18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਸਹੋਦਿਆ ਸਕੂਲ ਕੰਪਲੈਕਸ ਲੁਧਿਆਣਾ ਪੱਛਮੀ ਦੀ ਪਿ੍ੰਸੀਪਲ ਵਰਕਸ਼ਾਪ ਕਰਵਾਈ

ਅਜੀਤ ਡੈਸਕ 17-10-2025
ਮੁੱਲਾਂਪੁਰ-ਦਾਖਾ, 16 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਸਹੋਦਿਆ ਸਕੂਲ ਕੰਪਲੈਕਸ ਲੁਧਿਆਣਾ ਪੱਛਮੀ ਦੀ ਪਿ੍ੰਸੀਪਲ ਵਰਕਸ਼ਾਪ ਡਾ: ਅਮਨਦੀਪ ਕੌਰ ਬਖਸ਼ੀ ਡਾਇਰੈਕਟਰ ਲੁਧਿਆਣਾ ਸਹੋਦਿਆ (ਪੱਛਮੀ)/ਪਿ੍ੰਸੀਪਲ ਈਸਟਵੁੱਡ ਇੰਟਰਨੈਸਨਲ ਸਕੂਲ ਮੰਡੀ ਮੁੱਲਾਂਪੁਰ ਦੀ ਯੋਗ ਅਗਵਾਈ ਹੇਠ ਸਿਲਵਰ ਜ਼ੋਨ ਆਈ.ਪੀ. ਸਟੱਡੀ ਹੱਬ ਦੇ ਸਹਿਯੋਗ ਨਾਲ ਹੋਟਲ ਪਾਰਕ ਪਲਾਜ਼ਾ ਲੁਧਿਆਣਾ ਵਿਖੇ ਕਰਵਾਈ ਗਈ | ਵਰਕਸਾਪ ਸਮੇਂ ਰਿਸੋਰਸ ਪਰਸਨ ਡਾ. ਨਿਸ਼ੀ ਫੋਗਟ ਮਾਸਟਰ ਟ੍ਰੇਨਰ ਸੀ.ਬੀ.ਐੱਸ.ਈ ਵਲੋਂ ਸਫ਼ਲ ਸਟਰਕਚਰਡ ਅਸੈਸਮੈਂਟ ਫਾਰ ਐਨਾਲਾਈਜਿੰਗ ਲਰਨਿੰਗ ਵਿਸ਼ੇ ਉੱਤੇ ਵਿਚਾਰ ਚਰਚਾ ਕੀਤੀ | ਉਨ੍ਹਾਂ ਸਾਥੀ ਪਿ੍ੰਸੀਪਲਜ਼ ਨੂੰ ਸਫ਼ਲ ਪ੍ਰੀਖਿਆ ਕਰਵਾਉਣ ਦਾ ਮੰਤਵ, ਵਿਧੀ ਅਤੇ ਲੋੜ ਸਬੰਧੀ ਜਾਣੂੰ ਕਰਵਾਇਆ | ਉਨ੍ਹਾਂ ਦੱਸਿਆ ਕਿ ਸਫ਼ਲ ਪ੍ਰੀਖਿਆ ਸਾਰੇ ਹੀ ਸੀ.ਬੀ.ਐੱਸ.ਈ. ਸਕੂਲਾਂ ਲਈ ਜ਼ਰੂਰੀ ਕਰ ਦਿੱਤਾ ਗਿਆ ਹੈ, ਪਿ੍ੰਸੀਪਲਜ਼ ਨੂੰ ਸਮੇਂ ਦੇ ਹਾਣੀ ਬਣਾਉਣ ਅਤੇ ਸੁਚੱਜੇ ਢੰਗ ਨਾਲ ਵਿਦਿਆਰਥੀਆਂ ਨੂੰ ਸਫ਼ਲ ਪ੍ਰੀਖਿਆ ਦੀ ਤਿਆਰੀ ਕਰਵਾਉਣ ਲਈ ਅਜਿਹੀਆਂ ਵਰਕਸ਼ਾਪਾਂ ਲਾਹੇਵੰਦ ਸਿੱਧ ਹੋਣਗੀਆਂ | ਡਾਇਰੈਕਟਰ ਡਾ: ਅਮਨਦੀਪ ਕੌਰ ਬਖਸ਼ੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਵਿਦਿਆਰਥੀਆਂ ਲਈ ਸੱਭਿਆਚਾਰਕ ਅਤੇ ਖੇਡ ਗਤੀਵਿਧੀਆਂ ਦੇ ਨਾਲ ਪਿ੍ੰਸੀਪਲਾਂ ਅਤੇ ਅਧਿਆਪਕਾਂ ਨੂੰ ਪ੍ਰੋਤਸਾਹਨ ਦੇਣ ਲਈ ਅਜਿਹੀਆਂ ਵਰਕਸ਼ਾਪਾਂ ਕਰਵਾਈਆਂ ਜਾਣਗੀਆਂ ਤਾਂ ਜੋ ਲੁਧਿਆਣਾ ਸਹੋਦਿਆ (ਵੈਸਟ) ਦੇ ਸੀ.ਬੀ.ਐੱਸ.ਈ. ਸਕੂਲ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਤੇ ਆਉਣ ਵਾਲੀਆਂ ਚੁਣੌਤੀਆਂ ਲਈ ਉਨ੍ਹਾਂ ਨੂੰ ਤਿਆਰ ਕੀਤਾ ਜਾ ਸਕੇ |
ਪਿਛਲੀ ਖ਼ਬਰ ਲਾਦੀਆਂ ਵਲੋਂ ਹੰਬੜਾਂ ਦਾਣਾ ਮੰਡੀ 'ਚ ਕਈ ਆੜ੍ਹਤੀਏ ਝੋਨਾ ਵੱਧ ਤੋਲਦੇ ਫੜੇ • ਕਿਸੇ ਨੂੰ ਵੀ ਕਿਸਾਨਾਂ ਦੀ ਲੁੱਟ ਕਰਨ ਦ... ਅਗਲੀ ਖ਼ਬਰ ਡੀ.ਏ.ਵੀ. ਸਕੂਲ ਜਗਰਾਉਂ ਦੇ ਖਿਡਾਰੀਆਂ ਨੇ ਜਿੱਤੇ ਸੋਨ ਤਗਮੇ • ਨੈਸ਼ਨਲ ਪੱਧਰ ਦੀਆਂ ਖੇਡਾਂ 'ਚ ਬਣਾਈ ਜਗ੍ਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।