30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਸਰਕਾਰਾਂ ਦੀਆਂ ਨਾਕਾਮੀਆਂ ਕਰਕੇ ਹਾੜ੍ਹੀ ਫ਼ਸਲ ਬਿਜਾਈ ਸਮੇਂ ਡੀ.ਏ.ਪੀ. ਦੀ ਥੁੜ ਆਈ-ਦਿਓਲ

ਅਜੀਤ ਡੈਸਕ 05-11-2025
ਮੁੱਲਾਂਪੁਰ-ਦਾਖਾ, 4 ਨਵੰਬਰ (ਨਿਰਮਲ ਸਿੰਘ ਧਾਲੀਵਾਲ)-ਸਹਿਕਾਰਤਾ ਵਿਭਾਗ ਪੰਜਾਬ ਵਲੋਂ ਮਾਰਕਫੈਡ ਤੇ ਇਫਕੋ ਰਾਹੀਂ ਖੇਤੀਬਾੜੀ ਸਹਿਕਾਰੀ ਸਭਾਵਾਂ ਨੂੰ ਡਾਈਅਮੋਨੀਅਮ ਫਾਸਫੇਟ (ਡੀ.ਏ.ਪੀ) ਖਾਦ ਪੂਰੀ ਕਰਵਾਉਣ ਲਈ ਖਾਦ ਵਿਭਾਗ, ਖੇਤੀਬਾੜੀ ਵਿਭਾਗ ਨੂੰ ਜੋੜਿਆ ਗਿਆ ਸੀ, ਪ੍ਰੰਤੂ ਕਣਕ ਦੀ ਬਿਜਾਈ ਦੇ ਸੀਜ਼ਨ ਦੌਰਾਨ ਜਿਲ੍ਹੇ ਭਰ ਦੀਆਂ ਖੇਤੀਬਾੜੀ ਸਹਿਕਾਰੀ ਸਭਾਵਾਂ ਨੂੰ ਡੀ.ਏ.ਪੀ ਖਾਦ ਦੀ ਸਪਲਾਈ ਨਾ ਮਾਤਰ ਹੋਣ ਕਰਕੇ ਹਾੜ੍ਹੀ ਫ਼ਸਲ ਆਲੂ, ਕਣਕ ਦੀ ਬਿਜਾਈ ਪਛੜ ਰਹੀ ਹੈ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਕੋਰ ਕਮੇਟੀ ਮੈਂਬਰ ਜਸਕਰਨ ਸਿੰਘ ਦਿਓਲ ਵਲੋਂ ਕੀਤਾ ਗਿਆ | ਦਿਓਲ ਕਿਹਾ ਕਿ ਪੰਜਾਬ ਸਰਕਾਰ ਵਲੋਂ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਦੀ ਗੱਲ ਹੋ ਰਹੀ ਹੈ, ਦੂਸਰੇ ਪਾਸੇ ਪੈਸੇ ਖਰਚ ਕੇ ਵੀ ਕਿਸਾਨਾਂ ਨੂੰ ਕਣਕ ਦੀ ਬਿਜਾਈ ਲਈ ਡੀ.ਏ.ਪੀ ਖਾਦ ਨਹੀਂ ਮਿਲ ਰਹੀ, ਖੇਤੀਬਾੜੀ ਸਭਾਵਾਂ ਨੂੰ ਖਾਦ ਦੀ ਸਪਲਾਈ ਦੇਣ ਵਾਲਾ ਮਾਰਕਫੈੱਡ ਅਤੇ ਇਫਕੋ ਦੋਵਾਂ ਕੋਲੋਂ ਖਾਦ ਪੂਰੀ ਨਹੀਂ ਹੋ ਰਹੀ | ਜਸਕਰਨ ਸਿੰਘ ਦਿਓਲ ਕਿਹਾ ਕਿ ਕੇਂਦਰ ਹੋਵੇ ਜਾਂ ਰਾਜ ਸਰਕਾਰਾਂ, ਖੇਤੀ ਪ੍ਰਧਾਨ ਸੂਬੇ ਲਈ ਖਾਦ ਮੁਹੱਈਆ ਕਰਵਾਈ ਜਾਵੇ |
ਪਿਛਲੀ ਖ਼ਬਰ ਪਾਕਿ ਖ਼ਤਰਨਾਕ ਤਰੀਕੇ ਨਾਲ ਵਧਾ ਰਿਹਾ ਪ੍ਰਮਾਣੂ ਹਥਿਆਰ ਤੇ ਮਿਜ਼ਾਈਲਾਂ <br/> ਅਗਲੀ ਖ਼ਬਰ ਜੀ.ਟੀ.ਬੀ. ਨੈਸ਼ਨਲ ਕਾਲਜ ਦਾਖਾ ਵਿਖੇ ਨਵੰਬਰ ਮਹੀਨਾ ਨੂੰ ਕਿਤਾਬ ਦਾਨ ਮਹੀਨੇ ਵਜੋਂ ਮਨਾਉਣ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।