ਹੰਬੜਾਂ, 15 ਅਕਤੂਬਰ (ਮੇਜਰ ਹੰਬੜਾਂ)-ਸਾਬਕਾ ਸਰਪੰਚ ਉਜਾਗਰ ਸਿੰਘ ਕੈਨੇਡਾ, ਨਾਜਰ ਸਿੰਘ ਵਲੀਪੁਰ ਦੇ ਭਰਾ ਅਤੇ ਸਾਬਕਾ ਸਰਪੰਚ ਪਰਮਜੀਤ ਸਿੰਘ ਕੈਨੇਡਾ ਦੇ ਚਾਚਾ ਜੀ ਅਤੇ ਨੰਬਰਦਾਰ ਗੁਰਚਰਨ ਸਿੰਘ, ਗੁਰਜੰਟ ਸਿੰਘ ਇਟਲੀ ਦੇ ਸਤਿਕਾਰਯੋਗ ਪਿਤਾ ਸਵ: ਬੂਟਾ ਸਿੰਘ ਨਮਿਤ ਪਿੰਡ ਵਲੀਪੁਰ ਕਲਾਂ ਦੇ ਗੁਰਦੁਆਰਾ ਸਾਹਿਬ ਵਿਖੇ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ | ਪਾਠ ਦੇ ਭੋਗ ਪਾਏ ਜਾਣ ਉਪਰੰਤ ਸੰਤ ਬਾਬਾ ਅਮਰੀਕ ਸਿੰਘ ਪੰਜ ਭੈਣੀਆਂ ਵਾਲਿਆਂ ਵਲੋਂ ਵੈਰਾਗਮਈ ਕੀਰਤਨ ਰਾਹੀਂ ਹਾਜਰੀ ਭਰਦਿਆਂ ਸੰਗਤਾਂ ਨੂੰ ਆਪਣੇ ਪ੍ਰਵਚਨਾਂ ਰਾਹੀਂ ਮੌਤ ਦੇ ਵਿਸ਼ੇ 'ਤੇ ਚਾਨਣਾ ਪਾਇਆ ਤੇ ਕਿਹਾ ਕਿ ਇਕ ਦਿਨ ਸਭ ਨੇ ਜਾਣਾ ਹੈ ਇਸ ਲਈ ਸਾਨੂੰ ਮੌਤ ਨੂੰ ਹਮੇਸ਼ਾਂ ਯਾਦ ਰੱਖਣਾ ਚਾਹੀਦਾ | ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸੈਕਟਰੀ ਹਲਕਾ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਵਲੋਂ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਪਰਿਵਾਰ 'ਚੋਂ ਘਰ ਦੇ ਮੁਖੀ ਦਾ ਚਲੇ ਜਾਣਾ ਪਰਿਵਾਰ ਲਈ ਵੱਡਾ ਘਾਟਾ ਹੈ | ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੇ ਭਰਾ ਸਾਬਕਾ ਚੇਅਰਮੈਨ ਹਰਬੀਰ ਸਿੰਘ ਇਯਾਲੀ, ਕਾਂਗਰਸ ਦੇ ਸੀਨੀ.