29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2025

ਐੱਸ.ਜੀ.ਜੀ. ਸਕੂਲ 'ਚ ਇੰਟਰ ਹਾਊਸ ਗਣਿਤ ਦੇ ਕੁਇਜ਼ ਮੁਕਾਬਲੇ ਕਰਵਾਏ

ਅਜੀਤ ਡੈਸਕ 16-10-2025
ਰਾਏਕੋਟ, 15 ਅਕਤੂਬਰ (ਸੁਸ਼ੀਲ)-ਸਥਾਨਕ ਐੱਸ.ਜੀ.ਜੀ. ਸੀਨੀਅਰ ਸੈਕੰਡਰੀ ਸਕੂਲ ਗੋਂਦਵਾਲ (ਰਾਏਕੋਟ) ਵਿਖੇ ਸਕੂਲ ਪਿ੍ੰਸੀਪਲ ਡਾ: ਮਨਦੀਪ ਸਿੰਘ ਚਾਹਲ ਦੀ ਨਿਗਰਾਨੀ ਹੇਠ ਇੰਟਰ ਹਾਊਸ ਗਣਿਤ ਦੇ ਕੁਇਜ਼ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਸਕੂਲ ਦੇ ਚਾਰ ਹਾਊਸ ਦੀਆਂ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਪਿ੍ੰਸੀਪਲ ਡਾ. ਮਨਦੀਪ ਸਿੰਘ ਚਾਹਲ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਗਣਿਤ ਮੁਕਾਬਲੇ ਵਿਚ ਪਹਿਲਾ ਸਥਾਨ ਸ਼ਿਵਾ ਜੀ ਹਾਊਸ ਦੇ ਵਿਦਿਆਰਥੀਆਂ ਹਰਸ਼ਦੀਪ ਸਿੰਘ (ਕਲਾਸ ਛੇਵੀਂ), ਸਹਿਜਪ੍ਰੀਤ ਕੌਰ (ਕਲਾਸ ਸੱਤਵੀਂ), ਲਿਵਾਸ ਭਾਰਦਵਾਜ (ਕਲਾਸ ਅੱਠਵੀਂ) ਨੇ ਪ੍ਰਾਪਤ ਕੀਤਾ, ਦੂਜਾ ਸਥਾਨ ਮਹਾਰਾਣਾ ਪ੍ਰਤਾਪ ਹਾਊਸ ਦੇ ਵਿਦਿਆਰਥੀਆਂ ਪ੍ਰਭਜੋਤ ਕੌਰ (ਕਲਾਸ ਛੇਵੀਂ), ਸਿਮਰਨ ਕੌਰ (ਕਲਾਸ ਸੱਤਵੀਂ), ਗੁਰਜਾਪ ਸਿੰਘ (ਕਲਾਸ ਅੱਠਵੀਂ), ਤੀਜਾ ਸਥਾਨ ਗੁਰੂ ਗੋਬਿੰਦ ਸਿੰਘ ਹਾਊਸ ਦੇ ਵਿਦਿਆਰਥੀਆਂ ਮਾਨਵੀਰ ਸਿੰਘ ਸਿੱਧੂ (ਕਲਾਸ ਛੇਵੀਂ), ਬਲਰੀਨ ਕੌਰ (ਕਲਾਸ ਸੱਤਵੀਂ), ਏਕਮਜੋਤ ਸਿੰਘ (ਕਲਾਸ ਅੱਠਵੀਂ) ਨੇ ਪ੍ਰਾਪਤ ਕੀਤਾ | ਇਸ ਮੌਕੇ ਸਕੂਲ ਪਿ੍ੰਸੀਪਲ ਡਾ. ਮਨਦੀਪ ਸਿੰਘ ਚਾਹਲ ਨੇ ਦੱਸਿਆ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਵਿਚ ਟੀਮ ਵਰਕ, ਵਿਸ਼ੇ ਦੇ ਪ੍ਰਤੀ ਜਾਗਰੂਕਤਾ, ਜਾਣਕਾਰੀ ਅਤੇ ਵਿਸ਼ੇ ਨਾਲ ਲਗਾਵ ਪੈਦਾ ਕਰਦੇ ਹਨ ਨਾਲ ਹੀ ਬੱਚਿਆਂ ਦੀ ਸੋਚਣ ਸ਼ਕਤੀ ਵਿਚ ਵਾਧਾ ਹੁੰਦਾ ਹੈ | ਇਸ ਮੌਕੇ ਸਕੂਲ ਪਿ੍ੰਸੀਪਲ ਮਨਦੀਪ ਸਿੰਘ ਚਾਹਲ, ਵਾਇਸ ਪਿ੍ੰਸੀਪਲ ਸੁਨੀਲ ਸ਼ਰਮਾ, ਐਕਟੀਵਿਟੀ ਇੰਚਾਰਜ ਮੈਡਮ ਯੋਗਿਤਾ ਵਰਮਾਂ ਨੇ ਬੱਚਿਆ ਦੀ ਪ੍ਰਸ਼ੰਸਾ ਕਰਦੇ ਹੋਏ ਬੱਚਿਆਂ ਦੀ ਹੌਂਸਲਾ ਅਫ਼ਜਾਈ ਕੀਤੀ | ਇਸ ਸਮੇਂ ਸਕੂਲ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ਼ਤੀਸ ਕੁਮਾਰ ਅਗਰਵਾਲ, ਜਨਰਲ ਸਕੱਤਰ ਨੀਰਜ਼ ਗੁਪਤਾ, ਵਾਇਸ ਪ੍ਰਧਾਨ ਰਾਜ ਕੁਮਾਰ (ਰਾਜੂ) ਅਤੇ ਹੋਰ ਕਮੇਟੀ ਮੈਂਬਰਾਂ ਨੇ ਬੱਚਿਆਂ ਨੂੰ ਆਪਣਾ ਆਸ਼ੀਰਵਾਦ ਦਿੰਦੇ ਹੋਏ ਬੱਚਿਆ ਨੂੰ ਪੜ੍ਹਾਈ ਦੇ ਖੇਤਰ ਵਿਚ ਅੱਗੇ ਵਧਣ ਲਈ ਪ੍ਰੇਰਿਆ |
ਪਿਛਲੀ ਖ਼ਬਰ ਸਰਹੱਦੀ ਖ਼ੇਤਰ ਦੇ ਸਕੂਲੀ ਵਿਦਿਆਰਥੀਆਂ ਨੂੰ ਬੂਟ-ਜੁਰਾਬਾਂ ਵੰਡੀਆਂ ਅਗਲੀ ਖ਼ਬਰ ਸਵਾਮੀ ਰੂਪ ਚੰਦ ਜੈਨ ਸਕੂਲ ਦੇ ਵਿਦਿਆਰਥੀਆਂ ਨੇ ਹਾਸਿਲ ਕੀਤੀਆਂ ਪੁਜੀਸ਼ਨਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।