ਜਗਰਾਉਂ, 15 ਅਕਤੂਬਰ (ਵਿਨੋਦ ਕੁਮਾਰ)-ਸਵਾਮੀ ਰੂਪ ਚੰਦ ਜੈਨ ਸਕੂਲ ਜਗਰਾਉਂ ਦੇ ਵਿਦਿਆਰਥੀਆਂ ਨੇ ਸੀ.ਟੀ ਯੂਨੀਵਰਸਿਟੀ ਵਿਖੇ ਹੋਏ ਧਨਕ ਦੀਵਾਲੀ ਪ੍ਰੋਗਰਾਮ ਦੇ ਮੁਕਾਬਲਿਆਂ ਦੌਰਾਨ ਵੱਖ-ਵੱਖ ਪੁਜੀਸ਼ਨਾਂ ਪ੍ਰਾਪਤ ਕਰਕੇ ਸਕੂਲ ਦਾ ਨਾਂਅ ਰੋਸ਼ਨ ਕੀਤਾ | ਇਸ ਮੁਕਾਬਲੇਬਾਜ਼ੀ ਵਿਚ ਕਲੇਅ ਮਾਡਲਿੰਗ, ਪੋਸਟਰ ਮੇਕਿੰਗ, ਰੰਗੋਲੀ, ਕਾਰਟੂਨਿੰਗ, ਫੇਸ ਪੇਂਟਿੰਗ, ਲੋਕ ਗੀਤ, ਭੰਗੜਾ, ਕਾਲਪਨਿਕ ਚਿੱਤਰਕਾਰੀ, ਡਿਬੇਟ, ਕਵਿਤਾ ਮੁਕਾਬਲੇ ਅਤੇ ਭਾਸ਼ਣ ਮੁਕਾਬਲੇ ਹੋਏ | ਇਸ ਮੁਕਾਬਲੇਬਾਜ਼ੀ ਦੌਰਾਨ ਸਵਾਮੀ ਰੂਪ ਚੰਦ ਜੈਨ ਸਕੂਲ ਦੀ ਵਿਦਿਆਰਥੀ ਆਪਣੀ ਕਾਬਲੀਅਤ ਸਦਕਾ ਸੀ.ਟੀ. ਯੂਨੀਵਰਸਿਟੀ ਵਿਖੇ ਛਾ ਗਏ ਤੇ ਵੱਖ-ਵੱਖ ਪੁਜੀਸ਼ਨਾਂ ਪ੍ਰਾਪਤ ਕੀਤੀਆਂ | ਜਿੰਨ੍ਹਾਂ ਵਿਚੋਂ ਕਲੇਅ ਮਾਡਲਿੰਗ ਵਿਚ ਗੁਰਮਨਪ੍ਰੀਤ ਸਿੰਘ ਨੇ ਪਹਿਲਾ ਸਥਾਨ, ਲੋਕ ਗੀਤ ਵਿਚ ਦਿਕਸ਼ਾ ਨੇ ਪਹਿਲਾ ਸਥਾਨ, ਪੋਸਟਰ ਮੇਕਿੰਗ ਮੁਕਾਬਲੇ ਵਿਚ ਸਿਮਰਨ ਕੌਰ ਪਹਿਲਾ ਸਥਾਨ, ਕਵਿਤਾ ਮੁਕਾਬਲੇ ਵਿਚ ਤਾਨੀਆ ਨੇ ਦੂਜਾ ਸਥਾਨ, ਨਵਨੀਤ ਕੌਰ, ਨਿਸ਼ਠਾ, ਗੈਵੀ ਪ੍ਰਤਾਪ ਸਿੰਘ ਨੇ ਪ੍ਰੋਜੈਕਟ ਡਿਸਪਲੇ ਵਿਚ ਦੂਜਾ ਸਥਾਨ, ਰੰਗੋਲੀ ਮੇਕਿੰਗ ਵਿਚ ਸਿਮਰਨਜੋਤ ਕੌਰ ਅਤੇ ਮਨਪ੍ਰੀਤ ਕੌਰ ਨੇ ਦੂਜਾ ਸਥਾਨ ਅਤੇ ਭੰਗੜੇ ਵਿਚ ਵੀ ਲੜਕਿਆਂ ਨੇ ਦੂਜਾ ਸਥਾਨ ਹਾਸਲ ਕੀਤਾ | ਯੂਨੀਵਰਸਿਟੀ ਵਲੋਂ ਇੰਨ੍ਹਾਂ ਵਿਦਿਆਰਥੀਆਂ ਨੂੰ ਟਰਾਫੀਆਂ ਤੇ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ | ਇਹ ਮੌਕੇ ਸਕੂਲ ਦੇ ਪਿ੍ੰਸੀਪਲ ਰਾਜਪਾਲ ਕੌਰ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਪ੍ਰਾਪਤੀਆਂ ਸਕੂਲ ਮੈਨੇਜਮੈਂਟ ਦੁਆਰਾ ਸਮੇਂ-ਸਮੇਂ ਤੇ ਦਿੱਤੀ ਸਹਾਇਤਾ ਤੇ ਅਧਿਆਪਕਾਂ ਦੀ ਮਿਹਨਤ ਦਾ ਪ੍ਰਮਾਣ ਹੈ | ਇਸ ਮੌਕੇ ਮੈਡਮ ਸਰਬਜੀਤ ਕੌਰ, ਜਤਿੰਦਰ ਖੰਨਾ, ਵੀਨੂੰ ਨਾਗੀ, ਲਖਵੀਰ ਕੌਰ, ਹਰਦੀਪ ਕੌਰ, ਜਤਿੰਦਰ ਕੌਰ, ਮੈਡਮ ਹਿਨਾ, ਨਰਿੰਦਰ ਕੌਰ ਆਦਿ ਹਾਜ਼ਰ ਸਨ |