ਆਗੂ ਸਾਬਕਾ ਚੇਅਰਮੈਨ ਮੇਜਰ ਸਿੰਘ ਭੈਣੀ, ਬਲਾਕ ਸੰਮਤੀ ਚੇਅਰਮੈਨ ਲਖਵਿੰਦਰ ਸਿੰਘ ਘਮਣੇਵਾਲ, ਸਰਕਲ ਪ੍ਰਧਾਨ ਗੁਰਮੀਤ ਸਿੰਘ ਧਾਲੀਵਾਲ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਨੰਬਰਦਾਰ ਬੂਟਾ ਸਿੰਘ ਕਿਰਤੀ ਕਿਸਾਨ ਸਨ ਜਿੰਨ੍ਹਾਂ ਵਲੋਂ ਪਰਿਵਾਰ ਨੂੰ ਆਰਥਿਕ ਪੱਖੋਂ ਉੱਪਰ ਚੁੱਕਣ 'ਚ ਵੱਡਾ ਯੋਗਦਾਨ ਪਾਇਆ | ਇਸ ਮੌਕੇ ਸੈਕਟਰੀ ਗੁਰਮੀਤ ਸਿੰਘ, ਬਾਬਾ ਗੁਲਜਾਰ ਸਿੰਘ ਘਮਣੇਵਾਲ, ਪਿ੍ੰ: ਪ੍ਰੀਤਮ ਸਿੰਘ, ਖੇਤੀਬਾੜੀ ਸਭਾ ਦੇ ਪ੍ਰਧਾਨ ਪਰਮਿੰਦਰ ਸਿੰਘ ਚਾਵਲਾ, ਸਰਪੰਚ ਹਰਦਿਆਲ ਸਿੰਘ ਗੋਲਾ, ਸਾਬਕਾ ਪੰਚ ਜਗਜੀਤ ਸਿੰਘ ਜੱਗੂ, ਬਲਵੰਤ ਸਿੰਘ ਮਾਣੂੰਕੇ, ਮੇਵਾ ਸਿੰਘ ਸਲੇਮਪੁਰ, ਹਰਜਿੰਦਰ ਸਿੰਘ ਖਹਿਰਾ, ਜਗਜੀਵਨ ਸਿੰਘ ਝੱਜ, ਵਿਸਾਖਾ ਸਿੰਘ ਗਰੇਵਾਲ, ਡਾ: ਰਮੇਸ਼ਇੰਦਰ ਸਿੰਘ ਮੁੱਲਾਂਪੁਰ, ਹਰਜੀਤ ਸਿੰਘ ਧਾਲੀਵਾਲ, ਮੈਂਬਰ ਭਗਵੰਤ ਸਿੰਘ ਹਾਂਸ, ਸਾਵਣ ਸਿੰਘ ਧਾਲੀਵਾਲ, ਸਮਾਜ ਸੇਵੀ ਜੱਗਾ ਸਿੰਘ, ਜਰਨੈਲ ਸਿੰਘ ਫੌਜੀ, ਗੁਰਮੁੱਖ ਸਿੰਘ, ਸਿਮਰਨਦੀਪ ਸਿੰਘ, ਆੜ੍ਹਤੀ ਸੁਰਿੰਦਰ ਧੋਤੀਵਾਲਾ, ਸੁਖਵੀਰ ਸਿੰਘ ਜੋਧਾਂ, ਸਰਪੰਚ ਨਛੱਤਰ ਸਿੰਘ ਭੱਠਾਧੂਹਾ, ਜਗਤਾਰ ਸਿੰਘ ਗੋਰਾਹੂਰ, ਬਲਦੇਵ ਸਿੰਘ ਖਹਿਰਾ, ਇੰਜ.ਇੰਦਰਜੀਤ ਸਿੰਘ, ਤੇਜਾ ਸਿੰਘ, ਜਗਰੂਪ ਸਿੰਘ ਪਟਵਾਰੀ, ਮੁੱਖ ਅਧਿਆਪਕ ਸਮਸ਼ੇਰ ਸਿੰਘ ਪੁੜੈਣ, ਸਾ.ਸਰਪੰਚ ਮਨਜੀਤ ਸਿੰਘ ਘਮਣੇਵਾਲ, ਸਰਪੰਚ ਜਗਦੇਵ ਸਿੰਘ ਬਾਣੀਏਵਾਲ, ਸਾਬਕਾ ਪੰਚ ਜਗਦੀਸ਼ ਸਿੰਘ ਅਹੂਜਾ, ਦਵਿੰਦਰ ਸਿੰਘ ਅਹੂਜਾ, ਸਾਹਿਲ ਵਲੀਪੁਰ, ਮਾ: ਭੁਪਿੰਦਰ ਸਿੰਘ ਬਿੱਟੂ ਮਾਣੂੰਕੇ, ਸਿਹਤ ਕਰਮਚਾਰੀ ਸਤਵਿੰਦਰ ਸਿੰਘ ਰਿੰਕੂ ਮਾਣੂੰਕੇ, ਜਸਪਾਲ ਸਿੰਘ, ਗੁਰਮੇਲ ਸਿੰਘ, ਗੋਬਿੰਦ ਸਿੰਘ ਹੰਬੜਾਂ ਸਮੇਤ ਹੋਰ ਇਲਾਕੇ ਦੇ ਸਰਪੰਚ-ਪੰਚ ਤੇ ਰਿਸ਼ਤੇਦਾਰ ਸਕੇ ਸਬੰਧੀ ਵੱਡੀ ਗਿਣਤੀ 'ਚ ਮੌਜੂਦ ਸਨ |