18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਗੁਰੂ ਨਾਨਕ ਇਲੈਕਟ੍ਰੋਨਿਕਸ ਵਲੋਂ ਮੁਫ਼ਤ ਕੂਪਨ ਇਨਾਮਾਂ 'ਚ ਮੋਟਰਸਾਈਕਲ ਕੱਢੇ

ਅਜੀਤ ਡੈਸਕ 07-11-2025
ਮੁੱਲਾਂਪੁਰ-ਦਾਖਾ, 6 ਨਵੰਬਰ (ਨਿਰਮਲ ਸਿੰਘ ਧਾਲੀਵਾਲ)-ਗੁਰੂ ਨਾਨਕ ਇਲੈਕਟ੍ਰੋਨਿਕਸ ਮੁੱਲਾਂਪੁਰ-ਦਾਖਾ ਨੇੜੇ ਸੈਂਟਰਲ ਬੈਂਕ ਦੇ ਮਾਲਕਾਂ ਵਲੋਂ ਦੀਵਾਲੀ, ਗੁਰਪੁਰਬ ਮੌਕੇ ਧੂੰਆਂ-ਧਾਰ ਵਿਕਰੀ ਸਮੇਂ ਕੁੱਲ ਖ਼ਰੀਦਦਾਰਾਂ ਨੂੰ ਲੱਕੀ ਕੂਪਨ ਦਾ ਵਿਸ਼ਵਾਸ ਦਿੱਤਾ ਗਿਆ ਸੀ, ਜਿਸ ਵਿਚ ਪਲੈਟੀਨਾ ਮੋਟਰਸਾਈਕਲ ਤੋਂ ਲੈ ਕੇ ਕਈ ਹੋਰ ਇਨਾਮ ਸੀ | ਗੁਰੂ ਨਾਨਕ ਇਲੈਕਟ੍ਰੋਨਿਕਸ ਵਿਖੇ ਕਮਲਜੀਤ ਸਿੰਘ, ਸੁਖਵੰਤ ਸਿੰਘ ਹੋਰਨਾਂ ਵਲੋਂ ਗ੍ਰਾਹਕਾਂ ਨੂੰ ਵੱਡੇ ਇਕੱਠ ਵਿਚ ਮੁਫ਼ਤ ਕੂਪਨ ਰਾਹੀਂ ਵੱਡੇ ਇਨਾਮ ਕੱਢੇ ਗਏ | ਮੁੱਲਾਂਪੁਰ ਵਸਨੀਕ ਮਜ਼ਦੂਰ ਪਰਿਵਾਰ ਦੀ ਸੀਤਾ ਕੁਮਾਰੀ ਨੂੰ ਮੁਫ਼ਤ ਇਨਾਮ ਵਿਚ ਪਲੈਟਿਨਾ ਮੋਟਰਸਾਈਕਲ ਨਿਕਲਿਆ | ਮੋਟਰਸਾਈਕਲ ਤੋਂ ਇਲਾਵਾ ਐੱਲ.ਈ.ਡੀ, ਕੂਲਰ, ਗੀਜ਼ਰ ਹੋਰ ਇਨਾਮ ਕੱਢੇ ਜਾਣ ਸਮੇਂ ਹਰਪ੍ਰੀਤ ਸਿੰਘ ਗਹੌਰ, ਰਾਜ ਕੁਮਾਰ ਜੋਸ਼ੀ, ਸੁਰਿੰਦਰ ਅਰੋੜਾ, ਕਮਲ ਕੰਡਾ ਮਾਰਬਲ, ਜਗਜੀਤ ਸਿੰਘ, ਜਿੰਮੀ ਭਾਟੀਆ, ਮਨਪ੍ਰੀਤ ਸਿੰਘ ਗੋਂਦਵਾਲ ਸਮੇਤ ਗੁਰੂ ਨਾਨਕ ਇਲੈਕਟ੍ਰੋਨਿਕਸ ਦੇ ਵੱਡੀ ਤਾਦਾਦ 'ਚ ਗ੍ਰਾਹਕ ਮੌਜੂਦ ਸਨ |
ਪਿਛਲੀ ਖ਼ਬਰ ਪੰਥਕ ਧਿਰਾਂ ਦੇ ਸਾਂਝੇ ਉਮੀਦਵਾਰ ਭਾਈ ਮਨਦੀਪ ਸਿੰਘ ਦੀ ਤਰਨ ਤਾਰਨ ਦੀ ਜ਼ਿਮਨੀ ਚੋਣ ਵਿਚ ਜਿੱਤ ਯਕੀਨੀ-ਇਯਾਲੀ, ਹਾਂਸ ਅਗਲੀ ਖ਼ਬਰ ਸਰਕਾਰ ਲੋਕਾਂ ਦੇ ਸਵਾਲਾਂ ਦਾ ਜਵਾਬ ਦੇਣ ਤੋਂ ਭੱਜਣ ਲੱਗੀ-ਇੰਜ: ਖ਼ਾਲਸਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।