ਮੁੱਲਾਂਪੁਰ-ਦਾਖਾ, 16 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵਲੋਂ ਸੂਬੇ ਦੇ ਖਾਲੀ ਖਜ਼ਾਨੇ ਨੂੰ ਭਰਨ, ਮੁਲਾਜ਼ਮਾਂ ਦੀਆਂ ਤਨਖਾਹਾਂ ਜਾਂ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਪੰਜਾਬ ਦੇ ਉਦਯੋਗਿਕ ਸ਼ਹਿਰ ਲੁਧਿਆਣਾ ਦੀਆਂ 2 ਦਰਜਨ ਦੇ ਕਰੀਬ ਜਾਇਦਾਦਾਂ ਨੂੰ ਨਿਲਾਮੀ ਦੀ ਸਕੀਮ ਪੰਜਾਬ ਦਾ ਉਜਾੜਾ ਹੋਵੇਗੀ, ਇਹ ਪ੍ਰਗਟਾਵਾ ਅਕਾਲੀ ਦਲ ਦੇ ਵਿਧਾਨਕਾਰ ਨੇਤਾ, ਐੱਮ.ਐੱਲ.ਏ. ਮਨਪ੍ਰੀਤ ਸਿੰਘ ਇਯਾਲੀ ਵਲੋਂ ਕੀਤਾ ਗਿਆ | ਇਯਾਲੀ ਨੇ ਕਿਹਾ ਕਿ ਬਿਜਲੀ ਨਿਗਮ ਦੀਆਂ ਜਾਇਦਾਦਾਂ ਤੋਂ ਲੈ ਕੇ ਪਸ਼ੂ ਹਸਪਤਾਲ, ਰੈਸਟ ਹਾਊਸ ਨਿਲਾਮ ਕਰਨਾ ਉਚਿਤ ਨਹੀਂ | ਉਨ੍ਹਾਂ ਕਿਹਾ ਕਿ ਬਿਜਲੀ ਮੰਤਰੀ ਸੰਜੀਵ ਅਰੋੜਾ ਇਨ੍ਹਾਂ ਜਾਇਦਾਦਾਂ ਦੀ ਅਹਿਮੀਅਤ ਬਾਰੇ ਪੂਰਾ ਗਿਆਨ ਹੈ, ਕਿਸੇ ਸਮੇਂ ਸਰਕਾਰ ਵਲੋਂ ਬਿਜਲੀ ਨਿਗਮ ਜਾਂ ਹੋਰ ਸਰਕਾਰੀ ਜਾਇਦਾਦਾਂ ਵਾਲੀ ਥਾਂ ਐਕਵਾਇਰ ਕੀਤੀ ਹੋਈ ਹੈ, ਐਕਵਾਇਰ ਜ਼ਮੀਨ ਸਰਕਾਰ ਵਲੋਂ ਵੇਚਣੀ ਅਸਾਨ ਨਹੀਂ | ਉਨ੍ਹਾਂ ਕਿਹਾ ਕਿ ਜ਼ਮੀਨ ਐਕਵਾਇਰ ਤੋਂ ਪਹਿਲਾਂ ਬਿਜਲੀ ਨਿਗਮ ਦੇ ਸਬ ਸਟੇਸ਼ਨਾਂ, ਗਰਿੱਡਾਂ ਵਿਚ ਕਰੋੜਾਂ ਰੁਪਏ ਦੀ ਲਾਗਤ ਦਾ ਸਮਾਨ ਕੌਡੀਆਂ ਦੇ ਭਾਅ ਕਬਾੜ ਵਿਚ ਚਲਾ ਜਾਵੇਗਾ, ਜੋ ਪੰਜਾਬੀਆਂ 'ਤੇ ਵਾਧੂ ਬੋਝ ਬਣੇਗਾ | ਇਯਾਲੀ ਨੇ ਕਿਹਾ ਕਿ ਜਾਇਦਾਦਾਂ ਦੀ ਨਿਲਾਮੀ ਵਾਲੇ ਫ਼ੈਸਲੇ ਦਾ ਸਖ਼ਤ ਵਿਰੋਧ ਹੋਵੇਗਾ |