29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2025

ਕਿਸਾਨਾਂ ਵਲੋਂ ਵੱਧ ਤੁਲਾਈ ਰੌਲੇ 'ਤੇ ਸੈਕਟਰੀ ਵਲੋਂ ਮੰਡੀ ਫੜ੍ਹਾਂ 'ਚ ਕੰਡਿਆਂ ਦੀ ਚੈਕਿੰਗ

ਅਜੀਤ ਡੈਸਕ 16-10-2025
ਮੁੱਲਾਂਪੁਰ-ਦਾਖਾ, 15 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਸਾਉਣੀ ਦੀ ਪ੍ਰ੍ਰਮੁੱਖ ਫ਼ਸਲ ਝੋਨੇ ਦੀ ਖੇਤਾਂ 'ਚ ਕਟਾਈ ਸ਼ੁਰੂ ਹੋਣ ਨਾਲ ਦਾਖਾ ਮਾਰਕੀਟ ਕਮੇਟੀ ਅਧੀਨ ਮੁੱਖ ਯਾਰਡ ਰਕਬਾ/ਮੁੱਲਾਂਪੁਰ ਦਾਣਾ ਮੰਡੀ ਦੇ ਨਾਲ ਸਵੱਦੀ, ਸੁਧਾਰ, ਹਲਵਾਰਾ, ਹੰਬੜਾਂ, ਤਲਵੰਡੀ ਕਲਾਂ, ਨੂਰਪੁਰ ਬੇਟ, ਮਨਸੂਰਾਂ, ਸਰਾਭਾ, ਪੁੜੈਣ, ਚੱਕ ਕਲਾਂ ਦਾਣਾ ਮੰਡੀਆਂ 'ਚ ਝੋਨੇ ਦੀ ਆਮਦ ਵੇਖਣ ਨੂੰ ਮਿਲੀ | ਪੰਜਾਬ ਸਰਕਾਰ ਦੀਆਂ ਖਰੀਦ ਏਜੰਸੀਆਂ ਪਨਸਪ, ਪਨਗਰੇਨ, ਮਾਰਕਫੈੱਡ, ਵੇਅਰਹਾਊਸ ਵਲੋਂ ਝੋਨੇ ਦੀ ਖ਼ਰੀਦ ਨਿਰਵਿਘਨ ਜਾਰੀ ਹੈ | ਮੰਡੀ ਮੁੱੱਲਾਂਪੁਰ ਮੁੱਖ ਯਾਰਡ ਤੋਂ ਸ਼ੁਰੂ ਹੋ ਕੇ ਮਾਰਕੀਟ ਕਮੇਟੀ ਦੇ ਕੁੱਲ ਖ਼ਰੀਦ ਕੇਂਦਰਾਂ ਅੰਦਰ ਅੱਜ ਤੱਕ ਝੋਨੇ ਦੀ ਆਮਦ 1 ਲੱਖ ਕੁਇੰਟਲ ਦਾ ਅੰਕੜਾ ਪਾਰ ਕਰ ਗਈ, ਜਦ ਕਿ ਹੁਣ ਤੱਕ ਖ਼ਰੀਦ 89 ਹਜ਼ਾਰ ਕੁਇੰਟਲ ਹੋਈ | ਆਮਦ ਦੇ ਮੁਕਾਬਲੇ ਖ਼ਰੀਦ ਤਸੱਲੀਬਖਸ਼ ਹੈ, ਲਿਫ਼ਟਿੰਗ ਦਾ ਕੋਈ ਉਚਿਤ ਪ੍ਰਬੰਧ ਨਹੀਂ | ਝੋਨੇ ਦੀ ਫ਼ਸਲ ਦੀ ਮੰਡੀਆਂ 'ਚ ਖ਼ਰੀਦ ਦੇ ਨਾਲ ਸਰਕਾਰ ਵਲੋਂ ਅਦਾਇਗੀ ਵੀ ਸਮੇਂ ਸਿਰ ਹੋ ਰਹੀ ਹੈ | ਮੰਡੀ ਫੜ੍ਹਾਂ 'ਚ ਕੰਡਾ ਲੱਗਣ (ਤੁਲਾਈ) ਸਮੇਂ ਕਈ ਆੜ੍ਹਤੀਆਂ ਵਲੋਂ ਵੱਧ ਤੁਲਾਈ ਨੂੰ ਲੈ ਕੇ ਕਿਸਾਨਾਂ ਦੀ ਹਾਲ-ਦੁਹਾਈ ਬਾਅਦ ਦਾਖਾ ਮਾਰਕੀਟ ਕਮੇਟੀ ਸੈਕਟਰੀ ਗੁਰਦੀਪ ਸਿੰਘ ਜਗਰਾਉਂ ਆਪਣੇ ਖ਼ਰੀਦ ਇੰਸਪੈਕਟਰਾਂ ਨਾਲ ਮੰਡੀ ਫੜ੍ਹ 'ਚ ਪਹੁੰਚੇ | ਦਾਖਾ ਮਾਰਕੀਟ ਕਮੇਟੀ ਦੇ ਕੁੱਲ ਖ਼ਰੀਦ ਕੇਂਦਰਾਂ ਵਿਚ ਖ਼ਰੀਦ ਏਜੰਸੀ ਪਨਸਪ ਵਲੋਂ 30 ਹਜ਼ਾਰ ਕੁਇੰਟਲ, ਪਨਗਰੇਨ ਖ਼ਰੀਦ ਏਜੰਸੀ ਵਲੋਂ 29500 ਕੁਇੰਟਲ, ਮਾਰਕਫੈੱਡ ਵਲੋਂ 20500 ਕੁਇੰਟਲ ਜਦ ਕਿ ਵੇਅਰਹਾਊਸ ਵਲੋਂ 9 ਹਜ਼ਾਰ ਕੁਇੰਟਲ ਝੋਨੇ ਦੀ ਖ਼ਰੀਦ ਹੋਈ | ਦਾਖਾ ਮਾਰਕੀਟ ਕਮੇਟੀ ਸੈਕਟਰੀ ਗੁਰਦੀਪ ਸਿੰਘ ਨਾਲ ਝੋਨੇ ਦੀ ਖ਼ਰੀਦ, ਮੰਡੀ ਪ੍ਰਬੰਧਾਂ ਬਾਰੇ ਗੱਲਬਾਤ ਹੋਈ ਤਾਂ ਉਨ੍ਹਾਂ ਕਿਹਾ ਕਿ ਦਾਣਾ ਮੰਡੀਆਂ 'ਚ ਝੋਨੇ ਦੀ ਖ਼ਰੀਦ ਅਸਰਦਾਰ ਬਣਾਉਣ ਲਈ ਪ੍ਰਬੰਧ ਪੁਖਤਾ ਹਨ, ਫ਼ਸਲ ਵੇਚਣ ਆਏ ਕਿਸਾਨਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ |
ਪਿਛਲੀ ਖ਼ਬਰ ਨੰਬਰਦਾਰ ਬੂਟਾ ਸਿੰਘ ਵਲੀਪੁਰ ਕਲਾਂ ਨਮਿਤ ਸ਼ਰਧਾਂਜਲੀ ਸਮਾਰੋਹ ਅਗਲੀ ਖ਼ਬਰ ਸਰਹੱਦੀ ਖ਼ੇਤਰ ਦੇ ਸਕੂਲੀ ਵਿਦਿਆਰਥੀਆਂ ਨੂੰ ਬੂਟ-ਜੁਰਾਬਾਂ ਵੰਡੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।