30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਲੋਕ ਵੱਧ ਤੋਂ ਵੱਧ ਖ਼ੂਨਦਾਨ ਕਰਨ-ਵਿਧਾਇਕ ਠੇਕੇਦਾਰ ਹਾਕਮ ਸਿੰਘ

ਅਜੀਤ ਡੈਸਕ 22-09-2025
ਰਾਏਕੋਟ, 21 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਵਲਜੋਤ ਕਲੱਬ ਰਾਏਕੋਟ ਵਲੋਂ ਪਹਿਲਾਂ ਖ਼ੂਨਦਾਨ ਕੈਂਪ ਲਗਾਇਆ ਗਿਆ | ਇਸ ਕੈਂਪ ਦਾ ਉਦਘਾਟਨ ਕਰਦਿਆਂ ਹਲਕਾ ਰਾਏਕੋਟ ਦੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਆਖਿਆ ਕਿ ਵਿਅਕਤੀ ਵਲੋਂ ਕੀਤੇ ਗਏ ਖ਼ੂਨਦਾਨ ਦੀ ਇਕ-ਇਕ ਬੂੰਦ ਲੋਕਾਂ ਦੀਆਂ ਕੀਮਤੀ ਜ਼ਿੰਦਗੀਆਂ ਨੂੰ ਬਚਾ ਸਕਦਾ ਹੈ, ਇਸ ਲਈ ਖੂਨਦਾਨ ਨੂੰ ਦੁਨੀਆਂ ਦੇ ਸਭ ਤੋਂ ਉੱਤਮ ਦਾਨਾਂ ਵਿੱਚ ਗਿਣਿਆਂ ਜਾਂਦਾ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਮਾਜ ਦੀ ਭਲਾਈ ਲਈ ਖ਼ੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ ਤਾਂ ਜੋ ਲੋੜਵੰਦਾਂ ਦੀ ਮੱਦਦ ਹੋ ਸਕੇ | ਇਸ ਮੌਕੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਖ਼ੂਨਦਾਨ ਕਰਨ ਵਾਲੇ ਨੌਜਵਾਨਾਂ ਨੂੰ ਉਤਸ਼ਾਹਿਤ ਕਰਦਿਆਂ ਉਨ੍ਹਾਂ ਨੂੰ ਸਰਟੀਫਿਕੇਟ ਦੇ ਸਨਮਾਨਿਤ ਕੀਤਾ | ਕੈਂਪ ਦੌਰਾਨ ਵਲਜੋਤ ਕਲੱਬ ਰਾਏਕੋਟ ਦੇ ਸਮੂਹ ਮੈਂਬਰਾਂ ਵੱਲੋਂ ਭਰਪੂਰ ਸਹਿਯੋਗ ਦਿੱਤਾ ਗਿਆ | ਇਸ ਮੌਕੇ ਰਮੇਸ਼ ਜੈਨ ਸੁਧਾਰ, ਪੀਏ ਕਮਲ ਸੁਖਾਣਾ, ਰਾਮ ਕੁਮਾਰ ਛਾਪਾ, ਗੁਰਮਿੰਦਰ ਸਿੰਘ, ਜੱਸ ਸਿੰਘ ਹਲਵਾਰਾ, ਈਸ਼ੂ ਪਾਸੀ, ਡਾ. ਗੁਰਦੀਪ ਸਿੰਘ ਦੀਪੀ, ਵਿੱਕੀ ਸਿੰਘ, ਜੱਸਾ ਮਾਂਗਟ, ਕਲੱਬ ਪ੍ਰਧਾਨ ਅਜੈ ਕੁਮਾਰ ਜੱਸਾ, ਰਾਜੂ ਜੱਸਾ, ਜਸਵੀਰ ਜੱਸਾ, ਦਰਸ਼ਨ ਸਿੰਘ, ਸੁਰਿੰਦਰਪਾਲ, ਬਿੰਦਰ ਜੱਸਾ, ਦੇਸ਼ ਰਾਜ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਰੱਤੋਵਾਲ ਦੀ ਹੜ੍ਹ ਪੀੜਤ ਰਾਹਤ ਕਮੇਟੀ ਨੇ ਪਸ਼ੂਆਂ ਲਈ ਆਚਾਰ ਤੇ ਚੌਕਰ ਭੇਜਿਆ ਅਗਲੀ ਖ਼ਬਰ ਜਗਰਾਉਂ ਪੈਨਸ਼ਨਰਜ਼ ਫਰੰਟ ਇਲਾਕਾ ਜਗਰਾਉਂ ਵਿਖੇ ਹੋਈ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।