ਜਗਰਾਉਂ, 16 ਅਕਤੂਬਰ (ਵਿਨੋਦ ਕੁਮਾਰ)-ਡੀ.ਏ.ਵੀ. ਸੈਂਟਨਰੀ ਪਬਲਿਕ ਸਕੂਲ ਦੇ ਪਿ੍ੰਸੀਪਲ ਡਾ. ਵੇਦ ਵਰਤ ਪਲਾਹ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਡੀ.ਏ.ਵੀ. ਰਾਜ ਪੱਧਰੀ ਟੂਰਨਾਮੈਂਟ ਜੋ ਕਿ ਪੁਲਿਸ ਡੀ.ਏ.ਵੀ. ਜਲੰਧਰ ਵਿਖੇ ਹੋਇਆ | ਉਸ 'ਚ ਸਕੂਲ ਦੇ ਅਰਚਰੀ ਖਿਡਾਰੀਆਂ ਨੇ ਆਪਣੀ ਨਿਸ਼ਾਨੇਬਾਜ਼ੀ ਦਾ ਸਰਵਉੱਚ ਪ੍ਰਦਰਸ਼ਨ ਕਰਕੇ 6 ਸੋਨ ਤਗਮੇ, 11 ਚਾਂਦੀ ਤਗਮੇ, ਇਕ ਕਾਂਸੀ ਦਾ ਤਗਮਾ ਅਤੇ ਤਿੰਨ ਟੀਮ ਟਰਾਫ਼ੀਆਂ ਜਿੱਤ ਕੇ ਨੈਸ਼ਨਲ ਖੇਡਾਂ ਵਿਚ ਆਪਣੀ ਜਗ੍ਹਾ ਬਣਾਈ ਹੈ | ਅਨੁਸ਼ਕਾ ਸ਼ਰਮਾ ਨੇ ਅੰਡਰ-17 'ਚ ਤਿੰਨ ਚਾਂਦੀ ਦੇ ਮੈਡਲ ਜਿੱਤ ਕੇ ਫਸਟ ਰਨਰ ਅੱਪ ਦੀ ਟਰਾਫ਼ੀ ਪ੍ਰਾਪਤ ਕੀਤੀ | ਕੁੜੀਆਂ ਇੰਡੀਅਨ ਰਾਊਾਡ ਅੰਡਰ-14 ਵਿਚ ਟਵੀਸ਼ਾ ਨੇ ਤਿੰਨ ਸੋਨ ਤਗਮੇ ਤੇ ਪਰਾਸੀ ਰਾਣੀ ਨੇ ਤਿੰਨ ਚਾਂਦੀ ਤਗਮੇ ਪ੍ਰਾਪਤ ਕਰਕੇ ਓਵਰਆਲ ਫਸਟ ਟੀਮ ਟਰਾਫ਼ੀ ਜਿੱਤੀ | ਲੜਕੇ ਇੰਡੀਅਨ ਰਾਊਾਡ ਅੰਡਰ-14 ਵਿਚ ਕਿ੍ਸ਼ਵ ਗੁਪਤਾ ਨੇ ਤਿੰਨ ਸੋਨ ਤਗਮੇ ਅਤੇ ਕਿ੍ਸ਼ਵ ਦੁੱਗਲ ਨੇ ਤਿੰਨ ਚਾਂਦੀ ਦੇ ਮੈਡਲ ਹਾਸਲ ਕੀਤੇ | ਭਵਈਸ਼ਵਰ ਸਿੰਘ ਨੇ ਦੋ ਚਾਂਦੀ ਅਤੇ ਇਕ ਕਾਂਸੀ ਦਾ ਮੈਡਲ ਪ੍ਰਾਪਤ ਕਰਕੇ ਅੰਡਰ 14 ਸਾਲਾ ਖਿਡਾਰੀਆਂ ਨੇ ਓਵਰਆਲ ਫਸਟ ਰਨਰ ਅੱਪ ਦੀ ਟਰਾਫ਼ੀ ਪ੍ਰਾਪਤ ਕੀਤੀ | ਇਹ ਛੇ ਖਿਡਾਰੀ ਨੈਸ਼ਨਲ ਖੇਡਾਂ ਲਈ ਵੀ ਚੁਣੇ ਗਏ | ਇਸ ਤੋਂ ਇਲਾਵਾ ਸੌਰਿਆ ਗੇਦਰ ਅਤੇ ਤਾਰਕ ਸ਼ਰਮਾ ਨੇ ਵੀ ਆਪਣੀ ਖੇਡ ਦਾ ਵਧੀਆ ਪ੍ਰਦਰਸ਼ਨ ਕੀਤਾ | ਇਨ੍ਹਾਂ ਖਿਡਾਰੀਆਂ ਦਾ ਸਕੂਲ ਪਹੁੰਚਣ 'ਤੇ ਪਿ੍ੰਸੀਪਲ ਵੇਦ ਵਰਤ ਪਲਾਹ ਵਲੋਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਖਿਡਾਰੀਆਂ ਨੂੰ ਜਿੱਤ ਹਾਸਲ ਕਰਨ 'ਤੇ ਮੁਬਾਰਕਬਾਦ ਦੇਣ ਦੇ ਨਾਲ ਵਿਦਿਆਰਥੀਆਂ ਨੂੰ ਭਵਿੱਖ ਵਿਚ ਇਸੇ ਤਰ੍ਹਾਂ ਵਧੀਆ ਪ੍ਰਦਰਸ਼ਨ ਕਰਦੇ ਰਹਿਣ ਲਈ ਪ੍ਰੇਰਨਾ ਦਿੱਤੀ ਗਈ | ਇਸ ਸਮੇਂ ਡੀ.ਪੀ.ਈ. ਹਰਦੀਪ ਸਿੰਘ ਬਿੰਜਲ, ਡੀ.ਪੀ.ਈ. ਸੁਰਿੰਦਰ ਪਾਲ ਵਿੱਜ ਅਤੇ ਡੀ.ਪੀ.ਈ. ਸੁਰਿੰਦਰ ਕੌਰ ਤੂਰ ਮੌਜ਼ੂਦ ਸਨ |