲੀ ਖ਼ਬਰ ਟਰੱਕ ਆਪੇ੍ਰਟਰਾਂ ਸਰਬੱਤ ਦੇ ਭਲੇ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।