18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਆਪਣੀ ਹੀ ਕੀਮਤੀ ਲੱਕੜ ਨੂੰ ਕਬਜ਼ੇ 'ਚ ਲੈਣ ਤੋਂ ਜੰਗਲਾਤ ਵਿਭਾਗ ਲਾਪ੍ਰਵਾਹ

ਅਜੀਤ ਡੈਸਕ 17-10-2025

• ਲੋਕਾਂ ਵਲੋਂ ਚੋਰੀ ਜਾਰੀ, ਦਰਜਨ ਤੋਂ ਵਧੇਰੇ ਥਾਈਾ ਪਏ ਕੱਟੇ ਤੇ ਡਿੱਗੇ ਦਰੱਖ਼ਤ
ਗੁਰੂਸਰ ਸੁਧਾਰ, 16 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਅਗਸਤ ਦੇ ਆਖ਼ਰੀ ਤੇ ਸਤੰਬਰ ਦੇ ਪਹਿਲੇ ਹਫ਼ਤੇ ਜਾਰੀ ਰਹੀ ਬਰਸਾਤ ਦੇ ਦੌਰਾਨ ਸਥਾਨਕ ਕਸਬਾ ਸੁਧਾਰ ਬਾਜ਼ਾਰ ਤੋਂ ਅਬੋਹਰ ਬ੍ਰਾਂਚ ਨਹਿਰ ਦੇ ਕਿਨਾਰੇ-ਕਿਨਾਰੇ ਪਿੰਡ ਸੁਧਾਰ (ਪੱਤੀ ਧਾਲੀਵਾਲ) ਤੱਕ ਜਾਂਦੀ ਲਿੰਕ ਸੜਕ ਉੱਪਰ ਡਿੱਗੇ ਦਰੱਖਤਾਂ ਦੀ ਲੱਕੜ ਨੂੰ ਆਪਣੇ ਕਬਜ਼ੇ ਵਿਚ ਲੈਣ ਤੋਂ ਜੰਗਲਾਤ ਵਿਭਾਗ ਨੂੰ ਅਜੇ ਤੱਕ ਫੁਰਸਤ ਨਹੀਂ ਮਿਲੀ ਤੇ ਲੋਕਾਂ ਵਲੋਂ ਹਨੇਰੇ-ਸਵੇਰੇ ਲੱਕੜ ਦੀ ਚੋਰੀ ਬੇਖੌਫ਼ ਕੀਤੀ ਜਾ ਰਹੀ ਹੈ | ਜ਼ਿਕਰਯੋਗ ਹੈ ਕਿ ਉਨੀਂ ਦਿਨੀਂ ਬਰਸਾਤ ਕਾਰਨ ਨਹਿਰੀ ਪਟੜੀ ਦੀ ਸੜਕ 'ਤੇ ਅਨੇਕਾਂ ਭਾਰੀ, ਦਰਮਿਆਨੇ ਤੇ ਛੋਟੇ ਦਰੱਖ਼ਤ ਡਿੱਗ ਪਏ ਸਨ ਤੇ ਇਸ ਦੇ ਚੱਲਦਿਆਂ ਕਈ ਦਿਨ ਸੰਪਰਕ ਸੜਕ ਬੰਦ ਰਹੀ ਸੀ | ਜੰਗਲਾਤ ਵਿਭਾਗ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਡਿੱਗੇ ਦਰੱਖਤਾਂ ਨੂੰ ਹਟਾਉਣ ਸਮੇਤ ਵੱਡੇ-ਛੋਟੇ ਦਰੱਖ਼ਤ ਜੋ ਕਿ ਆਵਾਜਾਈ ਵਿਚ ਅੜਿੱਕਾ ਬਣਦੇ ਸਨ, ਦੇ ਤਣਿਆਂ ਨੂੰ ਟੁਕੜਿਆਂ ਦੇ ਰੂਪ ਵਿਚ ਵਢਾ ਕੇ ਨਹਿਰ ਕਿਨਾਰੇ ਸੜਕ ਦੇ ਆਸੇ-ਪਾਸੇ ਹੀ ਰੱਖ ਦਿੱਤਾ ਤੇ ਚੁੱਕਣ ਦੀ ਜਰੂਰਤ ਨਹੀਂ ਸਮਝੀ | ਇਸ ਤੋਂ ਬਿਨਾਂ ਜੜ੍ਹੋਂ ਉਖੜੇ ਦਰੱਖ਼ਤ ਵੀ ਅਜੇ ਤਾਈਾ ਸੜਕ ਦੇ ਕਿਨਾਰਿਆਂ 'ਤੇ ਨਹਿਰ ਵੱਲ ਨੂੰ ਡਿਗੇ ਪਏ ਹਨ | ਡਿੱਗੇ ਹੋਏ ਇਨ੍ਹਾਂ ਦਰੱਖਤਾਂ ਤੋਂ ਜ਼ਿਆਦਾਤਰ ਪ੍ਰਵਾਸੀ ਮਜ਼ਦੂਰਾਂ ਦੀਆਂ ਮਹਿਲਾਵਾਂ ਰੋਜ਼ਾਨਾ ਬਾਲਣ ਦੇ ਰੂਪ ਵਿਚ ਟਾਹਣੇ, ਟਾਹਣੀਆਂ ਵੱਢ ਕੇ ਲਿਜਾ ਰਹੀਆਂ ਹਨ | ਜੜ੍ਹੋਂ ਉੱਖੜੇ ਇਕ ਦਰੱਖ਼ਤ ਕਾਰਨ ਲਿੰਕ ਸੜਕ ਦੇ ਕਿਨਾਰੇ ਹੇਠੋਂ ਮਿੱਟੀ ਖਿਸਕ ਜਾਣ ਕਾਰਨ ਇਥੇ ਕਦੇ ਵੀ ਕੋਈ ਹਾਦਸਾ ਵਾਪਰ ਸਕਦਾ ਹੈ | ਇਸ ਸੰਪਰਕ ਸੜਕ ਤੋਂ ਰੋਜ਼ਾਨਾ ਲੰਘਣ ਵਾਲੇ ਲੋਕਾਂ ਤੇ ਪਿੰਡ ਸੁਧਾਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਜੰਗਲਾਤ ਮਹਿਕਮਾ ਇਨ੍ਹਾਂ ਦਰੱਖਤਾਂ ਨੂੰ ਜਲਦੀ ਆਪਣੇ ਕਬਜ਼ੇ ਵਿਚ ਲਵੇ ਤੇ ਇਸ ਦੇ ਨਾਲ ਮੰਡੀਕਰਨ ਬੋਰਡ ਨੁਕਸਾਨੀ ਗਈ ਸੜਕ ਨੂੰ ਠੀਕ ਕਰਵਾਏ | ਇਸ ਸਬੰਧੀ ਜ਼ਿਲ੍ਹਾ ਜੰਗਲਾਤ ਅਫ਼ਸਰ ਲੁਧਿਆਣਾ ਰਾਜੇਸ਼ ਕੁਮਾਰ ਗੁਲਾਟੀ ਨਾਲ ਸੰਪਰਕ ਕਰਨਾ ਚਾਹਿਆ ਤਾਂ ਉਨ੍ਹਾਂ ਦਾ ਫ਼ੋਨ ਬੰਦ ਆਇਆ ਜਦਕਿ ਜੰਗਲਾਤ ਵਿਭਾਗ ਸੁਧਾਰ ਦੇ ਬਲਾਕ ਅਫ਼ਸਰ ਸੁਖਜਿੰਦਰ ਸਿੰਘ ਨੇ ਕਿਹਾ ਕਿ ਬਰਸਾਤੀ ਮੌਸਮ ਦੌਰਾਨ ਇਲਾਕੇ ਭਰ ਵਿਚ ਦਰੱਖ਼ਤ ਜ਼ਿਆਦਾ ਗਿਣਤੀ ਵਿਚ ਡਿੱਗ ਗਏ ਤੇ ਜਲਦੀ ਹੀ ਸੁਧਾਰ ਨਹਿਰ ਕਿਨਾਰਿਉਂ ਦਰੱਖ਼ਤਾਂ ਨੂੰ ਮਹਿਕਮਾ ਆਪਣੇ ਕਬਜ਼ੇ ਵਿਚ ਲਵੇਗਾ |

ਪਿਛਲੀ ਖ਼ਬਰ ਬੀਬੀ ਮਾਣੂੰਕੇ ਨੇ ਪਿੰਡ ਪੋਨਾ ਲਈ ਪੰਚਾਇਤ ਨੂੰ ਦਿੱਤੇ 3 ਲੱਖ ਰੁਪਏ ਅਗਲੀ ਖ਼ਬਰ ਲੁਧਿਆਣਾ ਦੀਆਂ ਸਰਕਾਰੀ ਜਾਇਦਾਦਾਂ ਦੀ ਨਿਲਾਮੀ ਪੰਜਾਬ ਦਾ ਉਜਾੜਾ ਬਣੇੇਗੀ- ਇਯਾਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।